ਲੁਧਿਆਣਾ (ਰਾਜੇਸ਼ ਜੈਨ) ਸਮਰਾਲਾ ਚੌਕ ਨੇੜੇ ਸ਼ਿਵਾਜੀ ਨਗਰ ਵਿੱਚ ਇੱਕ ਘਰ ਵਿੱਚ ਚਾਰਜਿੰਗ ਕਰ ਰਹੇ ਇਲੈਕਟ੍ਰਿਕ ਸਕੂਟਰ ਵਿੱਚ ਅਚਾਨਕ ਅੱਗ ਲੱਗ ਗਈ।ਅੱਗ ਨੇ ਬਾਹਰ ਕਰਿਆਨੇ ਦੀ ਦੁਕਾਨ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।ਅੱਗ ਦੀਆਂ ਲਪਟਾਂ 10 ਤੋਂ 12 ਫੁੱਟ ਤੱਕ ਉੱਠਣ ਕਾਰਨ ਘਰ ਸੜ ਗਿਆ।ਸਕੂਟਰ ਨੂੰ ਬਾਹਰ ਕੱਢਣ ਸਮੇਂ ਮਕਾਨ ਮਾਲਕ ਕ੍ਰਿਸ਼ਨ ਗੋਪਾਲ ਵੀ ਇਸ ਵਿੱਚ ਬੁਰੀ ਤਰ੍ਹਾਂ ਝੁਲਸ ਗਿਆ।ਬਾਅਦ ‘ਚ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ।ਦੀਪਕ ਧੀਰ ਨੇ ਦੱਸਿਆ ਕਿ ਉਸ ਦੀ ਘਰ ਦੇ ਬਾਹਰ ਕਰਿਆਨੇ ਦੀ ਦੁਕਾਨ ਹੈ।ਉਸਦਾ ਪਿਤਾ ਕ੍ਰਿਸ਼ਨ ਗੋਪਾਲ ਉਸਨੂੰ ਚਲਾਉਂਦਾ ਹੈ।ਕਰੀਬ 10 ਦਿਨ ਪਹਿਲਾਂ ਉਸ ਨੇ ਇਲੈਕਟ੍ਰਿਕ ਸਕੂਟਰ ਖਰੀਦਿਆ ਸੀ।ਸ਼ੁੱਕਰਵਾਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਉਸ ਦੇ ਪਿਤਾ ਕ੍ਰਿਸ਼ਨ ਗੋਪਾਲ ਅਤੇ ਮਾਂ ਰੇਣੂ ਦੇਵੀ ਸੌਣ ਲਈ ਪਹਿਲੀ ਮੰਜ਼ਿਲ ‘ਤੇ ਚਲੇ ਗਏ।ਸ਼ਨੀਵਾਰ ਸਵੇਰੇ 5 ਵਜੇ ਚਾਰਜਿੰਗ ਕਰ ਰਹੇ ਸਕੂਟਰ ਨੂੰ ਅਚਾਨਕ ਅੱਗ ਲੱਗ ਗਈ।