Home crime ਲੰਚ ਟਾਈਮ ‘ਚ ਸਕੂਲੀ ਬੱਚਿਆਂ ‘ਤੇ ਡਿੱਗਿਆ ਦਰਖ਼ਤ,ਇਕ ਬੱਚੀ ਦੀ ਮੌਤ, ਕਈ...

ਲੰਚ ਟਾਈਮ ‘ਚ ਸਕੂਲੀ ਬੱਚਿਆਂ ‘ਤੇ ਡਿੱਗਿਆ ਦਰਖ਼ਤ,ਇਕ ਬੱਚੀ ਦੀ ਮੌਤ, ਕਈ ਜ਼ਖ਼ਮੀ

55
0


ਚੰਡੀਗੜ੍ਹ , 8 ਜੁਲਾਈ ( ਰਾਜੇਸ਼ ਜੈਨ, ਲਿਕੇਸ਼ ਸ਼ਰਮਾਂ)-: ਚੰਡੀਗੜ੍ਹ ਵਿੱਚ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਵਾਪਰਿਆ ਹੈ। ਕਾਰਮਲ ਕਾਨਵੈਂਟ ਸਕੂਲ, ਸੈਕਟਰ-9 ‘ਚ ਕੁਝ ਦੇਰ ਪਹਿਲਾਂ ਇਕ ਵੱਡਾ ਦਰੱਖਤ ਡਿੱਗ ਗਿਆ। ਕਈ ਬੱਚੇ ਉਸ ਦੀ ਲਪੇਟ ‘ਚ ਆ ਗਏ। PGI ‘ਚ ਇਕ ਬੱਚੀ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 10 ਤੋਂ 15 ਬੱਚੇ ਜ਼ਖਮੀ ਹੋਏ ਹਨ।ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਕੂਲ ‘ਚ ਲੰਚ ਟਾਈਮ ਸੀ ਤੇ ਇਸ ਵੱਡੇ ਦਰੱਖ਼ਤ ਕੋਲ ਕਈ ਬੱਚੇ ਖੇਡ ਰਹੇ ਸਨ। ਉਦੋਂ ਹੀ ਅਚਾਨਕ ਦਰੱਖ਼ਤ ਬੱਚਿਆਂ ‘ਤੇ ਡਿੱਗ ਪਿਆ। ਜ਼ਖ਼ਮੀ ਬੱਚਿਆਂ ਨੂੰ ਜੀਐਮਐਸਐਚ-16 ‘ਚ ਦਾਖ਼ਲ ਕਰਵਾਇਆ ਗਿਆ ਹੈ। ਕੁਝ ਜ਼ਖ਼ਮੀ ਵਿਦਿਆਰਥੀਆਂ ਨੂੰ ਪੀਜੀਆਈ ਤੇ ਕੁਝ ਨੂੰ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਹੈ। ਸਕੂਲ ਦੇ ਅੰਦਰ ਜੋ ਦਰੱਖ਼ਤ ਡਿੱਗਿਆ ਹੈ, ਉਹ 250 ਸਾਲ ਪੁਰਾਣਾ ਪਿੱਪਲ ਦਾ ਵਿਰਾਸਤੀ ਦਰੱਖ਼ਤ ਹੈ।ਹਾਦਸੇ ਦੀ ਸੂਚਨਾ ਮਿਲਦੇ ਹੀ ਮਾਪੇ ਵੀ ਸਕੂਲ ਪਹੁੰਚ ਗਏ। ਮਾਪੇ ਗੇਟ ‘ਤੇ ਹੰਗਾਮਾ ਕਰ ਰਹੇ ਹਨ। ਦੱਸ ਦੇਈਏ ਕਿ ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ 1 ਜੁਲਾਈ ਤੋਂ ਸਕੂਲ ਫਿਰ ਤੋਂ ਸ਼ੁਰੂ ਹੋ ਗਏ ਹਨ। ਜਾਣਕਾਰੀ ਅਨੁਸਾਰ ਹੁਣ ਤਕ ਤਿੰਨ ਤੋਂ ਚਾਰ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਦਾ ਇਲਾਜ ਜੀ.ਐਮ.ਐਸ.ਐਚ.-16 ਅਤੇ ਪੀ.ਜੀ.ਆਈ. ਇਸ ਦੇ ਨਾਲ ਹੀ ਸਕੂਲ ਵਿੱਚ ਰਾਹਤ ਤੇ ਬਚਾਅ ਕਾਰਜ ਚੱਲ ਰਿਹਾ ਹੈ।ਚੰਡੀਗੜ੍ਹ ਪੁਲਿਸ ਦੇ ਡੀਆਈਜੀ ਦੀਪਕ ਪੁਰੋਹਿਤ ਤੇ ਆਈਜੀ,ਐੱਸਪੀ ਸਿਟੀ ਸ਼ਰੂਤੀ ਅਰੋੜਾ ਤੇ ਪੁਲੀਸ ਟੀਮ ਵੀ ਪੁੱਜੀ।ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਵੀ ਸਕੂਲ ਪਹੁੰਚ ਗਏ ਹਨ। ਆਮ ਆਦਮੀ ਪਾਰਟੀ ਦੇ ਪ੍ਰਧਾਨ ਪ੍ਰੇਮ ਗਰਗ ਤੇ ਇਲਾਕਾ ਕੌਂਸਲਰ ਵੀ ਮੌਕੇ ’ਤੇ ਪਹੁੰਚ ਗਏ ਹਨ।ਜ਼ਖਮੀ ਬੱਚਿਆਂ ਦੀ ਹਾਲਤ ਦਾ ਜਾਇਜ਼ਾ ਲੈਣ ਲਈ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਜੀ.ਐੱਮ.ਐੱਸ.ਐੱਚ.16 ਪਹੁੰਚ ਗਏ ਹਨ।

LEAVE A REPLY

Please enter your comment!
Please enter your name here