ਜਗਰਾਉਂ 16 ਨਵੰਬਰ ( ਬਲਦੇਵ ਸਿੰਘ)-ਬਾਲ ਦਿਵਸ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲ ਲੀਲਾਂ ਮੇਘ ਸਿੰਘ ਵਿਖੇ ਬਾਲ ਮੈਗਜ਼ੀਨ “ਬੋਟ” ਜਾਰੀ ਕੀਤਾ ਗਿਆ। ਇਸ ਸਮੇਂ ਸੈਂਟਰ ਹੈੱਡ ਟੀਚਰ ਜਗਦੀਪ ਸਿੰਘ ਜੌਹਲ ਵੱਲੋਂ ਉਚੇਚੇ ਤੌਰ ਤੇ ਸੰਬੰਧਤ ਸਕੂਲ ਵਿਖੇ ਪਹੁੰਚ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ, ਬਾਲ ਦਿਵਸ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ । ਸਕੂਲ ਮੁਖੀ ਰਾਜ ਨਰਿੰਦਰ ਪਾਲ ਸਿੰਘ ਜੀ ਨੇ ਵੱਖ ਵੱਖ ਲਿਖਤਾਂ ਲਿੱਖਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਇਸ ਸਮੇਂ ਪੰਜਾਬੀ ਭਾਸ਼ਾ ਦੀ ਅਮੀਰੀ ਵਾਰੇ ਵਿਦਿਆਰਥੀਆਂ ਨੂੰ ਮੈਡਮ ਸੁਖਜੀਵਨ ਕੌਰ ਅਤੇ ਗੁਰਸ਼ਰਨਜੀਤ ਕੌਰ ਜੀ ਨੇ ਵਿਸ਼ੇਸ਼ ਜਾਣਕਾਰੀ ਦਿੱਤੀ। ਅੱਜ ਮੈਡਮ ਪਰਮਜੀਤ ਕੌਰ ਜੀ ਨੇ ਵਿਦਿਆਰਥੀਆਂ ਨੂੰ ਸ਼ੁੱਧ ਪੰਜਾਬੀ ਭਾਸ਼ਾ ਲਿੱਖਣ ਅਤੇ ਬੋਲਣ ਬਾਰੇ ਤਕਨੀਕੀ ਟਿੱਪਸ ਵੀ ਦਿੱਤੇ । ਅੰਤ ‘ਚ ਸਰ ਰਿਤੂ ਦਾਸ ਜੀ ਨੇ ਪਤਵੰਤੇ ਸੱਜਣਾਂ ਅਤੇ ਸੈਂਟਰ ਹੈੱਡ ਟੀਚਰ ਜਗਦੀਪ ਸਿੰਘ ਜੌਹਲ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।