Home Health ਪਿੰਡਾਂ ਸੈਪਲਾਂ ਅਤੇ ਸੈਪਲੀ ਵਿਖੇ ਸਖੀ ਵਨ ਸਟਾਪ ਸੈਂਟਰ ਵਲੋਂ ਜਾਗਰੁਕਤਾ ਕੈਂਪ

ਪਿੰਡਾਂ ਸੈਪਲਾਂ ਅਤੇ ਸੈਪਲੀ ਵਿਖੇ ਸਖੀ ਵਨ ਸਟਾਪ ਸੈਂਟਰ ਵਲੋਂ ਜਾਗਰੁਕਤਾ ਕੈਂਪ

71
0

ਫ਼ਤਹਿਗੜ੍ਹ ਸਾਹਿਬ, 06 ਅਕਤੂਬਰ ( ਮੋਹਿਤ ਜੈਨ, ਜੱਸੀ ਢਿੱਲੋਂ) –

ਔਰਤਾਂ ਨੂੰ ਘਰੇਲੂ ਹਿੰਸਾ ਅਤੇ ਉਨ੍ਹਾਂ ਨਾਲ ਹੋ ਰਹੇ ਕਿਸੇ ਵੀ ਤਰ੍ਹਾਂ ਦੇ ਸੋਸ਼ਣ ਜਿਵੇ ਕਿ ਜਬਰ ਜਨਾਹ, ਕੁੱਟਮਾਰ ਕਰਕੇ ਘਰੋਂ ਕੱਢ ਦੇਣਾ, ਛੇੜ-ਛਾੜ, ਦੁਰਵਿਵਹਾਰ, ਮਾਨਸਿਕ ਪਰੇਸ਼ਾਨੀ, ਧੋਖਾਧੜੀ ਅਤੇ ਕੰਮ-ਕਾਜ ਵਾਲੀ ਥਾਂ ਤੇ ਹੋ ਰਹੇ ਸ਼ੋਸ਼ਣ ਸਬੰਧੀ ਜਾਗਰੂਕ ਕਰਨ ਲਈ ਜਿਲ੍ਹਾ ਪ੍ਰੋਗਰਾਮ ਅਫਸਰ ਗੁਰਮੀਤ ਸਿੰਘ ਜੀ ਦੀ ਅਗਵਾਈ ਹੇਠ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਸਖੀ ਵਨ ਸਟਾਪ ਸੈਂਟਰ, ਫਤਹਿਗੜ੍ਹ ਸਾਹਿਬ ਵੱਲੋਂ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। 

ਇਸ ਲੜੀ ਤਹਿਤ ਜ਼ਿਲ੍ਹੇ ਦੇ ਪਿੰਡ ਸੈਪਲਾਂ ਅਤੇ ਸੈਪਲੀ ਵਿੱਚ ਸਖੀ ਵਨ ਸਟਾਪ ਸੈਂਟਰ ਦੀ ਇੰਚਾਰਜ ਰਜਨੀ ਬਾਲਾ ਵੱਲੋਂ ਮਹਿਲਾਵਾਂ ਨੂੰ ਸਖੀ ਵਨ ਸਟਾਪ ਸੈਂਟਰ ਦੀਆਂ ਸੇਵਾਵਾਂ ਜਿਵੇਂ ਕਿ ਸਾਇਕੋ ਸੋਸ਼ਲ ਕਾਉਂਸਲਿੰਗ, ਮੁਫਤ ਕਾਨੂੰਨੀ ਸਹਾਇਤਾ, ਅਸਥਾਈ ਆਸਰਾ 5 ਦਿਨਾਂ ਲਈ (ਔਰਤ ਸਮੇਤ ਲੜਕਾ 8 ਸਾਲ ਤੱਕ ਦਾ, ਲੜਕੀ ਕਿਸੇ ਵੀ ਉਮਰ ਦੀ), ਪੁਲਿਸ ਸਹਾਇਤਾ ਅਤੇ ਮੈਡੀਕਲ ਸਹਾਇਤਾ ਬਾਰੇ ਦੱਸਿਆ ਗਿਆ। 

ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਰਚੇ ਵੀ ਵੰਡੇ ਗਏ। ਇਸ ਤੋਂ ਇਲਾਵਾ ਚੰਦਨ ਸਿੰਗਲਾ (ਪੈਰਾ ਲੀਗਲ ਵਕੀਲ) ਵੱਲੋਂ ਮਹਿਲਾਵਾਂ ਨੂੰ ਔਰਤਾਂ ਦੀ ਸਹਾਇਤਾ ਅਤੇ ਸੁਰੱਖਿਆ ਲਈ ਬਣੇ ਕਾਨੂੰਨਾਂ ਦੀ ਵੀ ਜਾਣਕਾਰੀ ਦਿੱਤੀ ਗਈ। ਨਿਰਮਲ ਕੌਰ (ਕੇਸ ਵਰਕਰ) ਵੱਲੋਂ ਔਰਤਾਂ ਦੀ ਸਹਾਇਤਾ ਲਈ ਸਖੀ ਵਨ ਸਟਾਪ ਸੈਂਟਰ ਦੇ ਟੈਲੀਫੋਨ ਨੰਬਰ 01763-233054, 9988100-415, 95690-30645, 77107-58976 ਅਤੇ ਐਮਰਜੈਸੀ ਹੈਲਪ ਲਾਈਨ ਨੰ. 181 ਜਾਂ 112 ਤੇ ਵੀ ਔਰਤਾਂ ਤੇ ਹੋ ਰਹੀ ਹਿੰਸਾ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਅਤੇ ਪੀੜਤ ਮਹਿਲਾ ਤੇ ਸ਼ਿਕਾਇਤਕਰਤਾ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਮਾਜਿਕ ਸਰੁੱਖਿਆਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਫਤਰ ਸਖੀ ਵਨ ਸਟਾਪ ਸੈਂਟਰ ਸਾਹਮਣੇ ਐਮਰਜੈਂਸੀ ਬਿਲਡਿੰਗ, ਸਿਵਲ ਹਸਪਤਾਲ, ਫਤਹਿਗੜ੍ਹ ਸਾਹਿਬ ਵਿੱਚ ਸਪੰਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here