Home Education ਸਵਾਮੀ ਰੂਪ ਚੰਦ ਜੈਨ ਸਕੂਲ ਨੇ ਇਕ ਹੋਰ ਪਰਚਮ ਲਹਿਰਾਇਆ

ਸਵਾਮੀ ਰੂਪ ਚੰਦ ਜੈਨ ਸਕੂਲ ਨੇ ਇਕ ਹੋਰ ਪਰਚਮ ਲਹਿਰਾਇਆ

72
0

ਸਕੂਲ ਅਤੇ ਪ੍ਰਿੰਸੀਪਲ ਦੋਹਾਂ ਨੇ ਜਿੱਤ ਦਾ ਤਾਜ ਪਹਨਿਆ

ਜਗਰਾਉਂ, 31 ਅਕਤੂਬਰ ( ਵਿਕਾਸ ਮਠਾੜੂ, ਮੋਹਿਤ ਜੈਨ)-ਸਵਾਮੀ ਸ਼੍ਰੀ ਰੁੂਪ ਚੰਦ ਜੀ ਮਹਾਰਾਜ ਦੀਆਂ ਅਪਾਰ ਬਖਸ਼ਿਸ਼ਾਂ  ਅਤੇ ਸਨਮਾਨਯੋਗ ਸਕੂਲ ਮੈਨੇਜਮੈਂਟ ਦੇ ਸਹਿਯੋਗ ਸਦਕਾ ਇਸ ਵਿੱਦਿਅਕ ਅਦਾਰੇ ਨੇ ਜਗਰਾਉਂ ਸ਼ਹਿਰ ਨੂੰ ਇਕ ਹੋਰ ਤਿਲਕ ਦਾ ਟਿਕਾ ਭੇਂਟ  ਕੀਤਾ ਹੈ| ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ(fAP)2022 ਦੇ ਮੁਕਾਬਲਿਆਂ ਵਿੱਚ  ਸੁਆਮੀ  ਰੂਪ ਚੰਦ  ਸਕੂਲ ਨੂੰ ਨੈਸ਼ਨਲ ਪੱਧਰ ਤੇ ਬੇੈਸਟ ਸਕੂਲ ਦੇ ਅਵਾਰਡ ਨਾਲ ਨਿਵਾਜਿਆ ਗਿਆ ਹੈ| ਇਸੇ ਲੜੀ ਵਿੱਚ ਸੋਨੇ ਵਿੱਚ ਜੜੇ ਹੀਰੇ ਦੀ ਤਰ੍ਹਾਂ ਪ੍ਰਿੰਸੀਪਲ ਸ਼੍ਰੀਮਤੀ ਰਾਜ ਪਾਲ ਕੌਰ ਨੂੰ ਆਪਣੀ ਬੇਮਿਸਾਲ ਕਾਰਗੁਜ਼ਾਰੀ ਸਦਕਾ ਡਾਇਨਾਮਿਕ ਪ੍ਰਿੰਸੀਪਲ  ਦੀ ਉਪਾਧੀ ਭੇਟ ਕੀਤੀ ਗਈ ਹੈ|FAP ਇਕ ਅਜਿਹਾ ਪਲੇਟਫਾਰਮ ਹੈ ਜਿਥੇ ਨੈਸ਼ਨਲ ਪੱਧਰ ਤੇ ਸਕੂਲ ਆਪਣੀ ਹਰ ਤਰ੍ਹਾਂ ਦੀ ਕਾਰਗੁਜ਼ਾਰੀ ਵਿਦਿਅਕ ਪੱਧਰ ਇਨਫਰਾਸਟ੍ਰਕਚਰ ਫੇੈਕਲਟੀ ਸੁਵਿਧਾਵਾਂ ਤਕਨੀਕ ਅਤੇ ਸਫਾਈ ਸਬੰਧੀ ਕੁਆਲਿਟੀ ਨੂੰ  ਬਰਕਰਾਰ ਰੱਖ ਕੇ ਆਪਣੇ ਆਪ ਨੂੰ ਇਸ ਮੁਕਾਬਲੇ ਲਈ ਪੇਸ਼ ਕਰਦੇ ਹਨ|FAP ਦੁਆਰਾ  ਬੜੇ ਤਕਨੀਕੀ ਅਤੇ ਬਾਰੀਕੀ ਤਰੀਕੇ ਨਾਲ ਸਕੂਲਾਂ ਦੀਆਂ ਕਾਰਗੁਜ਼ਾਰੀਆਂ ਨੂੰ ਵਾਚਿਆ ਜਾਂਦਾ ਹੈ ਤਾਂ ਕਿਸੇ ਸਕੂਲ ਨੂੰ ਕੈਟਾਗਿਰੀ ਅਨੁਸਾਰ ਬੈਸਟ ਘੋਸ਼ਿਤ ਕੀਤਾ ਜਾਂਦਾ ਹੈ ਤੇ ਬੜੇ ਮਾਣ ਵਾਲੀ ਗੱਲ ਹੈ ਕਿ ਸੁਆਮੀ ਰੂਪ  ਚੰਦ ਜੈਨ ਇਸ ਮੈਦਾਨ ਨੂੰ ਵੀ ਫਤਹਿ ਕਰਕੇ ਹਮੇਸ਼ਾਂ ਦੀ ਤਰਾਂ ਤਾਰਿਆਂ ਵਿਚ ਚੰਦਰਮਾਂ ਕਹਿਲਾਇਆ ਹੈ   ਅਤੇ ਇਸ ਉਪਲਬਦੀ ਨੂੰ ਹਜ਼ਾਰਾਂ ਸਿਤਾਰੇ ਜੜਨ ਵਾਲੇ ਸਕੂਲ  ਮੈਨੇਜਮੈਂਟ ਅਤੇ ਪ੍ਰਿੰਸੀਪਲ ਜਿਨ੍ਹਾਂ ਦੀ ਮਿਹਨਤ ਸਿਰੜ ਅਤੇ ਸਿਦਕ ਸਦਕਾ  ਇਸ ਸ਼ਾਨਦਾਰ ਪ੍ਰਾਪਤੀ ਹਾਸਲ ਹੋਈ ਹੈ| ਪ੍ਰਿੰਸੀਪਲ ਸਾਹਿਬਾ ਸ਼੍ਰੀਮਤੀ ਰਾਜ ਪਾਲ ਕੌਰ ਜਿਨ੍ਹਾਂ ਨੂੰ ਡਾਇਨਾਮਿਕ ਪ੍ਰਿੰਸੀਪਲ ਵਜੋਂ ਨਿਵਾਜਿਆ ਗਿਆ ਹੈ| ਆਪਣੀ ਇਸ ਪ੍ਰਾਪਤੀ ਦਾ ਸਾਰਾ ਸਿਹਰਾ ਮਾਣਯੋਗ ਮੈਨੇਜਮੇਂਟ ਨੂੰ  ਦਿੰਦੇ ਹਨ| ਪ੍ਰਿੰਸੀਪਲ  ਸ੍ਰੀਮਤੀ ਰਾਜਪਾਲ ਕੌਰ   ਚਾਇਲਡ  ਅਤੇ ਅਡਲਟ ਸਕੋਲਜੀ ਵਿੱਚ ਕਈ ਪੁਸਤਕਾਂ ਲਿਖੀਆਂ ਹਨ  ਅੰਗਰੇਜ਼ੀ ਭਾਸ਼ਾ ਅਤੇ ਕਮਿਊਨੀਕੇਸ਼ਨ ਸਕਿੱਲ ਤੇ ਜਿਨ੍ਹਾਂ ਨੂੰ ਖਾਸ ਮੁਹਾਰਤ ਹਾਸਲ ਹੈ| ਉਨ੍ਹਾਂ ਦੁਆਰਾ ਕੀਤੀਆਂ ਕੇਸ ਸਟੱਡੀਜ਼ ਐਜ਼ੂਕੇਸ਼ਨ ਤੇ ਲਿਖੇ ਆਰਟੀਕਲ ਅਤੇ ਅਣਗਿਣਤ ਵਰਕਸ਼ਾਪ ਉਨ੍ਹਾਂ ਦੇ ਬੇਮਿਸਾਲ ਤਜਰਬੇ ਦੀ ਗਵਾਹੀ ਭਰਦੇ ਹਨ| ਪ੍ਰਿੰਸੀਪਲ ਸਾਹਿਬਾ ਆਪਣੀ ਸ਼ਾਨਦਾਰ ਉਪਲਬਧੀ ਨੂੰ ਵਾਹਿਗੁਰੂ ਜੀ ਦੁਆਰਾ ਮਿਲਿਆ  ਮਿਹਨਤ ਦਾ ਪ੍ਰਸ਼ਾਦ  ਮੈਨੇਜਮੇਂਟ ਦੁਆਰਾ ਦਿੱਤਾ ਬੇਟੀ ਵਾਲਾ ਪਿਆਰ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਮਿਲੀਆਂ ਨਿਘੀਆ ਦੁਆਵਾ ਨੂੰ ਮੰਨਦੇ ਹਨ|ਓਹ ਅਕਸਰ ਕਹਿੰਦੇ ਹਨ “ਮੈਂ ਮਿਹਨਤ ,ਲਗਨ, ਸਬਰ ਦਾ ਕਦੇ ਪੱਲਾ ਨਹੀਂ ਛੱਡਣਾ, ਮੇਰੀ ਜ਼ਿਦ ਹੈ ਇਤਿਹਾਸ ਵਿਚ ਇਕ ਪੰਨਾ ਮੇਰੇ ਨਾਂ ਦਾ ਹੋਵੇ|”

ਸਕੂਲ ਦੀ ਸ਼ਾਨਦਾਰ ਉਪਲਬਧੀ ਨੂੰ   ਸਟਾਫ ਦੁਆਰਾ ਬੜੇ ਸੋਹਣੇ ਤਰੀਕੇ ਨਾਲ ਮਨਾਇਆ ਗਿਆ ਜਿਸ ਵਿੱਚ ਸਾਰੇ ਮੇੈਨੇਜਮੇੈਟ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ|

LEAVE A REPLY

Please enter your comment!
Please enter your name here