Home Health ਡੇਅਰੀ ਵਿਕਾਸ ਵਿਭਾਗ ਵਲੋਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਆਯੋਜਿਤ

ਡੇਅਰੀ ਵਿਕਾਸ ਵਿਭਾਗ ਵਲੋਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਆਯੋਜਿਤ

53
0

ਲੁਧਿਆਣਾ, 08 ਅਕਤੂਬਰ (ਰੋਹਿਤ ਗੋਇਲ, ਸਤੀਸ਼ ਕੋਹਲੀ)-) – ਡੇਅਰੀ ਵਿਕਾਸ ਵਿਭਾਗ ਵੱਲੋਂ ਬੀਤੇ ਕੱਲ੍ਹ ਪਿੰਡ ਸਹਾਰਨ ਮਾਜਰਾ ਵਿਖੇ ਇਕ ਦਿਨਾਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸਦੀ ਅਗਵਾਈ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਸ੍ਰੀ ਦਲਬੀਰ ਕੁਮਾਰ ਵੱਲੋਂ ਕੀਤੀ ਗਈ। ਇਸ ਕੈਂਪ ਦਾ ਉਦਘਾਟਨ ਸ. ਪਰਮਿੰਦਰ ਸਿੰਘ ਸਰਪੰਚ ਸਹਾਰਨ ਮਾਜਰਾ ਵਲੋਂ ਕੀਤਾ ਗਿਆ ਜਿੱਥੇ 100 ਦੇ ਕਰੀਬ ਕਿਸਾਨਾਂ ਨੇ ਕੈਂਪ ਮੌਕੇ ਸ਼ਮੂਲੀਅਤ ਕੀਤੀ।
ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਸ੍ਰੀ ਦਲਬੀਰ ਕੁਮਾਰ ਨੇ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਕਿ ਸ. ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪਸੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੀ ਅਗਵਾਈ ਹੇਠ, ਸ.ਕੁਲਦੀਪ ਸਿੰਘ ਜਸੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਤੇ ਕੱਲ੍ਹ 07 ਅਕਤੂਬਰ ਨੂੰ ਪਾਇਲ ਤਹਿਸੀਲ ਅਧੀਨ ਪੈਂਦੇ ਪਿੰਡ ਸਹਾਰਣ ਮਾਜਰਾ ਵਿਖੇ ਇਕ ਦਿਨਾਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ।
ਕੈਂਪ ਦੌਰਾਨ ਡਿਪਟੀ ਡਾਇਰੈਕਟਰ ਸ੍ਰੀ ਦਲਬੀਰ ਕੁਮਾਰ ਨੇ ਦੁੱਧ ਉਤਪਾਦਕਾਂ/ਕਿਸਾਨਾਂ ਨੂੰ ਵਿਭਾਗੀ ਸਕੀਮਾਂ ਦੀ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦਾ ਲਾਹਾ ਲੈਂਣ ਲਈ ਪ੍ਰੇਰਿਤ ਕੀਤਾ। ਵਿਭਾਗ ਦੇ ਕਰਮਚਾਰੀ ਸ੍ਰੀ ਬਾਲ ਕ੍ਰਿਸਨ ਨੇ ਡੇਅਰੀ ਦੇ ਧੰਦੇ ਦੀ ਮਹੱਤਤਾ ਬਾਰੇ, ਕਾਮਯਾਬ ਡੇਅਰੀ ਫਾਰਮਿੰਗ ਦੇ ਨੁਕਤੇ, ਦੁਧਾਰੂ ਪਸੂਆਂ ਦੀ ਨਸਲਾਂ ਬਾਰੇ ਜਾਣਕਾਰੀ ਦਿੱਤੀ।

ਇਕ ਮੌਕੇ ਵਿਸ਼ਾ ਮਾਹਿਰਾਂ ਨੇ ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਊਤਬੰਦੀ ਅਤੇ ਹਰੇ ਚਾਰੇ ਦਾ ਅਚਾਰ ਬਨਾਉਣ ਸਬੰਧੀ ਜਾਣਕਾਰੀ ਦਿੱਤੀ. ਉਨ੍ਹਾਂ ਦੁੱਧ ਦੀ ਬਣਤਰ ਅਤੇ ਸਾਫ ਦੁੱਧ ਪੈਦਾ ਕਰਨ ਸਬੰਧੀ ਦੱਸਿਆ, ਵੈਟਨਰੀ ਡਾਕਟਰ ਬਿਲਾਸਪੁਰ ਸ੍ਰੀ ਰੁਪਿੰਦਰ ਸਿੰਘ ਅਤੇ ਸ੍ਰੀ ਪ੍ਰਬਲ ਕੁਮਾਰ ਵੈਟਨਰੀ ਡਾਕਟਰ ਦੋਰਾਹਾ ਨੇ ਪਸੂ਼ਆਂ ਦੀ ਬਿਮਾਰੀਆਂ, ਸਾਵਧਾਨੀਆ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਅਤੇ ਪਸੂਆ ਦੀ ਛੂਤ ਦੀਆਂ ਬਿਮਾਰੀਆਂ ਬਾਰੇ ਵੀ ਜਾਣੂੰ ਕਰਵਾਇਆ।

ਸ੍ਰੀ ਸੁਰਿੰਦਰ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਗ੍ਰੇਡ-1 ਲੁਧਿਆਣਾ ਨੇ ਵਿਭਾਗੀ ਗਤੀਵਿਧੀਆਂ ਅਤੇ ਕੈਟਲ ਸੈਡਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿਤੀ।

ਇਸ ਕੈਂਪ ਵਿਚ ਅਡਵਾਟਾ ਕੰਪਨੀ ਵਲੋਂ ਸ਼ਹਿਦ, ਮੱਕੀ ਅਤੇ ਗਰੀਨ ਗਰਾਸ ਸਬੰਧੀ ਜਾਣਕਾਰੀ ਦਿਤੀ। ਇਸ ਕੈਂਪ ਵਿਚ ਸਟੇਟ ਬੈਂਕ ਆਫ ਇੰਡੀਆ ਵਲੋਂ ਸ. ਮਨਦੀਪ ਸਿੰਘ ਡਿਪਟੀ ਮੈਨੇਜਰ ਜੋਨਲ ਦਫਤਰ ਲੁਧਿਆਣਾ ਅਤੇ ਸ੍ਰੀ ਨਿਸੂ ਤੋਮਰ ਬ੍ਰਾਂਚ ਮੈਨੇਜਰ ਮਲੋਦ ਵਲੋਂ ਕਿਸਾਨਾਂ ਨੂੰ ਡੇਅਰੀ ਕਰਜ਼ੇ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿਤੀ ਗਈ।

ਅਖੀਰ ਵਿਚ, ਪਿੰਡ ਸਹਾਰਣ ਮਾਜਰਾ ਦੇ ਸਰਪੰਚ ਸ. ਸਰਵਨ ਸਿੰਘ ਨੇ ਡੇਅਰੀ ਵਿਭਾਗ ਵਲੋਂ ਲਗਾਏ ਗਏ ਇਸ ਕੈਂਪ ਲਈ ਸ੍ਰੀ ਦਲਬੀਰ ਕੁਮਾਰ ਡਿਪਟੀ ਡਾਇਰੈਕਟਰ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਵਿਭਾਗ ਨੂੰ ਇਸ ਤਰ੍ਹਾਂ ਦੇ ਹੋਰ ਕੈਂਪ ਲਗਾਤਾਰ ਲਗਾਉਣੇ ਚਾਹੀਦੇ ਹਨ, ਇਸ ਨਾਲ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਮਿਲਦੀ ਹੈ।

LEAVE A REPLY

Please enter your comment!
Please enter your name here