ਫ਼ਰੀਦਕੋਟ 2 ਅਗਸਤ, (ਲਿਕੇਸ਼ ਸ਼ਰਮਾ – ਅਸ਼ਵਨੀ) : ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸੁਖਜੀਤ ਸਿੰਘ ਢਿੱਲਵਾਂ ਨੇ ਅਪਣੇ ਜੱਦੀ ਪਿੰਡ ਢਿੱਲਵਾਂ ਕਲਾਂ ਵਿਖੇ ਪੰਜਾਬ ਮੰਡੀ ਬੋਰਡ ਅਧੀਨ ਆਉਂਦੀ ਸਰਕਾਰੀ ਡਿਸਪੈਂਸਰੀ ਦੇ ਚੱਲ ਰਹੇ ਮੁਰੰਮਤ ਕਾਰਜ ਦਾ ਜਾਇਜ਼ਾ ਲਿਆ।ਇਸ ਉਪਰੰਤ ਉਨ੍ਹਾਂ ਮੰਡੀ ਬੋਰਡ ਅਧੀਨ ਆਉਂਦੇ ਹੋਰ ਕਾਰਜਾਂ ਸੰਬੰਧੀ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ।ਉਹਨਾਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੰਡੀ ਬੋਰਡ ਅਧੀਨ ਜੋ ਕਾਰਜ ਪਿੰਡ ਵਿਚ ਕਰਵਾਏ ਜਾ ਸਕਦੇ ਹਨ, ਦੀ ਯੋਜਨਾ ਬਣਾ ਕੇ ਉਨ੍ਹਾਂ ਨੂੰ ਦੇਣ ਤਾਂ ਜੋ ਜਲਦੀ ਤੋਂ ਜਲਦੀ ਫੰਡ ਮੁਹੱਈਆ ਕਰਵਾ ਕੇ ਕੰਮ ਸ਼ੁਰੂ ਕਰਵਾਇਆ ਜਾ ਸਕੇ। ਉਹਨਾਂ ਕਿਹਾ ਕਿ ਮੰਡੀ ਦੇ ਜਿਹਨਾਂ ਕੰਮਾਂ ਲਈ ਫੰਡ ਜਾਰੀ ਹੋ ਚੁੱਕਾ ਹੈ, ਉਨ੍ਹਾਂ ਕੰਮਾਂ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਵੇ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿਚ ਆਪਣੀ ਫ਼ਸਲ ਵੇਚਣ ਸਮੇਂ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਐਕੀਸਨ ਮੰਡੀ ਬੋਰਡ, ਐਸ.ਡੀ.ਓ, ਜੇ.ਈ ਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।