Home Uncategorized ਵਿਧਾਇਕ ਸ਼ੈਰੀ ਕਲਸੀ ਵਲੋਂ ਵਿਕਾਸ ਕਾਰਜਾਂ ਦੀ ਲੜੀ ਤਹਿਤ ਇੱਕ ਹੋਰ ਮੀਲ...

ਵਿਧਾਇਕ ਸ਼ੈਰੀ ਕਲਸੀ ਵਲੋਂ ਵਿਕਾਸ ਕਾਰਜਾਂ ਦੀ ਲੜੀ ਤਹਿਤ ਇੱਕ ਹੋਰ ਮੀਲ ਪੱਥਰ ਸਥਾਪਿਤ

32
0


ਬਟਾਲਾ, 3 ਅਗਸਤ (ਅਸ਼ਵਨੀ ਕੁਮਾਰ) : ਬਟਾਲਾ ਅੰਦਰ ਵਿਕਾਸ ਕਾਰਜਾਂ ਕੰਮਾਂ ਦੀ ਲੜੀ ਵਿੱਚ ਹੋਰ ਵਾਧਾ ਕਰਦਿਆਂ ਨੌਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਇੱਕ ਹੋਰ ਮੀਲ ਪੱਥਰ ਸਥਾਪਿਤ ਕਰਦਿਆਂ ਕਰੀਬ 11 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਵਿਖੇ ‘ਸਕੂਲ ਆਫ ਐਂਮੀਨੈੱਸ’ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਵਲੋਂ ਵਿਦਿਆਰਥੀਆਂ ਨੂੰ ਸਕੂਲ ਆਉਣ-ਜਾਣ ਦੀ ਸਹੂਲਤ ਲਈ ਇੱਕ ਹੋਰ ਬੱਸ ਨੂੰ ਹਰੀ ਝੰਡੀ ਦਿੱਤੀ ਗਈ। ਇਸ ਤੋਂ ਪਹਿਲਾਂ ਵੀ ਸਕੂਲ ਨੂੰ ਬੱਸ ਦਿੱਤੀ ਗਈ ਸੀ। ਇਸ ਮੌਕੇ ਉਨ੍ਹਾ ਨੇ ਵਿਦਿਆਰਥੀਆਂ ਨੂੰ ਡਿਸ਼ਕਨਰੀਆਂ ਵੀ ਵੰਡੀਆਂ।ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਵਾਲੇ ਪਲ ਹਨ ਕਿ ਵਿਦਿਆਰਥੀਆਂ ਨੂੰ ਹੋਰ ਮਿਆਰੀ ਤੇ ਉਚੇਰੀ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਵਿਖੇ ‘ਸਕੂਲ ਆਫ ਐਂਮੀਨੈੱਸ’ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ ਹੈ, ਜਿਥੇ ਵਿਦਿਆਰਥੀਆਂ ਨੂੰ ਅਤਿ ਆਧੁਨਿਕ ਸਹੂਲਤਾਂ ਮੁਹੱਈਆ ਹੋਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਗੁਣਾਤਾਮਕ ਤੇ ਮਿਆਰੀ ਸਿੱਖਿਆ ਦੇਣ ਲਈ ਪੰਜਾਬ ਸਰਕਾਰ ਵੱਲੋਂ “ਸਕੂਲ ਆਫ਼ ਐਮੀਨੈਂਸ” ਸ਼ੁਰੂ ਕੀਤੇ ਗਏ ਹਨ, ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸਕੂਲ ਆਫ਼ ਐਮੀਨੈਂਸ ਬਟਾਲਾ ਲਈ ਭੇਜੀ ਕਰੀਬ 11 ਕਰੋੜ ਰੁਪਏ ਦੀ ਗ੍ਰਾਂਟ ਦੀ ਉਸਾਰੀ ਦਾ ਉਦਘਾਟਨ ਕੀਤਾ ਗਿਆ ਹੈ।ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਜਿੰਨਾ ਨੇ ਬਟਾਲਾ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਹਲਕੇਪਨ ਦੀ ਰਾਜਨੀਤੀ ਕੀਤੀ ਹੈ ਜੋ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਲੋਕ ਸੂਝਵਾਨ ਹਨ ਅਤੇ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ।ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਉਹ ਵਿਕਾਸ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨੀਆਂ ਤੇ ਬਟਾਲਾ ਦਾ ਚਹੁਪੱਖੀ ਵਿਕਾਸ ਕਰਨਾ ਉਨ੍ਹਾਂ ਦੀ ਹਮੇਸ਼ਾ ਪਹਿਲ ਰਹੀ ਹੈ। ਉਨਾਂ ਅੱਗੇ ਕਿਹਾ ਕਿ ਬਟਾਲਾ ਵਿੱਚ ਵੱਖ-ਵੱਖ ਵਿਕਾਸ ਕਾਰਜ ਕੀਤੇ ਗਏ ਹਨ ਅਤੇ ਕਈ ਵਿਕਾਸ ਕੰਮ ਚੱਲ ਰਹੇ ਹਨ।ਇਸ ਮੌਕੇ ਸਕੂਲ ਦੇ ਪਿਰੰਸੀਪਲ ਸ੍ਰੀਮਤੀ ਬਲਵਿੰਦਰ ਕੋਰ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਮੱਲਾਂ ਮਾਰ ਰਿਹਾ ਹੈ ਅਤੇ ਸਕੂਲ ਨੂੰ ਸਕੂਲ ਆਫ ਐੱਮੀਨੈੱਸ ਦਾ ਦਰਜਾ ਦੇਣ ਨਾਲ ਵਿਦਿਆਰਥਣਾਂ ਤੇ ਅਧਿਆਪਕਾਂ ਵਿੱਚ ਬਹੁਤ ਉਤਸ਼ਾਹ ਹੈ।ਉਨਾਂ ਦੱਸਿਆ ਕਿ ‘ਸਕੂਲ ਆਫ ਐਮੀਨੈੱਸ’ ਤਹਿਤ 9ਵੀਂ ਜਮਾਤ ਦੀਆਂ 36 ਸੀਟਾਂ ਮਿਲੀਆਂ ਸਨ, ਜਿਸ ਨਾਲ ਵਿਦਿਆਰਥੀ ਬਹੁਤ ਖੁਸ਼ ਤੇ ਉਤਸ਼ਾਹਤ ਹਨ। ਉਨਾਂ ਅੱਗੇ ਦੱਸਿਆ ਕਿ ਮਿਹਨਤੀ ਅਧਿਆਪਕਾਂ ਵੱਲੋਂ ਨਵੇਂ-ਨਵੇਂ ਤਰੀਕਿਆਂ ਨਾਲ ਬੱਚਿਆਂ ਵਿੱਚ ਪੜ੍ਹਾਈ ਪ੍ਰਤੀ ਰੁਚੀ ਪੈਦਾ ਕੀਤੀ ਜਾਂਦੀ ਹੈ। ਸਿੱਖਿਆ ਵਿਭਾਗ ਵੱਲੋਂ ਮੁਹੱਈਆ ਕਰਵਾਏ ਵੱਖ-ਵੱਖ ਪ੍ਰਾਜੈਕਟਾਂ ਨਾਲ ਵਿਦਿਆਰਥੀਆਂ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਕਿਸੇ ਪੱਧਰ ਤੋਂ ਵੀ ਘੱਟ ਨਹੀਂ ਹਨ ਸਗੋਂ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆਂ ਸਹੂਲਤਾਂ ਤੇ ਪੜ੍ਹਾਈ ਸਰਕਾਰੀ ਸਕੂਲਾਂ ਵਿੱਚ ਕਰਵਾਈ ਜਾਂਦੀ ਹੈ।ਇਸ ਮੌਕੇ ਚੇਅਰਮੈਨ ਨਰੇਸ਼ ਗੋਇਲ, ਸਵਰਨਕਾਰ ਸੰਘ ਪੰਜਾਬ ਦੇ ਪ੍ਰਧਾਨ ਯਸ਼ਪਾਲ ਮਹਾਜਨ, ਵਾਈਸ ਚੇਅਰਮੈਨ ਮਨਜੀਤ ਸਿੰਘ ਭੁੱਲਰ, ਅੰਮਿ੍ਤ ਕਲਸੀ, ਪ੍ਰਿੰਸੀਪਲ ਬਲਵਿੰਦਰ ਕੌਰ, ਹਰਪ੍ਰੀਤ ਸਿੰਘ ਸਕੂਲ ਨੋਡਲ ਇੰਚਾਰਜ ਐਸ.ਓ.ਈ ਬਟਾਲਾ, ਐਕਸੀਅਨ ਪੀ.ਡਬਲਿਯੂ.ਡੀ ਹਰਜੋਤ ਸਿੰਘ, ਐਸ.ਡੀ.ਓ ਪੀ.ਡਬਲਿਯੂ.ਡੀ ਬਲਵਿੰਦਰ ਸਿੰਘ, ਐਸ.ਈ ਪੀ.ਡਬਲਿਯੂ.ਡੀ ਇੰਦਰਜੀਤ ਸਿੰਘ, ਠੇਕੇਦਾਰ ਸੰਜੀਵ ਗੁਪਤਾ, ਐਸ.ਐਚ.ਓ ਸ.ਜਸਜੀਤ ਸਿੰਘ, ਗਗਨਦੀਪ ਸਿੰਘ ਪੀ.ਏ, ਮਾਨਕ ਮਹਿਤਾ ਪੀ.ਏ, ਮਿੰਟੂ ਤੱਤਲਾ, ਹਨੀ ਚੌਹਾਨ ਸੀਨੀਅਰ ਵਾਇਸ ਪ੍ਰਧਾਨ ਪੰਜਾਬ ਸਵਰਨਕਾਰ ਸੰਘ 1 ਪੰਜਾਬ, ਗੁਰਪ੍ਰੀਤ ਸਿੰਘ, ਜਗਮੋਹਨ ਸਿੰਘ, ਹੀਰਾ ਪਹਾੜੀਗੇਟ, ਬੰਟੀ ਵਾਰਡ ਇੰਚਾਰਜ 12 ਨੰ, ਰਣਜੀਤ ਗਲੋਬਲ, ਅਸ਼ੋਕ ਆਰਕੀਟੈਰਟ, ਬਿਕਰਮ ਵਾਲੀਆ, ਸਰਬਜੀਤ ਸਿੰਘ ਖਹਿਰਾ, ਬਲਦੇਵ ਰਾਜ ਸ਼ਰਮਾ, ਪਰਦੀਪ ਵਾਰਡ ਨੰ.32 ਇੰਚਾਰਜ, ਵਿਸ਼ਾਲ ਕਪੂਰ, ਗੁਰਭਿੰਦਰ ਸਿੰਘ ਸ਼ਾਹ, ਰਾਜਦੀਪ ਸਿੰਘ, ਜਗਤਾਰ ਸਿੰਘ ਕਾਹਲੋਂ, ਕਾਕਾ, ਪਿ੍ਰੰਸ ਚੀਮਾ, ਅਵਤਾਰ ਸਿੰਘ ਗਿੱਲ, ਪਿ੍ਰੰਸ ਮਲੇਸ਼ੀਆ, ਮਨਜੀਤ ਸਿੰਘ ਭੁੱਲਰ, ਬੱਬੂ ਬਿੱਜ, ਲਾਇਨ ਰਾਜੀਵ ਵਿੱਗ, ਮਨਜੀਤ ਐਮ.ਸੀ, ਅਕਾਸ਼, ਵਿਜੈ ਪ੍ਰਭਾਕਰ, ਜਤਿੰਦਰ ਸੰਮੀ, ਟੋਨੀ ਗਿੱਲ, ਨਰਿੰਦਰ ਸਿੰਘ ਗਿੱਲ, ਹੰਸਪਾਲ, ਗਗਨ ਮੱਲੀ ਅਤੇ ਵਰੁਣ ਆਦਿ ਹਾਜਰ ਸਨ।