ਜਗਰਾਉਂ , 21 ਨਵੰਬਰ ( ਬਲਦੇਵ ਸਿੰਘ) -ਜਿਲ੍ਹਾ ਲੁਧਿਆਣਾ ਪੱਧਰ ਤੇ ਪ੍ਰਾਇਮਰੀ ਸਕੂਲ ਖੇਡਾਂ 22 ਨਵੰਬਰ ਤੋਂ 25 ਨਵੰਬਰ ਤੱਕ ਕਰਵਾਈਆਂ ਜਾਣਗੀਆਂ। ਜਿਸ ਦੇ ਸੰਬੰਧ ਵਿੱਚ ਉਪ ਜਿਲ੍ਹਾ ਅਫਸਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਖੇਡ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿੱਚ ਵੱਖ ਵੱਖ ਡਿਊਟੀਆਂ ਪ੍ਰਤੀ ਵਿਚਾਰ ਵਟਾਂਦਰਾ ਕੀਤਾ ਗਿਆ। ਇਹਨਾਂ ਖੇਡਾਂ ਵਿੱਚ ਅੰਡਰ-11 ਲੜਕੇ/ਲੜਕੀਆਂ ਦੀਆਂ ਵੱਖ ਵੱਖ ਖੇਡਾਂ,ਖੋ -ਖੋ ,ਕਬੱਡੀ ਸਰਕਲ,ਕਬੱਡੀ ਨੈਸ਼ਨਲ, ਰੱਸਾਕਸੀ, ਰੱਸੀ ਟੱਪਣਾਂ, ਗੱਤਕਾ ਆਦਿ 22 ਅਤੇ 23 ਨਵੰਬਰ ਨੂੰ ,ਜਦੋਂ ਕਿ ਅਥਲੈਟਿਕਸ 23 ਨਵੰਬਰ ਨੂੰ ਸੰਤੋਖ ਸਿੰਘ ਮਰਦਿੰਗ ਖੇਡ ਸਟੇਡੀਅਮ ਪਿੰਡ ਦੁਲੇਅ ਵਿਖੇ ਹੋਣਗੀਆਂ। ਇਸੇ ਤਰ੍ਹਾਂ ਕੁਸ਼ਤੀਆਂ, ਕਰਾਟੇ, ਸ਼ਤਰੰਜ, ਯੋਗਾ,ਬੈਡਮਿੰਟਨ ਮੁਕਾਬਲੇ 24 ਅਤੇੇ 25 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਏ ਜਾਣਗੇ। ਫੁੱਟਬਾਲ ਲੜਕੀਆਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾਖਾ ਅਤੇ ਫੁਟਬਾਲ ਲੜਕਿਆਂ ਦੇ ਮੁਕਾਬਲੇ ਖੇਡ ਪਾਰਕ ਸ,ਸ,ਸ,ਸਕੂਲ ਦਾਖਾ ਵਿਖੇ 24 ਅਤੇ 25 ਨਵੰਬਰ ਨੂੰ ਹੋਣਗੇ। ਅੱਜ ਉਪ ਜਿਲ੍ਹਾ ਅਫਸਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ, ਸਮੂਹ ਖੇਡ ਕਮੇਟੀ ਮੈਂਬਰਾਂ ਵੱਲੋਂ ਖੇਡ ਮੈਦਾਨਾਂ ਦਾ ਨਿਰੀਖਣ ਕੀਤਾ ਗਿਆ, ਜਿਸ ਵਿਚ ਅਜੀਤਪਾਲ ਸਿੰਘ ਡੀ ਐਮ ਖੇਡਾਂ, ਆਸ਼ਾ ਖੰਨਾ, ਇੰਦੂ ਸੂਦ, ਇਤਬਾਰ ਸਿੰਘ, ਪਰਮਜੀਤ ਸਿੰਘ, ਰਮਨਜੀਤ ਸਿੰਘ, ਅਵਤਾਰ ਸਿੰਘ (ਸਾਰੇ ਬਲਾਕ ਸਿੱਖਿਆ ਅਫ਼ਸਰ) ,ਇਸਤੋਂ ਇਲਾਵਾ ਸਮੂਹ ਕਮੇਟੀ ਮੈਂਬਰਜ, ਸੀ ਐਚ ਟੀ ਜਗਦੀਪ ਸਿੰਘ ਜੌਹਲ,ਬਲਜੀਤ ਕੌਰ ,ਸੁਖਰਾਜ ਸਿੰਘ ਆਦਿ ਹਾਜ਼ਰ ਸਨ।
