ਮੋਗਾ, 8 ਮਾਰਚ(ਕੁਲਵਿੰਦਰ ਸਿੰਘ)ਕੌਮਾਂਤਰੀ ਔਰਤ ਦਿਵਸ ਮੌਕੇ ਭਾਸ਼ਾ ਵਿਭਾਗ ਮੋਗਾ ਵੱਲੋਂ ਐੱਸ.ਡੀ. ਕਾਲਜ ਫਾਰ ਵੋਮੈਨ ਮੋਗਾ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿਖੇ ਪ੍ਰਿੰਸੀਪਲ ਡਾ. ਨੀਨਾ ਅਨੇਜਾ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਅਤੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ।
ਇਸ ਮੌਕੇ ਵਿਸ਼ਵ ਪ੍ਰਸੰਗਾਂ ਵਿਚ ਔਰਤ ਦੀ ਸਮਾਜਕ ਸਥਿਤੀ ਉੱਪਰ ਵਿਚਾਰ ਚਰਚਾ ਕੀਤੀ ਗਈ। ਸਮਾਗਮ ਦੇ ਸਵਾਗਤੀ ਸ਼ਬਦ ਮੁਖੀ ਪੀ.ਜੀ. ਪੰਜਾਬੀ ਵਿਭਾਗ ਅਤੇ ਸਰਪ੍ਰਸਤ ਭਾਸ਼ਾ ਮੰਚ ਡਾ. ਪਲਵਿੰਦਰ ਕੌਰ ਦੁਆਰਾ ਕਹੇ ਗਏ। ਸਮਾਗਮ ਦਾ ਕੁੰਜੀਵਤ ਭਾਸ਼ਨ ਡਾ. ਅਜੀਤਪਾਲ ਸਿੰਘ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਗਾ ਵੱਲੋਂ ਦਿੱਤਾ ਗਿਆ। ਭਾਸ਼ਨ ਦੌਰਾਨ ਉਨ੍ਹਾਂ ਕਿਹਾ ਕਿ ਔਰਤ ਅਤੇ ਮਰਦ ਦੋਹੇਂ ਇਕ ਦੂਜੇ ਦੇ ਪੂਰਕ ਹਨ। ਔਰਤ ਦੀ ਭਰਪੂਰਤਾ ਮਰਦ ਵਰਗਾ ਹੋਣ ਜਾਂ ਉਸ ਨਾਲੋਂ ਬਿਹਤਰ ਹੋਣ ਵਿਚ ਨਹੀਂ, ਸਗੋਂ ਨਾਰੀ ਦੀ ਭਰਪੂਰਤਾ ਉਸਦੇ ਨਾਰੀਤਵ ਵਿਚ ਪਈ ਹੈ। ਨਾਰੀ ਹੋਣਾ ਕੋਈ ਕਮਜ਼ੋਰ ਹੋਣਾ ਨਹੀਂ ਹੈ। ਅੱਜ ਦੇ ਮਸ਼ੀਨੀ ਯੁੱਗ ਵਿਚ ਵਿਕਾਸ ਦੇ ਮੌਕੇ ਸਭ ਕੋਲ ਇਕੋ ਜਿਹੇ ਹਨ। ਔਰਤ ਨੂੰ ਆਪਣੇ ਨਾਰੀਤਵ ਦੇ ਅਸਤਿਤਵਕ ਹੁਲਾਸ ਦੇ ਖੂਬਸੂਰਤ ਅਹਿਸਾਸ ਨਾਲ ਜੁੜੇ ਰਹਿਣ ਦੀ ਲੋੜ ਹੈ। ਕੁੰਜੀਵਤ ਭਾਸ਼ਨ ਉਪਰ ਸਰਪ੍ਰਸਤ ਭਾਸ਼ਾ ਮੰਚ ਪ੍ਰੋ. ਰਮਨਦੀਪ ਕੌਰ ਵੱਲੋਂ ਵਿਚਾਰ ਚਰਚਾ ਸ਼ੁਰੂ ਕੀਤੀ ਗਈ ਅਤੇ ਉਪਰੰਤ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਸੁਆਲ ਕੀਤੇ ਗਏ ਜਿਨ੍ਹਾਂ ਦੇ ਤਸੱਲੀਬਖਸ਼ ਉੱਤਰ ਡਾ. ਅਜੀਤਪਾਲ ਸਿੰਘ ਦੁਆਰਾ ਦਿੱਤੇ ਗਏ।
ਇਸ ਮੌਕੇ ਵਿਦਿਆਰਥਣ ਕਮਲਜੀਤ ਵੱਲੋਂ ਔਰਤ ਨੂੰ ਸਮਰਪਿਤ ਆਪਣੀ ਲਿਖੀ ਕਵਿਤਾ ਪੇਸ਼ ਕੀਤੀ ਗਈ। ਬੀ.ਏ. ਦੀ ਵਿਦਿਆਰਥਣ ਅਨੁਰਾਗ ਵੱਲੋਂ ਭਾਸ਼ਨ ਪੇਸ਼ ਕੀਤਾ ਗਿਆ। ਸੰਗੀਤ ਵਿਭਾਗ ਦੇ ਪ੍ਰੋ. ਇੰਦਰਜੀਤ ਸਿੰਘ ਦੁਆਰਾ ਔਰਤ ਨੂੰ ਸਮਰਪਿਤ ਭਾਵਪੂਰਤ ਗੀਤ ਪੇਸ਼ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਡਾ. ਸੋਨੀਆ ਹਰਸ਼ ਪ੍ਰਿੰਸੀਪਲ ਐੱਸ.ਡੀ. ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮੋਗਾ ਨੇ ਆਪਣੇ ਸੰਬੋਧਨ ਦੌਰਾਨ ਇਕ ਅਜਿਹੇ ਸਮਾਜ ਦੀ ਕਲ


