Home International ਯੂਕਰੇਨ ਦੀ ਫ਼ੌਜ ‘ਚ ਭਰਤੀ ਹੋਇਆ ਭਾਰਤੀ ਵਿਦਿਆਰਥੀ

ਯੂਕਰੇਨ ਦੀ ਫ਼ੌਜ ‘ਚ ਭਰਤੀ ਹੋਇਆ ਭਾਰਤੀ ਵਿਦਿਆਰਥੀ

85
0


ਨਵੀਂ ਦਿੱਲੀ 08 (ਮਾਰਚ ਬਿਊਰੋ ਡੇਲੀ ਜਗਰਾਉਂ ਨਿਊਜ਼)ਰੂਸ ਵੱਲੋਂ ਯੂਕਰੇਨ ਉਤੇ ਕੀਤੇ ਗਏ ਹਮਲੇ ਕਾਰਨ ਉਥੇ ਦੇ ਹਾਲਾਤ ਕਾਫੀ ਖ਼ਰਾਬ ਹਨ। ਬਹੁਤ ਸਾਰੇ ਲੋਕ ਦੇਸ਼ ਛੱਡ ਕੇ ਜਾ ਰਹੇ ਹਨ। ਯੂਕਰੇਨ ਦੀ ਫ਼ੌਜ ਰੂਸ ਦੀ ਫੌਜ ਨੂੰ ਪੂਰੀ ਟੱਕਰ ਦੇ ਰਹੀਆਂ ਹਨ। ਯੂਕਰੇਨ ਦੇ ਲੋਕ ਵੀ ਰੂਸ ਦੀ ਫ਼ੌਜ ਨੂੰ ਲਲਕਾਰ ਰਹੇ ਹਨ।ਜੰਗ ਦੇ ਵਿਚਕਾਰ ਜਿਥੇ ਭਾਰਤ ਯੂਕਰੇਨ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਲੱਗਾ ਹੋਇਆ ਹੈ ਉਥੇ ਹੀ ਭਾਰਤ ਦਾ ਇਕ ਵਿਦਿਆਰਥੀ ਯੂਕਰੇਨ ਦੀ ਫ਼ੌਜ ਵਿੱਚ ਸ਼ਾਮਲ ਹੋ ਗਿਆ ਹੈ, ਜੋ ਰੂਸ ਨੂੰ ਟੱਕਰ ਦੇਣ ਲਈ ਤਿਆਰ ਹੈ। ਤਾਮਿਲਨਾਡੂ ਦੇ ਕੋਇੰਟਬਟੂਰ ਦਾ ਰਹਿਣ ਵਾਲਾ ਸੈਨਿਕੇਸ਼ ਰਵੀਚੰਦਰਨ ਯੂਕਰੇਨ ਦੀ ਫ਼ੌਜ ਵਿੱਚ ਭਰਤੀ ਹੋ ਗਿਆ ਹੈ।ਇਸ ਵਿਚਕਾਰ ਸੈਨਿਕੇਸ਼ ਦੇ ਮਾਪੇ ਇਹ ਖ਼ਬਰ ਸੁਣ ਕੇ ਕਾਫੀ ਦੁਖੀ ਹਨ ਅਤੇ ਉਨ੍ਹਾਂ ਨੇ ਭਰੋਸਾ ਨਹੀਂ ਹੋ ਰਿਹਾ ਹੈ ਕਿ ਉਨ੍ਹਾਂ ਦੇ ਪੁੱਤ ਨੇ ਇਹ ਫ਼ੈਸਲਾ ਲਿਆ ਹੈ। ਸੈਨਿਕੇਸ਼ 2018 ਵਿੱਚ ਪੜ੍ਹਾਈ ਕਰਨ ਲਈ ਯੂਕਰੇਨ ਗਿਆ ਸੀ। ਉਹ ਖਾਰਕੀਵ ਵਿੱਚ ਨੈਸ਼ਨਲ ਏਰੋਸਪੇਸ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਸੀ। ਉਸ ਦੀ ਪੜ੍ਹਾਈ ਜੁਲਾਈ 2022 ਵਿੱਚ ਪੂਰੀ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਜੰਗ ਸ਼ੁਰੂ ਹੋ ਗਈ।ਰੂਸ ਵੱਲੋਂ ਹਮਲੇ ਤੋਂ ਬਾਅਦ ਸੈਨਿਕੇਸ਼ ਰਵੀਚੰਦਰਨ ਦਾ ਘਰ ਤੋਂ ਸੰਪਰਕ ਬਿਲਕੁਲ ਟੁੱਟ ਗਿਆ ਸੀ।ਮੋਦੀ ਸਰਕਾਰ ਨੇ ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਲਈ ਮੁਹਿੰਮ ਸ਼ੁਰੂ ਕੀਤੀ ਹੈ ਪਰ ਸੈਨਿਕੇਸ਼ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਨਾ ਹੀ ਉਹ ਵਾਪਸ ਆਇਆ। ਮਾਪਿਆਂ ਨੇ ਯੂਕਰੇਨ ਸਥਿਤ ਭਾਰਤ ਸਫਾਰਤਖਾਨੇ ਨਾਲ ਸੰਪਰਕ ਕੀਤਾ।ਭਾਰਤੀ ਸਫਾਰਤਖਾਨੇ ਨੂੰ ਜਾਣਕਾਰੀ ਇਕੱਠੀ ਕਰਦੇ ਸਮੇਂ ਪਤਾ ਲੱਗਿਆ ਕਿ ਸੈਨਿਕੇਸ਼ ਹੁਣ ਯੂਕਰੇਨ ਦੀ ਫ਼ੌਜ ਦਾ ਹਿੱਸਾ ਬਣ ਗਿਆ ਹੈ।

LEAVE A REPLY

Please enter your comment!
Please enter your name here