Home Uncategorized ਧਾਗੇ ਦੇ ਗੁਦਾਮ ‘ਚ ਲੱਗੀ ਭਿਆਨਕ ਅੱਗ, 10 ਫਾਇਰ ਬ੍ਰਿਗੇਡ ਗੱਡੀਆਂ ਮੌਕੇ...

ਧਾਗੇ ਦੇ ਗੁਦਾਮ ‘ਚ ਲੱਗੀ ਭਿਆਨਕ ਅੱਗ, 10 ਫਾਇਰ ਬ੍ਰਿਗੇਡ ਗੱਡੀਆਂ ਮੌਕੇ ‘ਤੇ, ਜਾਣੋ ਕੀ ਰਿਹਾ ਹਾਦਸੇ ਦਾ ਕਾਰਨ

22
0


ਲੁਧਿਆਣਾ (ਰਾਜਨ ਜੈਨ-ਅਨਿੱਲ ਕੁਮਾਰ) ਸਮਰਾਲਾ ਚੌਂਕ ਦੇ ਨੇੜੇ ਪੈਂਦੇ ਇੱਕ ਧਾਗੇ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈl ਇਹ ਹਾਦਸਾ ਸ਼ੁਕਰਵਾਰ ਸਵੇਰੇ 8 ਵਜੇ ਦੇ ਵਾਪਰਿਆ lਜਾਣਕਾਰੀ ਦਿੰਦਿਆ ਮੌਕੇ ਤੇ ਮੌਜੂਦ ਰਾਹਗੀਰ ਪ੍ਰਦੀਪ ਕੁਮਾਰ ਨੇ ਦੱਸਿਆ ਤੇ ਸਵੇਰੇ 8 ਵਜੇ ਅਮਨ ਹਾਊਸ ਬਿਲਡਿੰਗ ਵਿੱਚ ਪੈਂਦੇ ਧਾਗੇ ਦੇ ਗੋਦਾਮ ਵਿੱਚ ਸ਼ਾਰਟ ਸਰਕਟ ਤੋਂ ਬਾਅਦ ਅਚਾਨਕ ਅੱਗ ਲੱਗ ਗਈ l ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ lਇੱਕ ਤੋਂ ਬਾਅਦ ਇੱਕ 10 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕੀਤਾl ਅੱਗ ਲਗਾਤਾਰ ਜਾਰੀ ਹੈl ਗੋਦਾਮ ਦੇ ਅੰਦਰ ਪਿਆ ਭਾਰੀ ਮਾਤਰਾ ਵਿੱਚ ਧਾਗਾ ਸੜ ਕੇ ਸਵਾਹ ਹੋ ਚੁੱਕਾ ਹੈ।