ਜਗਰਾਉਂ,(ਭਗਵਾਨ ਭੰਗੂ-ਲਿਕੇਸ ਸ਼ਰਮਾ)- ਜਗਰਾਉਂ ਦੇ ਫਿਲੀਗੇਟ ਚੋਂਕ ਵਿੱਚ ਮਸ਼ਹੂਰ ਰਾਜਾ ਸੈਲੂਨ ਵਲੋਂ ਆਪਣੇ ਪਿੰਡ ਕੋਠੇ ਰਾਹਲਾਂ ਵਿਖੇ
ਪੂਰੀ-ਛੋਲਿਆਂ ਦਾ ਲੰਗਰ ਲਗਾਇਆ ਗਿਆ।ਇਸ ਮੋਕੇ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਸਾਡੇ ਬਜ਼ੁਰਗਾਂ ਦੇ ਅਸ਼ੀਰਵਾਦ ਸਦਕਾ ਇਹ ਭੰਡਾਰਾ ਪਿਛਲ਼ੇ ਕਈ ਸਾਲਾਂ ਤੋਂ ਲਗਾਤਾਰ ਲਗਾਇਆ ਜਾ ਰਿਹਾ ਹੈ। ਜਿਸ ਨਾਲ ਮਾਨਵਤਾ ਦਾ ਭਲਾ ਅਤੇ ਅਸੀਂ ਆਪਣੇ ਦਸਵੇਂ ਦਸਾਉਂਤ ਨੂੰ ਇੱਕ ਮਾਨਵਸੇਵਾ ਵਿੱਚ ਲਗਾ ਕੇ ਬਹੁਤ ਚੰਗਾ ਮਹਿਸੂਸ ਕਰਦੇ ਹਾਂ ਅਤੇ ਇਸ ਤਰ੍ਹਾਂ ਇੱਕਠੇ ਹੋਣ ਨਾਲ ਆਪਸੀ ਭਾਈਚਾਰਕ ਸਾਂਝ ਵੀ ਵੱਧਦੀ ਹੈ।ਰਾਜਾ ਸੰਧੂ ਨੇ ਕਿਹਾ ਕਿ ਹਰ ਸਾਲ ਅਸੀਂ ਇਹ ਭੰਡਾਰਾਂ ਮਾਰਚ ਮਹੀਨੇ ਵਿੱਚ ਲਗਾਉਂਦੇ ਹਾਂ ਜਿਸ ਵਿੱਚ ਸਾਰੀਆਂ ਸੰਗਤਾਂ ਨੂੰ ਸ਼ਰਧਾ ਨਾਲ ਭੰਡਾਰਾਂ ਛਕਾਇਆ ਜਾਂਦਾ ਹੈ।ਗੁਰਦੁਆਰਾ ਸਹਿਬ ਵਿੱਚ ਅਨਾਊਂਸਮੈਂਟ ਕਰਵਾ ਕੇ ਦੂਰ-ਦੁਰਾਡੇ ਤੋ ਆਈਆਂ ਸੰਗਤਾਂ ਨੂੰ ਪੰਗਤ ਵਿੱਚ ਬਿਠਾ ਕੇ ਅਤੇ ਘਰ ਲਈ ਪੈਕ ਕਰਕੇ ਵੀ ਦਿੱਤਾ ਲੰਗਰ ਦਿੱਤਾ ਜਾਂਦਾ ਹੈ।ਇਸ ਭੰਡਾਰੇ ਵਿੱਚ ਸੰਗਤਾਂ ਅਤੇ ਸਾਡੇ ਨਜ਼ਦੀਕੀ ਮਿਤਰ ਦੋਸਤ ਵਧ ਚੜ ਕੇ ਸ਼ਮੂਲੀਅਤ ਕਰਦੇ ਹਨ।ਇਸ ਮੌਕੇ ਰਾਜਾ ਸੰਧੂ, ਰੁਪਿੰਦਰ ਸੰਧੂ, ਪੰਕਜ਼, ਸਿੱਪੀ,ਮਾਹੀ ਜਗਰਾਉਂ, ਮੁਕੁਲ,ਜੱਸਾ, ਮਣਾਂ ਆਦਿ ਹਾਜ਼ਰ ਸਨ।