Home Uncategorized ਹੀਰੋ ਬੇਕਰੀ ਚੌਕ ਤੋਂ ਇਸ਼ਮੀਤ ਸਿੰਘ ਚੌਕ ਨੂੰ ਜੋੜਨ ਵਾਲੀ ਸੜਕ 19...

ਹੀਰੋ ਬੇਕਰੀ ਚੌਕ ਤੋਂ ਇਸ਼ਮੀਤ ਸਿੰਘ ਚੌਕ ਨੂੰ ਜੋੜਨ ਵਾਲੀ ਸੜਕ 19 ਜੁਲਾਈ ਤੋਂ 25 ਜੁਲਾਈ ਤੱਕ ਬੰਦ ਰਹੇਗੀ

28
0


ਲੁਧਿਆਣਾ, 18 ਜੁਲਾਈ (ਭਗਵਾਨ ਭੰਗੂ) – ਲੁਧਿਆਣਾ ਅਤੇ ਮੁੱਲਾਂਪੁਰ ਵਿਚਕਾਰ ਰੇਲਵੇ ਲਾਈਨ ਨੂੰ ਦੋਹਰੀ ਕਰਨ ਅਤੇ ਲੈਵਲ ਕਰਾਸਿੰਗ ‘ਤੇ ਸੜਕ ਦੀ ਸਤ੍ਹਾ ਅਤੇ ਸਿਗਨਲ ਸਿਸਟਮ ਨੂੰ ਅਪਗ੍ਰੇਡ ਕਰਨ ਦੇ ਰੇਲਵੇ ਦੇ ਕੰਮ ਕਾਰਨ ਹੀਰੋ ਬੇਕਰੀ ਚੌਕ ਤੋਂ ਇਸ਼ਮੀਤ ਸਿੰਘ ਚੌਕ ਨੂੰ ਜੋੜਨ ਵਾਲੀ ਰੇਲਵੇ ਕਰਾਸਿੰਗ (ਨੰਬਰ 2/ਐਸ) ਨੂੰ 19 ਤੋਂ 25 ਜੁਲਾਈ ਤੱਕ ਇੱਕ ਹਫ਼ਤੇ ਲਈ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਜਾਵੇਗਾ। ਆਵਾਜਾਈ ਨੂੰ ਮਿੱਢਾ ਚੌਂਕ ਨੇੜੇ ਰੇਲਵੇ ਕਰਾਸਿੰਗ (ਨੰ:ਐਸ-2/ਏ) ਰਾਹੀਂ ਡਾਈਵਰਟ ਕੀਤਾ ਜਾਵੇਗਾ।