ਫਤਿਹਗੜ੍ਹ ਸਾਹਿਬ, 1 ਨਵੰਬਰ ( ਰਾਜਨ ਜੈਨ, ਸਤੀਸ਼ ਕੋਹਲੀ ) : ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਦੀ ਅਗਵਾਈ ਵਿਚ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ ਪੰਜਾਬ ਤੰਬਾਕੂ ਰਹਿਤ ਦਿਵਸ ਮੌਕੇ ਆਮ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾ ਬਾਰੇ ਜਾਗਰੂਕ ਕੀਤਾ ਗਿਆ ਅਤੇ ਤੰਬਾਕੂ ਨੂੰ ਛੱਡਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ. ਰਮਿੰਦਰ ਕੌਰ ਨੇ ਕਿਹਾ ਕਿ ਹਰ ਸਾਲ 1 ਨਵੰਬਰ ਨੂੰ ਪੰਜਾਬ ਤੰਬਾਕੂ ਰਹਿਤ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ ਤਾਂ ਜੋਂ ਲੋਕਾਂ ਨੂੰ ਤੰਬਾਕੂਨੋਸ਼ੀ ਛੱਡਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿਗਰਟਨੋਸ਼ੀ ਅਤੇ ਤੰਬਾਕੂ ਚਬਾਉਣਾ ਸਭ ਤੋਂ ਭੈੜੀ ਆਦਤ ਹੈ, ਤੰਬਾਕੂ ਧੂੰੲੈ ਵਾਲਾ ਅਤੇ ਧੂੰਆਂ ਰਹਿਤ ਦੋਵੇਂ ਕਿਸਮ ਦਾ ਹੋ ਸਕਦਾ ਹੈ, ਬੀੜੀ ਸਿਗਰਟ, ਜ਼ਰਦਾ, ਚੈਨੀ ਖੈਨੀ ਆਦਿ ਸਾਰੀਆਂ ਤੰਬਾਕੂ ਦੀਆਂ ਕਿਸਮਾਂ ਹਨ, ਇਨ੍ਹਾਂ ਦੀ ਵਰਤੋਂ ਨੁਕਸਾਨਦੇਹ ਹੈ ਅਤੇ ਕੈਸਰ ਵਰਗੀਆਂ ਬੀਮਾਰੀਆਂ ਨੂੰ ਬੁਲਾਵਾ ਦਿੰਦੀਆਂ ਹਨ।ਉਨ੍ਹਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਨਾਲ ਮੂੰਹ ਦਾ ਕੈਸਰ, ਗਲੇ ਦਾ ਕੈਸਰ, ਸਾਹ ਨਾਲ ਸਬੰਧਿਤ ਬੀਮਾਰੀਆਂ,ਦਿਲ ਦੀਆਂ ਬੀਮਾਰੀਆਂ, ਹਾਈ ਬੀ.ਪੀ., ਅੰਧਰੰਗ ਅਤੇ ਟੀ.ਬੀ. ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ।ਤੰਬਾਕੂ ਦੀ ਵਰਤੋਂ ਨਾਲ ਮਰਦਾ ਅਤੇ ਔਰਤਾ ਦੀ ਪ੍ਰਜਣਨ ਸ਼ਕਤੀ ਵਿਚ ਵੀ ਕਮੀ ਆਉਂਦੀ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮਹਾਵੀਰ ਸਿੰਘ ਬਲਾਕ ਐਕਸਟੇਸ਼ਨ ਐਜੂਕੇਟਰ ਨੇ ਕਿਹਾ ਕਿ ਦੁਨੀਆਂ ਭਰ ਵਿਚ ਹਰ ਸਾਲ 60 ਲੱਖ ਲੋਕਾਂ ਦੀ ਮੌਤ ਤੰਬਾਕੂ ਦੀ ਵਰਤੋਂ ਕਾਰਨ ਹੋ ਜਾਂਦੀ ਹੈ ਅਤੇ 6 ਲੱਖ ਲੋਕ ਉਦਾਸੀਨ (ਪੈਸੀਵ) ਤੰਬਾਕੂਨੋਸ਼ੀ ਨਾਲ ਮਰ ਜਾਂਦੇ ਹਨ।80 ਫੀਸਦੀ ਵਿਅਕਤੀਆਂ ਨੂੰ ਮੂੰਹ ਦੇ ਕੈਸਰ ਦੇ ਲੱਛਣਾ ਬਾਰੇ ਪਤਾ ਨਹੀਂ ਲੱਗਦਾ, ਜੇਕਰ ਭਾਰਤ ਦੀ ਗੱਲ ਕਰੀਏ ਤਾਂ ਹਰ ਸਾਲ ਕਰੀਬ ਡੇਢ ਲੱਖ ਲੋਕ ਮੂੰਹ ਦੇ ਕੈਸਰ ਦਾ ਸਿ਼ਕਾਰ ਹੋ ਰਹੇ ਹਨ, ਜਿਨ੍ਹਾਂ ਵਿਚੋਂ 90 ਫੀਸਦੀ ਕੇਸਾ ਦਾ ਕਾਰਨ ਤੰਬਾਕੂ ਹੈ। ਇਸ ਤੋਂ ਇਲਾਵਾ ਕਰੀਬ 42 ਲੱਖ ਲੋਕ ਦਿਲ ਨਾਲ ਸੰਬਧਿਤ ਬੀਮਾਰੀਆਂ ਅਤੇ ਕਰੀਬ37 ਲੱਖ ਲੋਕ ਫੇਫੜਿਆਂ ਦੀਆਂ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ।ਉਨ੍ਹਾਂ ਕਿਹਾ ਕਿ ਸਿਗਰਟਨੋਸ਼ੀ ਅਤੇ ਤੰਬਾਕੂਨੋਸ਼ੀ ਦਾ ਪ੍ਰਚਲਣ ਸਕੂਲੀ ਬੱਚਿਆਂ ਤੇ ਨੋਜਵਾਨਾਂ ਵੀ ਵੱਧ ਰਿਹਾ ਹੈ, ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਆਦਤਾਂ ਬਾਰੇ ਮਾਪਿਆਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ।ਇਸ ਮੌਕੇ ਮੈਡੀਕਲ ਅਫਸਰ ਡਾ. ਜੀਵਨਜੋਤੀ ਸ਼ਰਮਾਂ, ਡਾ. ਅਨੁਜ ਗਰਗ, ਡਾ.ਵਿਕਾਸ, ਨਿਰਪਾਲ ਸਿੰਘ, ਮੰਗਤ ਰਾਮ, ਸ੍ਰੀਮਤੀ ਪ੍ਰੀਤੀ ਜੈਦਕਾ, ਅਮਨਦੀਪ ਸਿੰਘ, ਚਰਨਵੀਰ ਸਿੰਘ, ਸ੍ਰੀਮਤੀ ਚਰਨਜੀਤ ਕੌਰ, ਮਿਸ ਜਗਮੀਤ ਕੌਰ ਅਤੇ ਹੋਰ ਮੌਜੂਦ ਸਨ।