Home ਸਭਿਆਚਾਰ ਹੁਣ ਛਾਵਾਂ ਮੁੱਕ ਗਈਆਂ ਲੋਕੋ ਬਾਬੇ ਬੋਹੜ ਦੀਆਂ

ਹੁਣ ਛਾਵਾਂ ਮੁੱਕ ਗਈਆਂ ਲੋਕੋ ਬਾਬੇ ਬੋਹੜ ਦੀਆਂ

65
0

 ਸਾਹਿਤ ਸਭਾ ਜਗਰਾਉਂ ਵਲੋਂ  ਪੰਜਾਬੀ ਭਾਸ਼ਾ  ਸ਼ਬਦਾਂ ਅਰਥਾਂ ਦੇ ਵਿਗਾੜੇ ਜਾ ਰਹੇ ਮੁਹਾਂਦਰੇ ਦਾ ਸਖਤ ਨੋਟਿਸ   

 ਜਗਰਾਉਂ, 20 ਨਵੰਬਰ ( ਵਿਕਾਸ ਮਠਾੜੂ, ਅਸ਼ਵਨੀ  )-ਸਾਹਿਤ ਸਭਾ ਜਗਰਾਉਂ ਦੀ ਮਾਸਿਕ ਇਕੱਰਤਾ ਮੌਕੇ ਸਾਹਿਤਕਾਰਾਂ ਨੇ ਇਕਸੁਰਤਾ ਨਾਲ  ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪਾਸਾਰ ਦਾ ਸੰਕਲਪ ਲਿਆ। ਸਮਾਗਮ ਦੀ  ਸ਼ੁਰੂਆਤ ਕਰਦਿਆਂ ਸਭਾ ਦੇ ਸਕੱਤਰ ਦਲਜੀਤ ਕੌਰ ਹਠੂਰ ਨੇ ਪੰਜਾਬ ਸਰਕਾਰ ਵੱਲੋਂ ਇਸੇ ਵਰ੍ਹੇ ਤੋਂ ਮਾਂ ਬੋਲੀ ਦਿਵਸ ਭਾਵ 21 ਫਰਵਰੀ ਤੱਕ ਜਨਤਿਕ ਥਾਵਾਂ ਅਤੇ ਦੁਕਾਨਾਂ ਦੇ ਬੋਰਡਾਂ ਨੂੰ ਪੰਜਾਬੀ ਵਿੱਚ ਲਿਖਣ ਦਾ ਫ਼ੈਸਲਾ ਸਾਂਝਾ ਕੀਤਾ। ਉਪਰੰਤ ਸਭਾ ਦੇ ਸਮੂਹ ਮੈਂਬਰਾਂ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਇਸ ਫ਼ੈਸਲੇ ਨੂੰ ਸਖ਼ਤੀ ਨਾਲ ਲਾਗੂ ਕਰਨ ਸਬੰਧੀ  ਮਾਣਯੋਗ ਐਸ. ਡੀ. ਐਮ ਰਾਹੀਂ ਪੰਜਾਬ ਸਰਕਾਰ ਦੇ ਨਾਂ ਮੈਮੋਰੰਡਮ ਸੌਂਪਣ ਸੌਪਣ ਦਾ ਫ਼ੈਸਲਾ ਵੀ ਲਿਆ।ਇਕ ਸਾਂਝੇ ਸ਼ੋਕ ਮਤੇ ਰਾਹੀਂ ਰੰਗ ਮੰਚ ਤੇ  ਫ਼ਿਲਮ ਸਨਅਤ ਦੇ ਨਾਮਵਰ ਅਭਿਨੇਤਰੀ ਦਿਲਜੀਤ ਕੌਰ ਦੇ ਦਿਹਾਂਤ  ‘ਤੇ ਅਫਸੋਸ ਸਾਂਝਾ ਕੀਤਾ ।ਇਸ ਮੌਕੇ ਅਵਤਾਰ ਸਿੰਘ,ਮਾ.ਹਰਬੰਸ ਸਿੰਘ ਅਖਾੜਾ ਤੇ ਮੇਜ਼ਰ ਸਿੰਘ ਛੀਨਾਂ ਨੇ ਆਖਿਆ ਕਿ  ਪੰਜਾਬੀ ਭਾਸ਼ਾ ਨੂੰ ਜੋ ਸਵਿਧਾਨਕ  ਹੱਕ ਮਿਲੇ ਹਨ, ਉਹਨਾਂ ਨੂੰ ਇੰਨ-ਬਿੰਨ ਲਾਗੂ ਕਰਵਾਉਣ  ਲਈ ਸਾਹਿਤ ਸਭਾ ਜਗਰਾਉਂ ਹਰ ਸੰਭਵ ਸਫ਼ਲ ਯਤਨ ਕਰੇਗੀ । ਉਨ੍ਹਾਂ ਆਖਿਆ ਕਿ ਪੰਜਾਬੀ ਮਾਂ ਦੀ ਚੜ੍ਹਦੀ ਕਲਾ ਲਈ ਸਾਹਿਤ ਸਭਾ ਵਲੋਂ ਸਕੂਲਾਂ ਤੇ  ਕਾਲਜਾਂ ਦੇ ਵਿਦਿਆਰਥੀਆਂ ਨੂੰ ਸੁੰਦਰ ਲਿਖਤ ਲਈ ਵੀ ਸਮੇਂ -ਸਮੇਂ  ਯਤਨ ਕੀਤੇ ਜਾਣਗੇ । ਇਸਦੇ ਨਾਲ ਹੀ ਸਰਕਾਰੀ ਥਾਵਾਂ ‘ਤੇ ਪੰਜਾਬੀ ਭਾਸ਼ਾ  ਸ਼ਬਦਾਂ ਅਰਥਾਂ ਦੇ ਵਿਗਾੜੇ ਜਾ ਰਹੇ ਮੁਹਾਂਦਰੇ ਦਾ ਸਖਤ ਨੋਟਿਸ ਲੈਂਦਿਆਂ ਉਨ੍ਹਾਂ ਆਖਿਆ ਕਿ  ਸਬੰਧਿਤ ਅਦਾਰਿਆਂ ਨੂੰ ਦਰੁਸਤ ਤੇ ਸ਼ੁੱਧ ਸ਼ਬਦਾਂ ਵਿੱਚ ਲਿਖਣ ਲਈ ਨਿੱਜ਼ੀ ਤੌਰ’ਤੇ ਪ੍ਰੇਰਿਤ ਕਰੇਗੀ।ਇਸ ਤੋਂ ਬਾਅਦ ਕਵੀ ਦਰਬਾਰ ਵਿਚ ਲੇਖਕਾਂ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ ।ਕਵੀ ਦਰਬਾਰ ਦੀ ਅਰੰਭਤਾ ਰੂੰਮੀ ਰਾਜ ਨੇ ਆਪਣੀ ਰਚਨਾ “ਪਿੰਡ ਨਾਨਕਾ” ਰਾਹੀਂ ਕੀਤੀ।ਉੱਭਰਦੇ ਲੇਖਕ ਹਰਪ੍ਰੀਤ ਅਖਾੜਾ ਨੇ ਗੀਤ “ ਦੇਸ਼ ਦਾ ਆਪਾਂ ਰਲ ਕਰਨਾ ਵਿਕਾਸ ਹੈ“ ਨੇ ਪੇਸ਼ ਕੀਤਾ। ਇਸਤੋਂ ਮਗਰੋਂ ਹਰਬੰਸ ਅਖਾੜਾ ਨੇ ਗੀਤ “ ਦੱਸ ਬਾਗ਼ ਦਿਆ ਮਾਲੀਆ “ਰਾਹੀਂ ਮਾਹੌਲ ਨੂੰ ਹੋਰ ਸਰਗਰਮ ਕਰ ਦਿੱਤਾ। ਮੇਜਰ ਸਿੰਘ ਛੀਨਾ ਨੇ ਕਵਿਤਾ “ਜੇ ਨਾ ਮਾਵਾਂ ਰੋਕਣਗੀਆਂ ਪਰਦੇਸੀ ਜਾਂਦੇ ਪੁੱਤਰਾਂ ਨੂੰ,  ਖਾਲੀ ਹੋ ਪੰਜਾਬ ਜਾਊ ” ਰਾਹੀਂ ਪੰਜਾਬ ਦੇ ਦੁਖਾਂਤ ਨੂੰ ਭਾਵਨਾਤਮਿਕ ਸ਼ਬਦਾਂ ਵਿੱਚ ਬਿਆਨ ਕਰਦਿਆਂ ਬੇਹੱਦ ਭਾਵੁਕ ਕਰ ਦਿੱਤਾ। ਪ੍ਰਸਿੱਧ ਲੇਖਕ ਹਰਕੋਮਲ ਬਰਿਆਰ ਨੇ ਲੱਗਦੈ ਉਹ ਦਿਨ ਦੂਰ ਨਹੀਂ ” ਰਾਹੀਂ ਆਪਣੀ ਖੂਬਸੂਰਤ ਲੇਖਣੀ ਦਾ ਅਹਿਸਾਸ ਕਰਵਾਇਆ।   ਭੁਪਿੰਦਰ ਸਿੰਘ ਚੌਂਕੀਮਾਨ ਨੇ ਗੰਭੀਰ ਸੰਵਾਦ ਸਾਂਝੇ ਕਰਦਿਆਂ ਮਾਣ ਸਨਮਾਨਾਂ ਦੇ ਨਾਂ ਸਨਮਾਨ ਸ਼ਬਦ ਦੀ ਹੁੰਦੀ ਤੌਹੀਨ ‘ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ। ਪੰਜਾਬ ਦੀਆਂ ਰਵਾਇਤਾਂ ਦੇ ਗੁਆਚ ਜਾਣ ਦਾ ਦਰਦ ਪੇਸ਼ ਕਰਦਿਆਂ “ਕੁਲਦੀਪ ਸਿੰਘ ਲੋਹਟ ਨੇ ਗੀਤ “ਹੁਣ ਛਾਵਾਂ  ਮੁੱਕ ਗਈਆਂ ਲੋਕੋ  ਬਾਬੇ ਬੋਹੜ ਦੀਆਂ “ ਰਾਹੀਂ ਪੰਜਾਬ ਦਾ ਹੋਣੀ ਦਾ ਬਿਰਤਾਂਤ ਕੀਤਾ।ਮਹਿੰਦਰ ਸਿੰਘ ਸੰਧੂ ਨੇ ਕਵਿਤਾ “ ਮੈਨੂੰ ਨਹੀਂ ਲੱਗਦਾ” ਪੇਸ਼ ਕੀਤੀ। ਜੋਗਿੰਦਰ ਆਜ਼ਾਦ ਨੇ “ ਇਹ ਜਿੱਤ ਹੈ ਸੰਗਰਾਮ ਦੀ “ ਰਾਹੀਂ ਹਾਜ਼ਰੀ ਭਰੀ। ਐਚ. ਐਸ. ਡਿੰਪਲ ਨੇ “ਡੌਪਾਮਾਈਨ” ਕਵਿਤਾ ਅਤੇ ਚਿੰਤਨਸ਼ੀਲ ਵਿਚਾਰਾਂ ਦਾ ਪ੍ਰਦਾਨ ਕਰਦਿਆਂ ਮਨੁੱਖੀ ਮਨ ਦੀਆਂ ਸੰਵੇਦਨਸ਼ੀਲ ਅਵਸਥਾਵਾਂ ‘ਤੇ ਸੰਵਾਦ ਰਚਾਇਆ। ਪ੍ਰਿੰਸੀਪਲ ਦਲਜੀਤ ਕੌਰ ਹਠੂਰ ਨੇ ਲੰਮੀ ਹੇਕ ਵਾਲਾ ਗੀਤ “ਲਿੱਪਿਆ ਸਵਾਰਿਆ ਚੌਂਤਰਾ “ ਪੇਸ਼ ਕਰਕੇ ਲੋਕ ਗੀਤਾਂ ਦੀ ਸਿਰਜਣਾਂ ਸੰਵਾਦ ਤੇ ਅਨੁਭਵ ਸਾਂਝਾ ਕੀਤਾ। ਦਲਜੀਤ ਕੌਰ ਹਠੂਰ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ‘ਤੇ ਐਚ. ਐਸ . ਡਿੰਪਲ ਵਲੋਂ ਇਸ ਲੰਮੀ ਹੇਕ ਵਾਲੇ ਗੀਤ ਦੀ ਡੀ – ਕੋਡਿੰਗ ਕੀਤੀ ਤੇ ਆਪਣੇ ਵਿਚਾਰ ਪੇਸ਼ ਕੀਤੇ ।ਜਗਦੀਸ਼ ਪਾਲ ਮਹਿਤਾ ਨੇ ਕਵਿਤਾ “ ਪੁਰਾਣੀਆਂ ਖੇਡਾਂ ਚੇਤੇ ਆਉਂਦੀਆਂ “ ਰਾਹੀਂ ਗੁਆਚੇ ਬਚਪਨ ਦਾ ਅਨੁਭਵ ਪੇਸ਼ ਕੀਤਾ। ਬਾਲ ਗੁਣਵੀਰ ਸਿੰਘ  ਨੇ ਬਾਲ ਕਵਿਤਾ ਰਾਹੀਂ  ਸਭ ਦਾ ਮਨ ਮੋਹ ਲਿਆ। ਗੁਰਜੀਤ ਸਹੋਤਾ ਨੇ ਗ਼ਜ਼ਲ ਤੇ  ਅਵਤਾਰ ਸਿੰਘ ਜਗਰਾਉਂ ਨੇ ਕਵਿਤਾ “ਜੋਗੀ”ਨਾਲ ਹਾਜ਼ਰੀ ਲਗਾਈ ।ਇਸ ਮੌਕੇ ਕੰਵਰ ਸਿੰਘ ਛੀਨਾ, ਸਰਬਜੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ । ਪੰਜਾਬੀ ਮਹੀਨੇ ਵਜੋਂ ਕਰਵਾਏ ਜਾ ਰਹੇ ਸਾਹਿਤਕ ਸਮਾਗਮਾਂ ਵਿਚ  ਸਾਹਿਤ ਸਭਾ  ਜਗਰਾਉਂ  ਵਲੋਂ ਪੰਜਾਬੀ ਦੇ ਪ੍ਰਚਾਰ ਪਾਸਾਰ ਹਿੱਤ ਸਭਾ ਦੇ  ਪ੍ਰਧਾਨ ਪ੍ਰੋਫ਼ੈਸਰ ਕਰਮ ਸਿੰਘ ਸੰਧੂ ਨੇ ਪੰਜਾਬੀ ਭਾਸ਼ਾ ਦੇ ਸੁਨਹਿਰੇ ਭਵਿੱਖ ਲਈ ਇਸਨੂੰ ਸ਼ੁਭ ਸ਼ਗਨ ਦੱਸਿਆ।

LEAVE A REPLY

Please enter your comment!
Please enter your name here