ਜਗਰਾਉਂ, 31 ਅਕਤੂਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਬੈਡਮਿੰਟਨ ਖਿਡਾਰਨਾਂ ਨੇ ਅੰਡਰ – 14 ਲੜਕੀਆਂ ਨੇ ਬੀ.ਸੀ.ਐੱਮ ਸਕੂਲ ਸ਼ਾਸਤਰੀ ਨਗਰ, ਲੁਧਿਆਣਾ ਦੇ ਟੂਰਨਾਮੈਂਟ ਵਿੱਚ ਖੇਡਦਿਆਂ ਹੋਇਆਂ ਦੂਜਾ ਸਥਾਨ ਪ੍ਰਾਪਤ ਕੀਤਾ । ਪ੍ਰਿੰਸੀਪਲ ਬ੍ਰਿਜ ਮੋਹਨ ਜੀ ਨੇ ਦੱਸਿਆ ਸਾਡੇ ਸਕੂਲ ਦੇ ਬਹੁਤ ਸਾਰੇ ਖਿਡਾਰੀ ਵੱਖ -ਵੱਖ ਖੇਡਾਂ ਵਿੱਚ ਮੱਲਾ ਮਾਰ ਚੁੱਕੇ ਹਨ । ਬੈਡਮਿੰਟਨ ਖਿਡਾਰਨਾਂ ਮੰਨਤਪ੍ਰੀਤ ਕੌਰ ,ਦੇਵਿਆਸ਼ੀ ਤੇ ਦੀਕਸ਼ਿਤਾ ਦਾ ਸਕੂਲ ਆਉਣ ਤੇ ਜ਼ੋਰਦਾਰ ਸੁਆਗਤ ਕੀਤਾ ਗਿਆ । ਇਹਨਾਂ ਖਿਡਾਰਨਾਂ ਦੀ ਅੱਗੇ ਸਟੇਟ ਪੱਧਰ ਦੇ ਟੂਰਨਾਮੈਂਟ ਵਿੱਚ ਵੀ ਸਲੈਕਸਨ ਕੀਤੀ ਗਈ ਹੈ । ਪ੍ਰਿੰਸੀਪਲ ਬ੍ਰਿਜ ਮੋਹਨ ਵੱਲੋਂ ਖਿਡਾਰਨਾਂ ਨੂੰ ਸਟੇਟ ਪੱਧਰ ਦੇ ਟੂਰਨਾਮੈਂਟ ਵਿੱਚ ਵੀ ਜਿੱਤਾਂ ਪ੍ਰਾਪਤ ਕਰਨ ਲਈ ਅਸ਼ੀਰਵਾਦ ਦਿੱਤਾ ਗਿਆ । ਸਾਰੇ ਹੀ ਅਧਿਆਪਕਾਂ ਵੱਲੋਂ ਜੇਤੂ ਖਿਡਾਰਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ । ਇਸ ਸਮੇਂ ਪ੍ਰਿੰਸੀਪਲ ਨੇ ਖ਼ਾਸ ਕੌਰ ਤੇ ਡੀ. ਪੀ. ਈ ਹਰਦੀਪ ਸਿੰਘ ਬਿੰਜਲ, ਡੀ .ਪੀ. ਈ ਸੁਰਿੰਦਰ ਪਾਲ ਵਿੱਜ ਤੇ ਡੀ. ਪੀ. ਮੈਡਮ ਅਮਨਦੀਪ ਕੌਰ ਨੂੰ ਵੀ ਵਧਾਈ ਦਾ ਪਾਤਰ ਦੱਸਿਆ ।
