ਜਗਰਾਉਂ, 30 ਅਗਸਤ ( ਮੋਹਿਤ ਜੈਨ )-ਲੋਕ ਸੇਵਾ ਸੋਸਾਇਟੀ ਵੱਲੋਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਖ਼ਾਲਸਾ ਸਕੂਲ ਮਾਈ ਜੀਨਾ ਦੇ ਸਟਾਫ਼ ਰੂਮ ਵਿੱਚ ਲਗਵਾਏ ਬਾਲ ਪੇਪਰ ਅਤੇ ਸੁੰਦਰੀਕਰਨ ਦਾ ਕੰਮ ਮੁਕੰਮਲ ਹੋਣ ਉਪਰੰਤ ਉਦਘਾਟਨ ਕੀਤਾ ਗਿਆ। ਇਸ ਮੌਕੇ ਖ਼ਾਲਸਾ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੰਤੋਖ ਸਿੰਘ ਦਿਓਲ ਅਤੇ ਸਕੂਲ ਦੇ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਲੋਕ ਸੇਵਾ ਸੁਸਾਇਟੀ ਵੱਲੋਂ ਖ਼ਾਲਸਾ ਸਕੂਲ ਦੀ ਦਿੱਖ ਨਿਖਾਰਨ ਲਈ ਕਰਵਾਏ ਗਏ ਜਿੱਥੇ ਇਸ ਕਾਰਜ ਦੀ ਸ਼ਲਾਘਾ ਕੀਤੀ ਉੱਥੇ ਸਕੂਲ ਨੂੰ ਪਿਛਲੇ ਸਮੇਂ ਵਿੱਚ ਦਿੱਤੀ ਮਦਦ ਲਈ ਗਈ ਧੰਨਵਾਦ ਵੀ ਕੀਤਾ। ਇਸ ਮੌਕੇ ਸਰਪ੍ਰਸਤ ਰਾਜਿੰਦਰ ਜੈਨ, ਸੁਖਜਿੰਦਰ ਸਿੰਘ ਢਿੱਲੋਂ, ਰਜਿੰਦਰ ਜੈਨ ਕਾਕਾ, ਕੰਵਲ ਕੱਕੜ, ਰਜੀਵ ਗੁਪਤਾ, ਨੀਰਜ ਮਿੱਤਲ, ਮੁਕੇਸ਼ ਗੁਪਤਾ, ਗੋਪਾਲ ਗੁਪਤਾ, ਜਗਦੀਪ ਸਿੰਘ, ਅਨਿਲ ਮਲਹੋਤਰਾ, ਕਪਿਲ ਸ਼ਰਮਾ, ਆਰ ਕੇ ਗੋਇਲ, ਕੈਪਟਨ ਨਰੇਸ਼ ਵਰਮਾ, ਪ੍ਰਵੀਨ ਮਿੱਤਲ, ਡਾਕਟਰ ਭਾਰਤ ਭੂਸ਼ਨ ਬਾਂਸਲ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।
