
ਬੁਢਲਾਡਾ 6 ਸਿਤੰਬਰ
ਜਸਵੀਰ ਸਿੰਘ ਕਣਕਵਾਲ
ਇਲਾਕੇ ਦੀ ਨਾਮਵਰ ਸੰਸਥਾ ਐਨ ਪੀ ਐਸ ਬੱਛੋਆਣਾ ਦੇ ਸਕੂਲ ਪ੍ਰਬੰਧਕ ਤਜਿੰਦਰ ਪਾਲ ਮਨਦੀਪ ਵਰਧਨ ਗੌੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਸਕੂਲ ਵਿਚ ਅਧਿਆਪਕ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਉਹਨਾਂ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਇਹ ਦਿਨ ਅਧਿਆਪਕਾ ਦਾ ਦਿਨ ਹੁੰਦਾ ਹੈ ਇਸ ਲਈ ਇਸ ਮੌਕੇ ਸਕੂਲ ਦੇ ਸਟਾਫ ਵਲੋਂ ਵੱਖ ਵੱਖ ਖੇਡਾਂ ਖੇਡ ਕੇ ਬੱਚਿਆਂ ਦਾ ਖੂਬ ਮਨੋਰੰਜਨ ਕਰਵਾਇਆ।ਇਸ ਮੌਕੇ ਸਕੂਲ ਮੈਨਜਮੈਂਟ ਮੈਂਬਰ ਜਸਵੀਰ ਸਿੰਘ ਕਣਕਵਾਲ ਭੰਗੂਆਂ ਅਤੇ ਹਰੀ ਗੋਪਾਲ ਸ਼ਰਮਾ ਨੇ ਬੱਚਿਆਂ ਨੂੰ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਸਕੂਲ ਦੇ ਅਧਿਆਪਕਾਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਧਿਆਪਕ ਇੱਕ ਉਹ ਗੁਰੂ ਹੈ ਜੋ ਵਿਦਿਆਰਥੀ ਨੂੰ ਹਨੇਰੇ ਤੋਂ ਚਾਨਣ ਵੱਲ ਲੈ ਕੇ ਜਾਂਦਾ ਹੈ।
ਸਕੂਲ ਦੇ ਸਾਰੇ ਸਟਾਫ਼ ਮੈਂਬਰਾਂ ਵਲੋਂ ਬਹੁਤ ਹੀ ਸੋਹਣੇ ਅਤੇ ਸੁਚੱਜੇ ਢੰਗ ਨਾਲ ਅਪਣੀ ਪੇਸ਼ਕਾਰੀ ਨੂੰ ਪ੍ਰਦਰਸ਼ਿਤ ਕੀਤਾ। ਅਧਿਆਪਕ ਦਿਵਸ ਨੂੰ ਸਮਰਪਿਤ ਇਸ ਮੌਕੇ ਤੇ ਬੱਚਿਆਂ ਵਲੋਂ ਸੁੰਦਰ ਕਾਰਡ ਵੀ ਬਣਾਏ ਗਏ ਅਤੇ ਸਭ ਤੋਂ ਵਧੀਆ ਕਾਰਡ ਬਣਾਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਅਧਿਆਪਕ ਨਵਦੀਪ ਕੌਰ, ਸਤਵਿੰਦਰ ਕੌਰ, ਗੁਰਪ੍ਰੀਤ ਕੌਰ, ਕੁਲਵੀਰ ਕੌਰ, ਪਰਮਜੀਤ ਕੌਰ, ਪਰਮਿੰਦਰ ਕੌਰ, ਮਨਜੀਤ ਕੌਰ ਸਰਬਜੀਤ ਕੌਰ ਕੁਲਜੀਤ ਕੌਰ, ਗਗਨਦੀਪ ਕੌਰ ਗੁਰਪ੍ਰੀਤ ਕੌਰ ਬੱਛੋਆਣਾ ਆਦਿ ਹਾਜ਼ਰ ਸਨ।