Home crime ਐਨਆਰਆਈ ਹੱਤਿਆਕਾਂਡ ‘ਚ ਵੱਡਾ ਖੁਲਾਸਾ : ਪਤਨੀ ਨੇ ਹੀ ਕਰਵਾਈ ਸੀ ਪਤੀ...

ਐਨਆਰਆਈ ਹੱਤਿਆਕਾਂਡ ‘ਚ ਵੱਡਾ ਖੁਲਾਸਾ : ਪਤਨੀ ਨੇ ਹੀ ਕਰਵਾਈ ਸੀ ਪਤੀ ਦੀ ਹੱਤਿਆ

80
0


ਅੰਮ੍ਰਿਤਸਰ, ਰਾਜੇਸ਼ ਜੈਨ, ਭਗਵਾਨ ਭੰਗੂ)-: ਦੁਬਈ ਤੋਂ ਪਰਤੇ ਹਰਿੰਦਰ ਸਿੰਘ ਦੇ ਕਤਲ ਦਾ ਮਾਮਲਾ ਪੁਲਿਸ ਨੇ ਸਿਰਫ਼ 12 ਘੰਟੇ ਅੰਦਰ ਹੀ ਸੁਲਝਾ ਲਿਆ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਰਿੰਦਰ ਦੀ ਪਤਨੀ ਸਤਨਾਮ ਕੌਰ ਦੇ ਆਪਣੇ ਗੁਆਂਢੀ ਅਰਸ਼ਦੀਪ ਸਿੰਘ ਨਾਲ ਨਜਾਇਜ਼ ਸਬੰਧ ਸਨ ਅਤੇ ਪਤੀ ਉਸ ਵਿਚ ਰੋਡ਼ਾ ਬਣਨ ਲੱਗਾ ਸੀ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਪੁਲਿਸ ਲਾਈਨ ਵਿਚ ਪ੍ਰੈੱਸ ਕਾਨਫਰੰਸ ਵਿਚ ਫਡ਼ੇ ਗਏ ਮੁਲਜ਼ਮਾਂ ਦੀ ਪਛਾਣ ਕਾਲੇ ਪਿੰਡ ਵਾਸੀ ਸਤਨਾਮ ਕੌਰ (ਮ੍ਰਿਤਕ ਦੀ ਪਤਨੀ), ਗੁਆਂਢੀ ਅਰਸ਼ਦੀਪ ਸਿੰਘ ਤੇ ਗੋਇੰਦਵਾਲ ਵਾਸੀ ਵਰਿੰਦਰ ਸਿੰਘ ਦੱਸੀ ਹੈ।ਸੀਪੀ ਨੇ ਦੱਸਿਆ ਕਿ ਸਤਨਾਮ ਕੌਰ ਦਾ ਵਿਆਹ ਲਗਪਗ 13 ਸਾਲ ਪਹਿਲਾਂ ਹਰਿੰਦਰ ਸਿੰਘ ਨਾਲ ਹੋਇਆ ਸੀ।ਹਰਿੰਦਰ ਕਾਫ਼ੀ ਸਮੇਂ ਤੋਂ ਦੁਬਈ ਵਿਚ ਨੌਕਰੀ ਕਰ ਰਿਹਾ ਸੀ। ਇਸ ਦੌਰਾਨ ਸਤਨਾਮ ਕੌਰ ਦੇ ਨਜਾਇਜ਼ ਸਬੰਧ ਆਪਣੇ ਘਰ ਦੇ ਸਾਹਮਣੇ ਰਹਿਣ ਵਾਲੇ ਅਰਸ਼ਦੀਪ ਨਾਲ ਬਣ ਗਏ ਸਨ। ਕੁਝ ਦਿਨ ਪਹਿਲਾਂ ਜਦੋਂ ਹਰਿੰਦਰ ਵਿਦੇਸ਼ ਤੋਂ ਘਰ ਪਰਤਿਆ ਤਾਂ ਉਸ ਨੂੰ ਪਤਨੀ ਦੀਆਂ ਹਰਕਤਾਂ ਦਾ ਪਤਾ ਲੱਗ ਗਿਆ। ਉਹ ਸਤਨਾਮ ਕੌਰ ਅਤੇ ਅਰਸ਼ਦੀਪ ਸਿੰਘ ਦੇ ਰਾਹ ਵਿਚ ਰੋਡ਼ਾ ਬਣਨ ਲੱਗਾ ਸੀ।ਸੀਪੀ ਅਰੁਣਪਾਲ ਸਿੰਘ ਨੇ ਦੱਸਿਆ ਕਿ ਫਿਰ ਸਤਨਾਮ ਕੌਰ ਨੇ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਅਰਸ਼ਦੀਪ ਨਾਲ ਮਿਲ ਕੇ ਸਾਜਿਸ਼ ਰਚੀ। ਅਰਸ਼ਦੀਪ ਨੇ ਆਪਣੀ ਪ੍ਰੇਮਿਕਾ ਦੇ ਪਤੀ ਹਰਿੰਦਰ ਦੀ ਹੱਤਿਆ ਲਈ ਆਪਣੇ ਦੋਸਤ ਵਰਿੰਦਰ ਸਿੰਘ ਨੂੰ ਚੁਣਿਆ। ਇਸ ਕੰਮ ਲਈ ਵਰਿੰਦਰ ਨੂੰ 2.70 ਲੱਖ ਰੁਪਏ ਬਤੌਰ ਸੁਪਾਰੀ ਸਤਨਾਮ ਕੌਰ ਨੇ ਅਦਾ ਕਰਨੀ ਸੀ। ਫਿਰ ਮੁਲਜ਼ਮਾਂ ਨੇ ਯੋਜਨਾ ਮੁਤਾਬਕ ਐਤਵਾਰ ਤਡ਼ਕੇ ਸਾਢੇ ਤਿੰਨ ਵਜੇ ਸ੍ਰੀ ਦਰਬਾਰ ਸਾਹਿਬ ਜਾਣ ਦੀ ਯੋਜਨਾ ਬਣਾਈ।ਉੱਥੇ ਹੀ ਰਸਤੇ ਵਿਚ ਰੋਕ ਕੇ ਮੁਲਜ਼ਮਾਂ ਨੇ ਹਰਿੰਦਰ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜਦੋਂ ਪੁਲਿਸ ਪਹੁੰਚੀ ਤਾਂ ਸਤਨਾਮ ਕੌਰ ਨੇ ਕਤਲ ਨੂੰ ਲੁੱਟ ਦੀ ਕਹਾਣੀ ਬਣਾ ਕੇ ਪੁਲਿਸ ਤੇ ਪਰਿਵਾਰ ਨੂੰ ਗੁਮਰਾਹ ਕਰਨਾ ਸ਼ੁਰੂ ਕਰ ਦਿੱਤਾ। ਜਾਂਚ ਵਿਚ ਸਾਹਮਣੇ ਆਇਆ ਕਿ ਵਰਿੰਦਰ ਸਿੰਘ ਗਤਕੇ ਦਾ ਵੀ ਖਿਡਾਰੀ ਹੈ।ਇਸ ਮੌਕੇ ਏਡੀਸੀਪੀ ਅਜੇ ਗਾਂਧੀ, ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਮੌਜੂਦ ਸਨ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹੱਤਿਆ ਕਾਂਡ ਦੇ ਕੁੱਝ ਘੰਟੇ ਬਾਅਦ ਹੀ ਪੁਲਿਸ ਨੂੰ ਸਾਰੇ ਘਟਨਾਕ੍ਰਮ ’ਤੇ ਸ਼ੱਕ ਹੋਣ ਲੱਗਾ ਸੀ। ਲਗਪਗ 10 ਵਜੇ ਕਾਲੇ ਪਿੰਡ ਦੇ ਲੋਕਾਂ ਤੋਂ ਹੀ ਸੀਪੀ ਨੂੰ ਪਤਾ ਲੱਗਾ ਸੀ ਕਿ ਸਤਨਾਮ ਕੌਰ ਦੇ ਗੁਆਂਢੀ ਨਾਲ ਨਜਾਇਜ਼ ਸਬੰਧ ਹਨ।ਫਿਰ ਜਦੋਂ ਸੀਆਈਏ ਸਟਾਫ ਦੀ ਟੀਮ ਜਾਂਚ ਵਿਚ ਜੁਟੀ ਤਾਂ ਪਰਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ।ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਗਈ ਤਾਂ ਉਨ੍ਹਾਂ ਆਪਣਾ ਜੁਰਮ ਕਬੂਲ ਕਰ ਲਿਆ।ਸ਼ਹਿਰ ਵਿਚ ਹੋਏ ਇਸ ਹੱਤਿਆ ਕਾਂਡ ਨੇ ਪੁਲਿਸ ਦੀ ਨੀਂਦ ਉੱਡਾ ਦਿੱਤੀ।ਹਰਿੰਦਰ ਹੱਤਿਆ ਕਾਂਡ ਵਿਚ ਸੀਪੀ ਨੂੰ ਲੀਡ ਲੱਗੀ ਤਾਂ ਉਨ੍ਹਾਂ ਪੁੱਛਗਿਛ ਦੀ ਕਮਾਨ ਆਪਣੇ ਹੱਥ ਵਿਚ ਲੈ ਲਈ। ਸੀਪੀ ਨੇ ਦੱਸਿਆ ਕਿ ਹੱਤਿਆ ਕਾਂਡ ਨੂੰ ਸੁਲਝਾਉਣ ਵਿਚ ਮੀਡੀਆ ਨੇ ਵੀ ਅਹਿਮ ਭੂਮਿਕਾ ਅਦਾ ਕੀਤੀ ਹੈ। ਫ਼ਿਲਹਾਲ ਪੁਲਿਸ ਨੇ ਪਿਸਟਲ, ਬਾਈਕ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਬਰਾਮਦ ਕਰ ਲਏ ਹਨ।

LEAVE A REPLY

Please enter your comment!
Please enter your name here