Home crime ਆਪਣੇ ਬਿਆਨ ਵਿੱਚ ਅਧਿਕਾਰੀ ਨੇ ਲਗਾਏ ਇਹ ਦੋਸ਼, ਜਿੰਨਾ ਦੇ ਆਧਾਰ ਤੇ...

ਆਪਣੇ ਬਿਆਨ ਵਿੱਚ ਅਧਿਕਾਰੀ ਨੇ ਲਗਾਏ ਇਹ ਦੋਸ਼, ਜਿੰਨਾ ਦੇ ਆਧਾਰ ਤੇ ਮੰਤਰੀ ਸਿੰੰਗਲਾ ਦੀ ਹੋਈ ਗਿਰਫਤਾਰੀ

228
0


ਚੰਡੀਗੜ੍ਹ, 25 ਮਈ, ( ਰਾਜੇਸ਼ ਜੈਨ, ਭਗਵਾਨ ਭੰਗੂ)- ਜਿਸ ਅਧਿਕਾਰੀ ਪਾਸੋਂ ਮੰਤਰੀ ਸਿੰਗਲਾ ਨੇ ਓਐਸਡੀ ਰਾਹੀਂ ਪੈਸੇ ਮੰਗਣ ਦੇ ਦੋਸ਼ ਲਗਾਏ ਉਸਨੇ ਆਪਣੇ ਬਿਆਨ ਵਿੱਚ ਵਿਸਥਾਰ ਨਾਲ ਕਿਹਾ, ਜੋ ਮੰਤਰੀ ਦੀ ਗਿਰਫਤਾਰੀ ਦਾ ਕਾਰਨ ਬਣੇ। ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਬਰਖ਼ਾਸਤ ਹੋਏ ਡਾ. ਵਿਜੇ ਸਿੰਗਲਾ ਨੇ ਆਪਣੇ ਦੋ ਓ ਐੱਸ ਡੀ ਲਗਾਏ ਸਨ ਜੋ ਉਹਨਾਂ ਦੇ ਸਗੇ ਭਾਣਜੇ ਸਨ। ਇਹਨਾਂ ਵਿਚੋਂ ਇਕ ਪ੍ਰਦੀਪ ਬਾਂਸਲ ਸੀ ਜਿਸ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐੱਸ ਈ ਰਾਜਿੰਦਰ ਸਿੰਘ ਤੋਂ ਰਿਸ਼ਵਤ ਮੰਗੀਸੀ।  ਇਹ ਰਿਸ਼ਵਤ 8 ਮਈਤੋਂ  ਕੀਤੀ ਜਾ ਰਹੀ ਸੀ। ਪ੍ਰਦੀਪ ਬਾਂਸਲ ਨੇ ਰਾਜਿੰਦਰ ਸਿੰਘ ਨੂੰ ਕਿਹਾ ਕਿ ਉਹ ਮੰਤਰੀ ਨੂੰ ਪੰਜਾਬ ਭਵਨ ਦੇ ਕਮਰਾ ਨੰਬਰ 203 ਵਿਚ ਮਿਲੇ। ਰਾਜਿੰਦਰ ਸਿੰਘ ਪਹੁੰਚਿਆ ਤਾਂ ਮੰਤਰੀ ਨੇ ਉਸਨੁੰ ਰਿਸ਼ਵਤ ਦੇਣ ਲਈ ਪ੍ਰਦੀਪ ਬਾਂਸਲ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਵਾਸਤੇ ਕਿਹਾ। ਪ੍ਰਦੀਪ ਨੇ ਐੱਸ ਈ ਨੂੰ ਦੱਸਿਆ ਕਿ ਹੁਣ ਤੱਕ ਉਸ ਵੱਲੋਂ 41 ਕਰੋੜ ਰੁਪਏ ਦੇ ਕੰਮ ਅਲਾਟ ਹੋਏਹਨ  ਤੇ 17 ਕਰੋੜ ਰੁਪਏ ਮਾਰਚ ਵਿਚ ਪੇਮੈਂਟ ਵੀ ਕੀਤੀ ਗਈ। ਇਸ ਲਈ 1 ਕਰੋੜ 16 ਲੱਖ ਰੁਪਏ ਜੋ 58 ਕਰੋੜ ਦਾ ਸਿਰਫ਼ 2ਫੀਸਦੀ  ਬਣਦੀ ਹੈ, ਕਮਿਸ਼ਨ ਦਿੱਤੀ ਜਾਵੇ। ਪ੍ਰਦੀਪ ਬਾਂਸਲ 8 ਮਈ ਤੋਂ 23 ਮਈ ਤੱਕ ਲਗਾਤਾਰ ਰਿਸ਼ਵਤ ਮੰਗਦਾ ਰਿਹਾ। ਰਾਜਿੰਦਰ ਸਿੰਘ ਨੇ 20 ਮਈ ਨੂੰ ਪ੍ਰਦੀਪ ਬਾਂਸਲ ਨੂੰ ਆਖਿਆ ਕਿ ਉਹ ਉਸ ਨੂੰ ਬਦਲ ਦੇਣ ਤੇ ਜਿਹੜਾ ਰਿਸ਼ਵਤ ਦੇ ਸਕਦਾ ਹੈ, ਉਸ ਨੂੰ ਤਾਇਨਾਤ ਕਰ ਲੈਣ। ਪ੍ਰਦੀਪ ਬਾਂਸਲ ਫਿਰ 10 ਲੱਖ ਰੁਪਏ ਮੰਗਣ ਲੱਗ ਪਿਆ ਤੇ ਅਖੀਰ 23 ਮਈ ਸੋਮਵਾਰ ਨੂੰ ਮੰਤਰੀ ਦੇ ਦਫਤਰ ਪੰਜਾਬ ਸਿਵਲ ਸਕੱਤਰੇਤ ਵਿਚ ਇਹ ਸੌਦਾ ਹੋਇਆ ਕਿ ਉਹ 5 ਲੱਖ ਰੁਪਏ ਦੇਵੇਗਾ ਤੇ ਇਹ ਕਿਵੇਂ ਦੇਣੇ ਹਨ, ਇਸ ਬਾਰੇ ਮੰਤਰੀ ਨੇ ਰਾਜਿੰਦਰ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਪ੍ਰਦੀਪ ਨਾਲ ਸਲਾਹ ਮਸ਼ਵਰਾ ਕਰ ਲਵੇ। ਰਾਜਿੰਦਰ ਸਿੰਘ ਨੇ ਮੰਤਰੀ ਤੇ ਪ੍ਰਦੀਪਬਾਂਸਲ  ਨਾਲ ਕਾਨਫ਼ਰੰਸ ਕਾਲ ਦੀ ਰਿਕਾਰਡਿੰਗ ਕਰ ਲਈ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਣੀ ਤੇ ਆਖ਼ਿਰ ਮੰਤਰੀ ਬਰਖਾਸਤ ਹੋ ਗਿਆ। 

LEAVE A REPLY

Please enter your comment!
Please enter your name here