ਜਗਰਾਉਂ, 19 ਮਈ ( ਰਾਜਨ ਜੈਨ) -ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਬੀਏ/ਬੀਕਾਮ ਐੱਲਐੱਲਬੀ ਦੇ ਪੰਜ ਸਾਲਾ ਕੋਰਸ ਵਾਸਤੇ ਲਈ ਗਈ ਦੇਸ਼ ਪੱਧਰੀ ਪ੍ਰਵੇਸ਼ ਪ੍ਰੀਖਿਆ ‘ਚ ਜਲੰਧਰ ਦੇ ਨਿਪੁੰਨ ਸੂਰੀ ਨੇ 26ਵਾਂ ਰੈਂਕ ਹਾਸਲ ਕੀਤਾ ਹੈ। ਇਸ ਪ੍ਰੀਖਿਆ ‘ਚ 5 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਨ੍ਹਾਂ ‘ਚੋਂ ਨਿਪੁੰਨ ਨੇ ਸੌ ਵਿੱਚੋਂ 65 ਅੰਕ ਲੈ ਕੇ ਪਹਿਲੇ ਸੌ ‘ਚ ਸਥਾਨ ਹਾਸਲ ਕਰਕੇ ਆਪਣੀ ਸੀਟ ਪੱਕੀ ਕੀਤੀ ਹੈ। ਉਸ ਨੇ ਬਾਰ੍ਹਵੀਂ ‘ਚੋਂ ਵੀ 95 ਫ਼ੀਸਦੀ ਅੰਕ ਲਏ ਹਨ। ਪੰਜਾਬ ਯੂਨੀਵਰਸਿਟੀ ‘ਚ ਸੀਟ ਹਾਸਲ ਕਰਨ ਦਾ ਸਿਹਰਾ ਉਸ ਨੇ ਆਪਣੇ ਮਾਪਿਆਂ ਦੇ ਸਹਿਯੋਗ ਤੋਂ ਇਲਾਵਾ ਆਨਲਾਈਨ ਕੋਚਿੰਗ ਦੇਣ ਵਾਲੇ ਏਪੀ ਭਾਰਦਵਾਜ ਨੂੰ ਦਿੱਤਾ ਹੈ। ਨਿਪੁੰਨ ਨੇ ਦੱਸਿਆ ਕਿ ਪ੍ਰਵੇਸ਼ ਪ੍ਰੀਖਿਆ ‘ਚ ਉਸ ਨੇ ‘ਨੈਗੇਟਿਵ ਮਾਰਕਿੰਗ’ ਦੇ ਮੱਦੇਨਜ਼ਰ ਕੁੱਲ 70 ਸਵਾਲਾਂ ਦੇ ਜਵਾਬ ਦਿੱਤੇ ਸਨ ਜਿਸ ‘ਚੋਂ 65 ਅੰਕ ਹਾਸਲ ਕਰਨ ‘ਚ ਕਾਮਯਾਬ ਰਿਹਾ। ਇਸ ਵਾਰ ਬਹੁਤ ਔਖੇ ਹੋਏ ਪੇਪਰ ਦੀ ਤਿਆਰੀ ਉਸ ਨੇ ਏਪੀ ਭਾਰਦਵਾਜ ਦੀ ਕਿਤਾਬ ਤੋਂ ਕੀਤੀ ਸੀ।