ਮੋਗਾ, 14 ਨਵੰਬਰ: ( ਕੁਲਵਿੰਦਰ ਸਿੰਘ) -ਇੰਸਪੈਕਟਰ ਜਨਰਲ ਆਫ਼ ਪੁਲਿਸ ਫਰੀਦਕੋਟ ਰੇਂਜ, ਫਰੀਦਕੋਟ ਦੇ ਹੁਕਮਾਂ ਮੁਤਾਬਿਕ ਮਾਲ ਮੁਕੱਦਮਾ ਤਲਫ ਕਰਨ ਲਈ ਗਠਿਤ ਕੀਤੀ ਗਈ ਕਮੇਟੀ ਜਿਸਦੇ ਚੇਅਰਮੈਨ ਸੀਨੀਅਰ ਕਪਤਾਨ ਪੁਲਿਸ ਮੋਗਾ ਗੁਲਨੀਤ ਸਿੰਘ ਖੁਰਾਣਾ, ਮੈਂਬਰ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਮੋਗਾ ਸ਼੍ਰੀ ਅਜੇਰਾਜ ਸਿੰਘ (ਪੀ.ਪੀ.ਐਸ.) ਅਤੇ ਉਪ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਸ਼੍ਰੀ ਰਾਜੇਸ਼ ਸਨੇਹੀ ਬੱਤਾ (ਪੀ.ਪੀ.ਐਸ) ਸ਼੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਮੋਗਾ ਦੇ ਐਨ.ਡੀ.ਪੀ.ਐਸ ਐਕਟ ਦੇ 73 ਮੁਕੱਦਮਿਆਂ ਵਿੱਚ ਬ੍ਰਾਮਦ ਹੋਏ ਮਾਲ ਮੁਕੱਦਮਾ ਨੂੰ ਸੁਖਬੀਰ ਐਗਰੋ ਐਨਰਜੀ ਪਾਵਰ ਪਲਾਂਟ, ਪਿੰਡ ਹਕੂਮਤ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਅੱਜ ਮਿਤੀ 14 ਨਵੰਬਰ, 2022 ਨੂੰ ਤਲਫ਼ ਕੀਤਾ ਗਿਆ।ਸੀਨੀਅਰ ਕਪਤਾਨ ਪੁਲਿਸ ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ 73 ਮੁਕੱਦਮਿਆਂ ਵਿੱਚ 2 ਕਿੱਲੋ 182 ਗ੍ਰਾਮ ਹੈਰੋਇਨ, 3 ਗ੍ਰਾਮ ਹੈਰੋਇਨ, 1 ਕਿੱਲੋ 620 ਗ੍ਰਾਮ ਨਸ਼ੀਲਾ ਪਾਊਡਰ, 687 ਕਿੱਲੋ 700 ਗ੍ਰਾਮ ਭੁੱਕੀ, 45540 ਨਸ਼ੀਲੀਆਂ ਗੋਲੀਆਂ, 214 ਕੈਪਸੂਲ, 100 ਗ੍ਰਾਮ ਗਾਂਜਾ ਸ਼ਾਮਿਲ ਹਨ।
