ਜਗਰਾਉਂ, 24 ਜੁਲਾਈ ( ਲਿਕੇਸ਼ ਸ਼ਰਮਾਂ)-ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ ਜਗਰਾਉਂ ਵਿੱਚ ਸ਼ਨੀਵਾਰ ਨੂੰ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ ਦੇ ਅੰਤਰਗਤ ਚੈਸ ਅਤੇ ਕੈਰਮ ਬੋਰਡ ਟੂਰਨਾਮੈਂਟ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ 22 ਸਕੂਲਾਂ ਦੇ ਲਗਭਗ 310 ਵਿਦਿਆਰਥੀਆਂ ਨੇ ਵਧ ਚੜ੍ਹ ਕੇ ਭਾਗ ਲਿਆ।ਇਸ ਆਯੋਜਨ ਵਿੱਚ ਮੁੱਖ ਮਹਿਮਾਨ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਸਨ।ਇਸ ਮੌਕੇ ਸਕੂਲ ਮੈਨੇਜਮੈਂਟ ਦੇ ਮੈਂਬਰ ਰਾਜ ਕੁਮਾਰ ਭੱਲਾ ਜੀ,ਡਾਕਟਰ ਮਦਨ ਮਿੱਤਲ ਵੀ ਹਾਜ਼ਰ ਸਨ।ਸਕੂਲ ਦੇ ਪ੍ਰਿੰਸੀਪਲ ਬਿ੍ਜ ਮੋਹਨ ਬੱਬਰ ਨੇ ਬੱਚਿਆਂ ਦੀ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿਚ ਵੀ ਵੱਧ ਚੜ੍ਹ ਕੇ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।ਮੁੱਖ ਮਹਿਮਾਨ ਸਰਬਜੀਤ ਕੌਰ ਮਾਣੂਕੇ ਨੇ ਬੱਚਿਆਂ ਨੂੰ ਖੇਡਾਂ ਅਤੇ ਪੜ੍ਹਾਈ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਅਤੇ ਅਧਿਆਪਕਾਂ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।ਸ਼ਤਰੰਜ ਦੀ ਖੇਡ ਦੇ ਜੱਜ ਡੀ.ਏ.ਵੀ.ਪੁਲਿਸ ਪਬਲਿਕ ਸਕੂਲ,ਜਲੰਧਰ ਦੇ ਕੋਚ ਦਿਨੇਸ਼ ਗੋਰਾ ਅਤੇ ਮੈਡਮ ਸ਼ਿਲਪਾ ਗੋਰਾ,ਹਰਦੀਪ ਸਿੰਘ ਡੀ,ਪੀ,ਈ ਅਤੇ ਕੈਰਮ ਬੋਰਡ ਦੇ ਮੁਕਾਬਲੇ ਸੁਰਿੰਦਰ ਪਾਲ ਵਿੱਜ ਡੀ,ਪੀ,ਈ,ਦੀ ਦੇਖ ਰੇਖ ਵਿਚ ਹੋਏ, ਅੰਡਰ-17(ਕੁੜੀਆਂ)ਚੈੱਸ ਚੈਂਪੀਅਨਸ਼ਿਪ ਮੁਕਾਬਲੇ ਵਿੱਚ ਵੱਖ ਵੱਖ ਸਕੂਲਾਂ ਦੀਆਂ 16 ਟੀਮਾਂ ਨੇ ਭਾਗ ਲਿਆ।ਇਹ ਮੁਕਾਬਲਾ ਵੱਖ-ਵੱਖ ਸਕੂਲਾਂ ਦੇ ਵੱਖ-ਵੱਖ ਵਿਦਿਆਰਥੀਆਂ ਦੇ ਵਿਚਕਾਰ ਕਰਵਾਇਆ ਗਿਆ।ਇਸ ਮੁਕਾਬਲੇ ਵਿੱਚ ਟੈਗੋਰ ਪਬਲਿਕ ਸਕੂਲ ਲੁਧਿਆਣਾ ਦੀ ਵਿਦਿਆਰਥਣ ਕਸ਼ਿਸ਼,ਦਿਲਜੋਤ,ਸੁਖਮਨਪ੍ਰੀਤ ਕੌਰ ਸੇਖੋਂ,ਹਰਲੀਨ ਕੌਰ ਸੇਖੋਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਅੰਮ੍ਰਿਤ ਇੰਡੋ ਕਨੇਡੀਅਨ ਸਕੂਲ ਲੁਧਿਆਣਾ ਦੀ ਵਿਦਿਆਰਥਣ ਸੁਨੈਨਾ, ਅਵਨੀਤ ਕੌਰ,ਅਰਸ਼ਨੂਰ ਕੌਰ,ਗੁਰਲੀਨ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਤੇਜਸ ਪਬਲਿਕ ਸਕੂਲ ਸਿਧਵਾਂ ਖੁਰਦ ਦੀ ਵਿਦਿਆਰਥਣ ਰਿਦਮ,ਵਿਭੂਤੀ ਸਿੰਗਲਾ,ਸ਼ਿਪਰਾ,ਝਿਲਮਿਲ ਗੁਪਤਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਅੰਡਰ-17 (ਮੁੰਡੇ) ਚੈਸ ਟੂਰਨਾਮੈਂਟ ਮੁਕਾਬਲੇ ਵਿੱਚ ਪੀਸ ਪਬਲਿਕ ਸਕੂਲ ਮੁੱਲਾਂਪੁਰ ਦੇ ਵਿਦਿਆਰਥੀ ਅਨੁਭਵ ਜੈਨ, ਸੀ਼ਵੇਨ ਕੌਸ਼ਲ,ਯੁਵਰਾਜ ਸਿੰਘ ਹੰਦਜਨ,ਹਿਰੇਨ ਨਈਅਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਟੈਗੋਰ ਪਬਲਿਕ ਸਕੂਲ ਲੁਧਿਆਣਾ ਦੇ ਵਿਦਿਆਰਥੀ ਜਸਕਰਨ ਸਿੰਘ,ਭਵਨਦੀਪ ਸਿੰਘ,ਜਸਮੀਤ ਸਿੰਘ ਹੇਮੰਤ ਕੁਮਾਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਈਸਟ ਵੁੱਡ ਪਬਲਿਕ ਸਕੂਲ ਮੁੱਲਾਂਪੁਰ ਦੇ ਵਿਦਿਆਰਥੀ ਸ਼ੂਖਮ ਦੀਪ ਸਿੰਘ,ਸੋਨੂੰ ਨਿਗਮ ਸਿੰਘ, ਰਣਵੀਰ ਸਿੰਘ ,ਜੋਬਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ-14(ਮੁੰਡੇ) ਚੈੱਸ ਟੂਰਨਾਮੈਂਟ ਮੁਕਾਬਲੇ ਵਿੱਚ ਡੀ .ਏ .ਵੀ .ਸੈਂਟਨਰੀ ਪਬਲਿਕ ਸਕੂਲ,ਜਗਰਾਉ ਦੇ ਵਿਦਿਆਰਥੀ ਸ਼ਿਵ ਵਰਮਾ,ਰੁਸੀਲ ਗਰਗ,ਭਵਯ ਬਾਂਸਲ,ਏਸ਼ਮਨ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਟੈਗੋਰ ਪਬਲਿਕ ਸਕੂਲ ਲੁਧਿਆਣਾ ਦੇ ਵਿਦਿਆਰਥੀ ਨਵਜੋਤ ਸਿੰਘ,ਹਰਸਿਮਰਤ ਸਿੰਘ ਮੌਲਿਕ,ਦਵਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਸੱਤਿਆ ਭਾਰਤੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਦੇ ਵਿਦਿਆਰਥੀ ਕਰਨਪ੍ਰੀਤ ਸਿੰਘ, ਅਹਿਸਾਨ ਖਾਨ, ਗੁਰਕਿਰਪਾਲ ਸਿੰਘ, ਸ਼ਮਸ਼ੇਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ-14 (ਕੁੜੀਆਂ) ਚੈਸ ਟੂਰਨਾਮੈਂਟ ਮੁਕਾਬਲੇ ਵਿੱਚ ਟੈਗੋਰ ਪਬਲਿਕ ਸਕੂਲ ਲੁਧਿਆਣਾ ਦੀ ਵਿਦਿਆਰਥਣ ਜਸਮੀਨ ਕੌਰ,ਜੱਸ ਮਨਦੀਪ ਕੌਰ,ਜੈਸਮੀਨ ਕੌਰ, ਪ੍ਰਭਲੀਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਡੀ.ਏ.ਵੀ.ਸੈਟਨਰੀ ਪਬਲਿਕ ਸਕੂਲ ਜਗਰਾਉਂ ਦੀ ਵਿਦਿਆਰਥਣ ਦੀਪਾਸੀ,ਸਹਿਜਪ੍ਰੀਤ ਕੌਰ,ਏਂਜਲ ਸਿੰਗਲਾ,ਹਰਨੂਰ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਯੂਨੀਰਾਈਸ ਵਰਲਡ ਸਕੂਲ ਜਗਰਾਉਂ ਦੀ ਵਿਦਿਆਰਥਣ ਜਪਨਾਮ ਕੌਰ,ਜਸਮੀਨ ਕੌਰ,ਜਸਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਕੈਰਮ ਮੁਕਾਬਲਾ ਅੰਡਰ-14(ਮੁੰਡੇ) ਵਿੱਚ ਤੇਜਸ ਸਕੂਲ ਦੇ ਵਿਦਿਆਰਥੀ ਏਕਮਵੀਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਟੈਗੋਰ ਪਬਲਿਕ ਸਕੂਲ ਲੁਧਿਆਣਾ ਦੇ ਵਿਦਿਆਰਥੀ ਏਕਮਜੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਰੂਪਵਾਟਿਕਾ ਸਕੂਲ ਦੇ ਵਿਦਿਆਰਥੀ ਹਰਿ ਭਗਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ -14(ਕੁੜੀਆਂ)ਕੈਰਮ ਮੁਕਾਬਲੇ ਵਿੱਚ ਟੈਗੋਰ ਪਬਲਿਕ ਸਕੂਲ ਦੀ ਵਿਦਿਆਰਥਣ ਅੰਸਿ਼ਕਾ ਵਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਡੀ.ਏ.ਵੀ.ਸੀ.ਪਬਲਿਕ ਸਕੂਲ,ਜਗਰਾਉਂ ਦੀ ਵਿਦਿਆਰਥਣ ਨਿਸ਼ਠਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਰੂਪਵਾਟਿਕਾ ਸਕੂਲ ਦੀ ਵਿਦਿਆਰਥਣ ਸਾਰਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਕੈਰਮ ਮੁਕਾਬਲੇ ਅੰਡਰ -17(ਮੁੰਡੇ) ਟੈਗੋਰ ਪਬਲਿਕ ਸਕੂਲ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।ਪੀਸ ਪਬਲਿਕ ਸਕੂਲ ਦੇ ਵਿਦਿਆਰਥੀ ਸ਼ਗੁਨ ਜੈਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਈਸਟਵੁੱਡ ਪਬਲਿਕ ਸਕੂਲ ਦੇ ਵਿਦਿਆਰਥੀ ਦੇ ਵਿਦਿਆਰਥੀ ਸੌਰਭ ਵਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਕੈਰਮ ਮੁਕਾਬਲਾ ਅੰਡਰ-17 (ਕੁੜੀਆਂ) ਬਾਬਾ ਈਸ਼ਰ ਸਿੰਘ ਸਕੂਲ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ ਪਹਿਲਾ ਸਥਾਨ,ਨਿਊ.ਜੀ.ਐਮ.ਟੀ ਦੀ ਵਿਦਿਆਰਥਣ ਗਰਿਮਾ ਨੇ ਦੂਜਾ ਸਥਾਨ,ਡੀ.ਏ.ਵੀ.ਸੀ.ਪਬਲਿਕ ਸਕੂਲ ਜਗਰਾਉਂ ਦੀ ਵਿਦਿਆਰਥਣ ਗੁਨੀਕਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਜਿੱਤ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸਾਹਿਬ ਬਿ੍ਜ ਮੋਹਨ ਬੱਬਰ ਜੀ ਅਤੇ ਆਏ ਮਹਿਮਾਨਾਂ ਦੁਆਰਾ ਮੈਡਲ,ਮਮੈਂਟੋ ਅਤੇ ਸਰਟੀਫਿਕੇਟ ਦੇ ਕੇ ਉਤਸ਼ਾਹਿਤ ਕੀਤਾ ਗਿਆ।ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਹਮੇਸ਼ਾ ਭਾਗ ਲੈਣ ਵਾਸਤੇ ਵੀ ਪ੍ਰੇਰਿਤ ਕੀਤਾ ਗਿਆ।