ਜਲੰਧਰ 6 ਮਾਰਚ (ਬਿਊਰੋ ਡੇਲੀ ਜਗਰਾਉਂ ਨਿਊਜ਼) ਜਲੰਧਰ ਤੋਂ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਪੂਰਥਲਾ ਚੌਕ ਸਥਿਤ ਨਿੱਜੀ ਹਸਪਤਾਲ ਦੇ ਕੁਆਰਟਰ ‘ਚ ਸਟਾਫ ਨਰਸ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ਕਰ ਲਈ। ਇਸ ਦੌਰਾਨ ਪੁਲਿਸ ਮੌਕੇ ‘ਤੇ ਪੁਹੁੰਚੀ। ਮੁੱਢਲੀ ਜਾਂਚ ਦੌਰਾਨ ਇਸ ਘਟਨਾ ਲਈ ਹਸਪਤਾਲ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।ਮ੍ਰਿਤਕਾ ਦੀ ਪਛਾਣ ਪ੍ਰਿਆ (22) ਵਾਸੀ ਕਰਤਾਰਪੁਰ ਵਜੋਂ ਹੋਈ ਹੈ।ਜਾਣਕਾਰੀ ਮੁਤਾਬਕ ਪ੍ਰਿਆ ਹਸਪਤਾਲ ‘ਚ ਬਤੌਰ ਨਰਸ ਕੰਮ ਕਰਦੀ ਸੀ। ਇਕ ਦਿਨ ਪਹਿਲਾਂ ਉਸ ਦੀ ਹਸਪਤਾਲ ਦੇ ਸਟਾਫ ਨਾਲ ਝਗੜਾ ਹੋ ਗਿਆ ਸੀ। ਰਿਸ਼ਤੇਦਾਰਾਂ ਮੁਤਾਬਕ ਡਾਕਟਰ ਨੇ ਉਸ ਨਾਲ ਦੁਰਵਿਵਹਾਰ ਕੀਤਾ ਜਿਸ ਕਾਰਨ ਉਸ ਨੇ ਦੁਖੀ ਹੋ ਕੇ ਆਪਣੀ ਜਾਨ ਦੇ ਦਿੱਤੀ।ਮਿਲੀ ਜਾਣਕਾਰੀ ਦੇ ਮੁਤਾਬਿਕ ਪ੍ਰਿਆ ਨਾਂ ਦੀ 22 ਸਾਲਾਂ ਦੀ ਇਹ ਨਰਸ ਜਲੰਧਰ ਦੇ ਕਰਤਾਰਪੁਰ ਇਲਾਕੇ ਦੀ ਰਹਿਣ ਵਾਲੀ ਸੀ। ਉਹ ਹਸਪਤਾਲ ਵਿੱਚ ਬਤੌਰ ਨਰਸ ਡਿਉਟੀ ਕਰਦੀ ਸੀ। ਅੱਜ ਦੁਪਹਿਰ ਉਸ ਦੀ ਦੇਹ ਹਸਪਤਾਲ ਦੇ ਹੋਸਟਲ ਵਿੱਚ ਉਸ ਦੇ ਕਮਰੇ ਵਿੱਚ ਫਾਹੇ ਨਾਲ ਲਟਕਦਾ ਹੋਇਆ ਮਿਲਿਆ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
