Home Health ਪਸ਼ੂ ਪਾਲਣ ਮੰਤਰੀ ਨੇ ਗਲ-ਘੋਟੂ ਤੇ ਮੂੰਹ-ਖੁਰ ਦਾ ਟੀਕਾਕਰਨ ਮੁਕੰਮਲ ਕਰਨ ਲਈ...

ਪਸ਼ੂ ਪਾਲਣ ਮੰਤਰੀ ਨੇ ਗਲ-ਘੋਟੂ ਤੇ ਮੂੰਹ-ਖੁਰ ਦਾ ਟੀਕਾਕਰਨ ਮੁਕੰਮਲ ਕਰਨ ਲਈ ਟੀਚਾ ਮਿੱਥਿਆ

59
0

ਗਲ-ਘੋਟੂ ਤੇ ਮੂੰਹ-ਖੁਰ ਬੀਮਾਰੀਆਂ ਦਾ ਟੀਕਾਕਰਨ ਕ੍ਰਮਵਾਰ 30 ਸਤੰਬਰ ਅਤੇ 15 ਅਕਤੂਬਰ ਤੱਕ ਹਰ ਹੀਲੇ ਪੂਰਾ ਕਰਨ ਦੀ ਹਦਾਇਤ

ਅਣਗਹਿਲੀ ਕਾਰਨ ਮਿਆਦ-ਪੁੱਗਾ ਚੁੱਕੀ ਗਲ-ਘੋਟੂ ਵੈਕਸੀਨ ਲਈ ਜ਼ਿੰਮੇਵਾਰ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਨਿਰਦੇਸ਼

ਚੰਡੀਗੜ, 15 ਸਤੰਬਰ: ( ਰਾਜਨ ਜੈਨ, ਲਿਕੇਸ਼ ਸ਼ਰਮਾਂ) –

ਪੰਜਾਬ ਵਿੱਚ ਪਸ਼ੂਆਂ ਦੇ ਗਲ-ਘੋਟੂ ਤੇ ਮੂੰਹ-ਖੁਰ ਬੀਮਾਰੀਆਂ ਤੋਂ ਬਚਾਅ ਲਈ ਚਲਾਏ ਜਾ ਰਹੇ ਟੀਕਾਕਰਨ ਨੂੰ ਮਿੱਥੇ ਸਮੇਂ ਵਿੱਚ ਪੂਰਾ ਕਰਨ ਦਾ ਟੀਚਾ ਮਿੱਥਦਿਆਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਗਲ-ਘੋਟੂ ਤੇ ਮੂੰਹ-ਖੁਰ ਬੀਮਾਰੀਆਂ ਦਾ ਟੀਕਾਕਰਨ ਕ੍ਰਮਵਾਰ 30 ਸਤੰਬਰ ਅਤੇ 15 ਅਕਤੂਬਰ ਤੱਕ ਹਰ ਹੀਲੇ ਪੂਰਾ ਕਰ ਲੈਣ।

ਗੋਲ-ਘੋਟੂ ਟੀਕਾਕਰਨ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗ ਨੇ ਸਾਲ 2022-23 ਲਈ ਪ੍ਰਾਪਤ ਹੋਈ ਵੈਕਸੀਨ ਦਾ ਟੀਚਾ 83 ਫ਼ੀਸਦ ਪੂਰਾ ਕਰ ਲਿਆ ਹੈ। ਉਨਾਂ ਦੱਸਿਆ ਕਿ ਕੁੱਲ 52,70,100 ਵੈਕਸੀਨ ਵਿੱਚੋਂ ਹੁਣ ਤੱਕ 43,74,710 ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਜਦਕਿ ਬਾਕੀ ਰਹਿੰਦੀ 8,76,240 ਵੈਕਸੀਨ ਨੂੰ 30 ਸਤੰਬਰ ਤੱਕ ਪਸ਼ੂਆਂ ਦੇ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨਾ ਦੱਸਿਆ ਕਿ ਜ਼ਿਲਾ ਪਠਾਨਕੋਟ ਵਿੱਚ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ 19,150 ਡੋਜ਼ਿਜ਼ ਅਣਵਰਤੀ ਰਹਿ ਗਈ ਜਿਸ ਕਾਰਨ ਵੈਕਸੀਨ ਦੀ ਮਿਆਦ-ਪੁੱਗ ਗਈ। ਇਸ ਸਬੰਧ ਵਿੱਚ ਸਮੂਹ ਜ਼ਿੰਮੇਵਾਰ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਲੋਕਾਂ ਦੇ ਪੈਸੇ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਮਾਮਲਿਆਂ ਵਿੱਚ ਹਰ ਹੀਲੇ ਜਵਾਬਦੇਹੀ ਤੈਅ ਕੀਤੀ ਜਾਵੇਗੀ।

ਇਸੇ ਤਰਾਂ ਸੂਬੇ ਵਿੱਚ ਲਾਈ ਜਾ ਰਹੀ ਮੂੰਹ-ਖੁਰ ਦੀ ਵੈਕਸੀਨ ਦਾ ਵੇਰਵਾ ਦਿੰਦਿਆਂ ਉਨਾਂ ਦੱਸਿਆ ਕਿ ਵਿਭਾਗ ਵੱਲੋਂ ਕੁੱਲ ਪ੍ਰਾਪਤ 62,94,970 ਵੈਕਸੀਨ ਵਿੱੱਚੋਂ 54,24,761 ਖ਼ੁਰਾਕਾਂ ਨਾਲ ਟੀਕਾਕਰਨ ਕੀਤਾ ਜਾ ਚੁੱਕਾ ਹੈ ਜਦਕਿ 8,70,209 ਡੋਜ਼ਿਜ਼ ਹਾਲੇ ਬਾਕੀ ਰਹਿੰਦੀਆਂ ਹਨ, ਜਿਨਾਂ ਨੂੰ 15 ਅਕਤੂਬਰ ਤੱਕ ਮੁਕੰਮਲ ਕੀਤਾ ਜਾਵੇਗਾ। ਮੰਤਰੀ ਨੇ ਦੱਸਿਆ ਕਿ ਇਹ ਟੀਚਾ 86.17 ਫ਼ੀਸਦੀ ਪੂਰਾ ਕਰ ਲਿਆ ਗਿਆ ਹੈ।    

LEAVE A REPLY

Please enter your comment!
Please enter your name here