ਜਗਰਾਉਂ, 22 ਨਵੰਬਰ ( ਲਿਕੇਸ਼, ਮੋਹਿਤ)-ਆਰ ਕੇ.ਹਾਈ.ਸਕੂਲ ਜਗਰਾੳ ਵਿੱਚ ਪ੍ਰਿੰਸੀਪਲ ਸੀਮਾ ਸ਼ਰਮਾ ਅਤੇ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ ਦੀ ਯੋਗ ਅਗਵਾਈ ਹੇਠ ਜਗਰਾੳ ਪੁਲਿਸ ਦੇ ਸਹਿਯੋਗ ਨਾਲ ਗਿਆਰਵੀ ਅਤੇ ਬਾਹਰਂਵੀ ਜਮਾਤ ਦੇ ਵਿਦਿਆਰਥੀਆ ਨੂੰ ਟਰੈਫਿਕ ਨਿਯਮਾ ਦੀ ਜਾਣਕਾਰੀ ਦੇਣ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਮੋਕੇ ਸਵੱਛ ਭਾਰਤ ਅਭਿਆਨ ਜਗਰਾੳ ਦੇ ਬ੍ਰਾਂਡ ਅੰਬੈਸਡਰ ਕੈਪਟਨ ਨਰੇਸ਼ ਵਰਮਾ ਨੇ ਮੁੱਖ ਮਹਿਮਾਨ ਦੇ ਤੋਰ ਤੇ ਸ਼ਿਰਕਤ ਕੀਤੀ।ਇਸ ਮੋਕੇ ਲੁਧਿਆਣਾ ਦਿਹਾਤੀ ਪੁਲਿਸ ਜਗਰਾੳ ਦੇ ਟਰੈਫਿਕ ਸੈਲ ਦੇ ਇੰਚਾਰਜ ਹਰਪਾਲ ਸਿੰਘ ਨੇ ਬੱਚਿਆ ਨੂੰ ਟਰੈਫਿਕ ਨਿਯਮਾ ਦੀ ਵਿਸਤਾਰ ਨਾਲ ਜਾਣਕਾਰੀ ਦਿੱਤੀ।ਉਨਾਂ ਇਸ ਮੋਕੇ ਬੱਚਿਆ ਤੇ ਅਧਿਆਪਕਾ ਨੂੰ ਟਰੈਫਿਕ ਦੇ ਸਾਈਨਾ ਸੰਬਧੀ ਵੀ ਜਾਣਕਾਰੀ ਦਿੱਤੀ। ਇਸ ਮੋਕੇ ਵਿਦਿਆਰਥੀਆ ਨੇ ਵਾਦਾ ਕੀਤਾ ਕਿ ੳਹ ਟਰੈਫਿਕ ਨਿਯਮਾਂ ਦੀ ਪੂਰੀ ਪਾਲਣਾ ਕਰਣਗੇ ਅਤੇ ਜਗਰਾਉ ਨੂੰ ਸਾਫ ਸੁਥਰਾ ਰਖੱਣ ਵਿੱਚ ਅਪਣਾ ਪੂਰਾ ਸਹਿਯੋਗ ਦੇਣਗੇ।ਇਸ ਮੋਕੇ ਬ੍ਰਾਂਡ ਅੰਬੈਸਡਰ ਕੈਪਟਨ ਨਰੇਸ਼ ਵਰਮਾ ਨੇ ਬਚਿੱਆ ਨੂੰ ਪਲਾਸਟਿਕ ਦੀ ਵਰਤੋਂ ਕਰਣ ਤੋ ਗੁਰੇਜ ਕਰਣ ਦੇ ਨਾਲ ਨਾਲ ਅਪਣਾ ਘਰ ਦਾ ਕੂੜਾ ਕਰਕਟ ਬਾਹਰ ਨਾ ਸੁੱਟਣ ਲਈ ਪ੍ਰੇਰਿਤ ਕੀਤਾ। ਉਨਾਂ ਬੱਚਿਆ ਨੂੰ ਸਵੱਛ ਮੁਹਿੰਮ ਵਿੱਚ ਸਾਥ ਦੇਣ ਲਈ ਪ੍ਰੇਰਿਤ ਕੀਤਾ।।ਇਸ ਮੋਕੇ ਪ੍ਰਿਸੀਪਲ ਸੀਮਾ ਸ਼ਰਮਾ ਅਤੇ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ ਨੇ ਅੱਗੇ ਤੋਂ ਵੀ ਸਕੂਲ ਚ ਇੱਦਾ ਦੇ ਸੈਮੀਨਾਰ ਕਰਵਾਉਣ ਦੀ ਇੱਛਾ ਜਾਹਿਰ ਕੀਤੀ ਅਤੇ ਮਹਿਮਾਨਾ ਦਾ ਸਨਮਾਨ ਕੀਤਾ।
