Home ਧਾਰਮਿਕ *ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਵਿਖੇ ਟੁਟੀ ਗੰਢ ਸਮਾਗਮ 14 ਨੂੰ

*ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਵਿਖੇ ਟੁਟੀ ਗੰਢ ਸਮਾਗਮ 14 ਨੂੰ

58
0


 ਜਗਰਾਓਂ, 11 ਜਨਵਰੀ ( ਬਲਦੇਵ ਸਿੰਘ) – ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਜੀ, ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ ਵਿਖੇ ਮਿਤੀ 14 ਜਨਵਰੀ 2023 ਦਿਨ ਸ਼ਨੀਵਾਰ ਨੂੰ ਸ਼ਾਮ 6.30 ਵਜੇ ਤੋਂ ਰਾਤ 9.30 ਵਜੇ ਤੱਕ 40 ਮੁਕਤਿਆਂ, ਮਾਤਾ ਭਾਗ ਕੌਰ ਜੀ ਅਤੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਹੈ।ਇਸ ਸਮਾਗਮ ਵਿੱਚ ਭਾਈ ਅਰਵਿੰਦਰ ਸਿੰਘ ਨੂਰ (ਹਜ਼ੂਰੀ ਰਾਗੀ ਜੱਥਾ ਸੀ੍ ਦਰਬਾਰ ਸਾਹਿਬ, ਭਾਈ ਪਰਮਪਾਲ ਸਿੰਘ , (ਅਲਾਇੰਸ ਆਫ਼ ਸਿੱਖ ਆਰਗੇਨਾਈਜੇ਼ਸਨ )ਅਤੇ ਭਾਈ ਕੁਲਜੀਤ ਸਿੰਘ ਹਜ਼ੂਰੀ ਰਾਗੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਜੀਵਨ ਹਿੱਤ ਨਾਮ ਬਾਣੀ ਦਾ ਜਸ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਸਮੇਂ ਗੁਰਮਤਿ ਵਿਚਾਰਾਂ ਵੀ ਹੋਣਗੀਆਂ। ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਪਰਿਵਾਰ ਸਮੇਤ ਹਾਜ਼ਰੀਆਂ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ।ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

LEAVE A REPLY

Please enter your comment!
Please enter your name here