ਮੋਗਾ 28 ਅਕਤੂਬਰ ( ਕੁਲਵਿੰਦਰ ਸਿੰਘ) -ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਅੱਜ ਅਮ੍ਰਿਤਸਰ ਰੋਡ਼ ਤੇ ਪੈਂਦੇ ਸਕਿਲ ਸੈਂਟਰ ਦਾ ਉਦਘਾਟਨ ਕੀਤਾ। ਇਸ ਮੌਕੇ ਸੈਂਟਰ ਦੇ ਮੈਨੈਜਰ ਨੇ ਦੱਸਿਆ ਕਿ ਇਸ ਸਕਿਲ ਸੈਂਟਰ ਵਿੱਚ ਨੌਜਵਾਨ ਲੜਕੇ ਲੜਕੀਆਂ ਨੂੰ ਸਿਲਾਈ ਕਢਾਈ, ਘਰੇਲੂ ਸਾਜ਼ੋ ਸਾਮਾਨ , ਟਾਈਪਿੰਗ ਅਤੇ ਮੋਬਾਈਲ ਰਿਪੇਅਰ ਦੀ ਟਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਵਿਧਾਇਕਾ ਨੇ ਕਿਹਾ ਕਿ ਦੇਸ਼ ਦੀ ਤ੍ਰਾਸਦੀ ਹੈ ਕਿ ਇੱਥੇ ਕੰਮ ਕਰਨ ਵਾਲੇ ਹੁਨਰ ਨਾ ਹੋਣ ਕਾਰਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ, ਪਰ ਇਹ ਸਕਿੱਲਡ ਯੋਜਨਾ ਨੌਜਵਾਨਾਂ ਨੂੰ ਆਪਣਾ ਹੁਨਰ ਸਵਾਰਨ ਦਾ ਮੌਕਾ ਦੇਵੇਗੀ। ਇਸ ਮੌਕੇ ਡਿਪਟੀ ਡੀ. ਸੀ. ਸੁਭਾਸ਼ ਚੰਦਰ, ਅਮਨ ਰਖਰਾ, ਨਵਦੀਪ ਵਾਲੀਆ, ਕੌਂਸਲਰ ਵਿਕਰਮਜੀਤ ਘਾਤੀ, ਜਗਸੀਰ ਹੁੰਦਲ, ਡਿਪਟੀ ਮੇਅਰ ਅਸ਼ੋਕ ਧਾਮੀਜ਼ਾ, ਕੌਂਸਲਰ ਹੈਪੀ ਕਨਪੁਰੀਆ, ਕੌਂਸਲਰ ਬਲਜੀਤ ਸਿੰਘ ਚਾਨੀ, ਹਰਜਿੰਦਰ ਰੋਡੇ, ਅਮਿਤ ਪੁਰੀ, ਕੌਂਸਲਰ ਗੁਰਪ੍ਰੀਤ ਸਿੰਘ ਸਚਦੇਵਾ, ਪ੍ਰੀਤ ਬਾਵਾ ਅਤੇ ਹੋਰ ਆਪ ਆਗੂ ਮਜ਼ੂਦ ਸਨ।
