ਜਗਰਾਉਂ, 2 ਨਵੰਬਰ ( ਵਿਕਾਸ ਮਠਾੜੂ, ਅਸ਼ਵਨੀ)-ਸਪਰਿੰਗ ਡਿਊ ਪਬਲਿਕ ਸਕੂਲ, ਨਾਨਕਸਰ ਦੇ ਤਿੰਨ ਖਿਡਾਰਣਾਂ ਵਲੋਂ ਜਿਲ੍ਹਾ ਪੱਧਰ ਤੇ ਹੋਈਆ ਗੇਮਾਂ ਵਿੱਚ ਹਿੱਸਾ ਲਿਆ ਗਿਆ। ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਖਿਡਾਰਣਾਂ ਅਨਮੋਲਪ੍ਰੀਤ ਕੌਰ, ਗੁਰਬੀਰ ਕੌਰ ਅਤੇ ਜਸ਼ਨਪ੍ਰੀਤ ਕੌਰ ਅੰਡਰ—17 (ਲੜਕਿਆਂ) ਦੀ ਖੋ—ਖੋ ਟੀਮ ਦਾ ਹਿੱਸਾ ਸਨ।ਅਤੇ ਲੁਧਿਆਣਾ ਜਿਲ੍ਹਾ ਪੱਧਰ ਤੇ ਹੋਈਆ ਗੇਮਾਂ ਵਿੱਚ ਇਸ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ।ਇਸਦੇ ਨਾਲ ਹੀ ਚਾਰ ਲੜਕੇ ਰੁਪਿੰਦਰਜੀਤ ਸਿੰਘ, ਸੁਖਵੀਰ ਸਿੰਘ, ਧਰੁਵ ਬਿਰਲਾ, ਅਤੇ ਪ੍ਰਭਲੀਣ ਸਿੰਘ ਵੀ ਜਿਲ੍ਹੇ ਪੱਧਰ ਤੇ ਹੋਏ ਫੁੱਟਬਾਲ ਦੀ ਟੀਮ ਦਾ ਹਿੱਸਾ ਸਨ।ਜਗਜੀਤ ਸਿੰਘ, ਇਕਬਾਲ ਸਿੰਘ ਅਤੇ ਤਨਵੀਰ ਸਿੰਘ ਨੇ ਅੰਡਰ—19 ਦੀ ਕਬੱਡੀ ਟੀਮ ਦਾ ਹਿੱਸਾ ਸਨ।ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਵਲੋਂ ਖਿਡਾਰੀਆਂ ਦੀ ਹੋਸਲਾ ਅਫਜਾਈ ਕੀਤੀ ਗਈ ਅਤੇ ਟੀਮ ਇੰਚਾਰਜ ਲਖਵੀਰ ਸਿੰਘ ਉੱਪਲ ਅਤੇ ਜਗਦੀਪ ਸਿੰਘ ਨੂੰ ਵਧਾਈ ਦਿੱਤੀ ਗਈ।ਜਿਕਰਯੋਗ ਹੈ ਕਿ ਹਰ ਸਾਲ ਸਕੂਲ ਦੇ ਖਿਡਾਰੀ ਜੋਨ, ਜਿਲ੍ਹਾ ਅਤੇ ਰਾਜ ਪੱਧਰ ਤੇ ਹੋਣ ਵਾਲੀਆਂ ਖੇਡਾਂ ਵਿੱਚ ਹਿੱਸਾ ਲੈਂਦੇ ਹਨ ਅਤੇ ਸਕੂਲ ਦਾ ਨਾਮ ਰੋਸ਼ਨ ਕਰਦੇ ਹਨ। ਸਕੂਲ ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ, ਮੈਨੇਜਰ ਮਨਦੀਪ ਚੌਹਾਨ ਵਲੋਂ ਸਾਰੇ ਸਟਾਫ ਅਤੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਆਸ ਕੀਤੀ ਗਈ ਕਿ ਅੱਗੇ ਵੀ ਖੇਡਾਂ ਵਿੱਚ ਇਹ ਅਤੇ ਹੋਰ ਵਿਦਿਆਰਥੀ ਸਕੂਲ ਦਾ ਨਾਮ ਰੋਸ਼ਨ ਕਰਦੇ ਰਹਿਣਗੇ।
