Home ਧਾਰਮਿਕ ਬਾਬਾ ਨਾਨਕ

ਬਾਬਾ ਨਾਨਕ

51
0

ਲ਼ੈ ਅਵਤਾਰ ਆਇਆਂ ਬਾਬਾ ਜਗਤ ਦੇ ਤਾਰਨ ਨੂੰ,

ਘੋਰ ਕਲਯੁੱਗ ਅੰਦਰ ਐਸੀ ਜੋਤ ਜਗਾਈ।

ਕਰਮ ਧਰਮ ਪਖੰਡ ਜੋ ਕੂੜ ਸੀ,

ਵਹਿਮਾਂ ਭਰਮਾਂ ਵਾਲੀ ਸਾਰੀ ਧੁੰਦ

ਮਿਟਾਈ।

ਮਾਰੇ ਤੀਰ ਖਿੱਚ ਖਿੱਚ ਬਾਬੇ ਨੇ ਸ਼ਬਦਾਂ ਦੇ,

ਬਣਾ ਦਿੱਤੇ ਸੰਤ ਐਸੀ ਨਜ਼ਰ ਮੇਹਰ ਦੀ ਪਾਈ।

ਭੁੱਲੇ ਭੱਟਕਿਆਂ ਤਾਈਂ ਸੱਚ ਦਾ ਮਾਰਗ ਦਿਖਾ ਦਿੱਤਾ,

ਹੱਥੀਂ ਕਿਰਤ ਕਰਨ ਦੀ ਬਾਬੇ

ਰੀਤ ਚਲਾਈ।

ਨਾਮ ਜਪੋ, ਵੰਡ ਛੱਕੋ ਦਾ ਹੋਕਾਂ ਦਿੱਤਾ ਸਤਿਗੁਰ ਨੇ,

ਜੋ ਕਿਹਾ ਕਰ ਵਿਖਾਇਆ ਸਭ ਦੇ ਤਾਂਈ।

ਜਾ ਕਰਤਾਰਪੁਰ ਵਿੱਚ ਬਾਬੇ ਹਲ਼ ਚਲਾ ਦਿੱਤਾ,

ਕਿਧਰੇ ਭਰੇ ਕਿਆਰੇ ਪਾਣੀ ਜਾਵੇ

ਲਾਈ।

ਹਰਪ੍ਰੀਤ ਪੱਤੋ, ਗੁਣ ਗਾਵੇ ਬਾਬੇ ਨਾਨਕ ਦੇ,

ਵਿੱਚ ਨਨਕਾਣੇ ਦੇ ਅੱਜ ਹੋਈ ਪਈ ਰੁਸ਼ਨਾਈ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ

94658-21417

LEAVE A REPLY

Please enter your comment!
Please enter your name here