ਜਗਰਾਉਂ, 21 ਅਕਤੂਬਰ (ਪ੍ਰਤਾਪ ਸਿੰਘ): ਪਿਛਲੇ ਲੰਬੇ ਸਮੇਂ ਤੋਂ ਸਮਾਜਕ ਧਾਰਮਕ ਕਾਰਜਾਂ ਵਿਚ ਜੁਟੀ ਆਪਣੇ ਨਾਂਅ ਨੂੰ ਸੁਕਾਰਮਤਕ ਕਰ ਰਹੀ ਗੁਰ ਕਿਰਪਾ ਲੋਕ ਸੇਵਾ ਸੁਸਾਇਟੀ ਨੇ ਆਪਣੇ ਸਮਾਜਕ ਕਾਰਜਾਂ ਦੀ ਲਡ਼ੀ ਨੂੰ ਜਾਰੀ ਰੱਖਦਿਆਂ ਮਹੀਨਾਵਾਰ ਰਾਸ਼ਨ ਦੀ ਵੰਡ ਕਰਦਿਆਂ ਅੱਜ ਫਿਰ 7 ਲੋੜਵੰਦ ਔਰਤਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਗੁਰ ਕਿਰਪਾ ਲੋਕ ਸੇਵਾ ਸੁਸਾਇਟੀ ਦੇ ਪ੍ਰਧਾਨ ਬਲਵਿੰਦਰਪਾਲ ਸਿੰਘ ਮੱਕੜ ਨੇ ਆਖਿਆ ਕਿ ਸੁਸਾਇਟੀ ਦਾ ਮਨੋਰਥ ਲੋੜਵੰਦਾਂ ਦੀ ਮਦਦ ਕਰਨਾ ਹੈ ਤੇ ਸੁਸਾਇਟੀ ਇਸ ਮਨੋਰਥ ਨੂੰ ਨਿਸ਼ਾਨਾ ਮਿੱਥ ਕੇ ਸਮਾਜਕ ਕਾਰਜਾਂ ਵਿੱਚ ਜੁਟੀ ਹੋਈ ਹੈ। ਸੁਸਾਇਟੀ ਦੇ ਸਰਪ੍ਰਸਤ ਸੁਖਵਿੰਦਰ ਸਿੰਘ ਆਸ਼ੂ ਨੇ ਦੱਸਿਆ ਕਿ ਸੁਸਾਇਟੀ ਦਾਨੀ ਸੱਜਣਾਂ ਤੇ ਆਪਣੇ ਸਹਿਯੋਗੀ ਸਾਥੀਆਂ ਦੇ ਸਹਿਯੋਗ ਨਾਲ ਇਹ ਕਾਰਜ ਲਗਾਤਾਰ ਜਾਰੀ ਰੱਖੇਗੀ। ਇਸ ਮੌਕੇ ਸੱਤ ਲੋੜਵੰਦ ਔਰਤਾਂ ਨੂੰ ਰਾਸ਼ਨ ਦਿੱਤਾ ਗਿਆ। ਰਾਸ਼ਨ ਵੰਡਣ ਸਮੇਂ ਸੋਸਾਇਟੀ ਦੇ ਸਰਪ੍ਰਸਤ ਸੁਖਵਿੰਦਰ ਸਿੰਘ ਆਸ਼ੂ, ਪ੍ਰਧਾਨ ਬਲਵਿੰਦਰਪਾਲ ਸਿੰਘ ਮੱਕਡ਼, ਸੈਕਟਰੀ ਪ੍ਰਿੰਸ ਅਰੋਡ਼ਾ, ਗੁਰਮੇਲ ਸਿੰਘ ਸੱਗੂ, ਸੁਰਿੰਦਰਪਾਲ ਸਿੰਘ ਕਾਕਾ ਤੇ ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।
