Home Education ਡੈਮੋਕਰੈਟਿਕ ਟੀਚਰਜ ਫਰੰਟ ਪੰਜਾਬ ਜਿਲਾ ਲੁਧਿਆਣਾ ਦੀ ਹੋਈ ਅਹਿਮ ਮੀਟਿੰਗ

ਡੈਮੋਕਰੈਟਿਕ ਟੀਚਰਜ ਫਰੰਟ ਪੰਜਾਬ ਜਿਲਾ ਲੁਧਿਆਣਾ ਦੀ ਹੋਈ ਅਹਿਮ ਮੀਟਿੰਗ

155
0


ਜਗਰਾਉਂ, 28 ਨਵੰਬਰ ( ਰਾਜਨ ਜੈਨ, ਸਤੀਸ਼ ਕੋਹਲੀ)-ਡੈਮੋਕਰੈਟਿਕ ਟੀਚਰਜ ਫਰੰਟ ਪੰਜਾਬ ਜਿਲਾ ਲੁਧਿਆਣਾ ਦੇ ਵੱਖ ਵੱਖ ਬਲਾਕਾਂ ਦੇ ਸਰਗਰਮ ਵਰਕਰਾਂ ਦੀ ਮੀਟਿੰਗ ਸਥਾਨਕ ਗੁਰਸ਼ਰਨ ਕਲਾ ਭਵਨ ਵਿਖੇ ਸਾਬਕਾ ਪ੍ਰਧਾਨ ਜਸਬੀਰ ਸਿੰਘ ਅਕਾਲਗੜ੍ਹ ਦੀ ਪ੍ਰਧਾਨਗੀ ਹੇਠ ਹੋਈ।  ਮੀਟਿੰਗ ਵਿੱਚ  ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ ਫਰੰਟ ਨੂੰ ਲੁਧਿਆਣਾ ਜਿਲੇ ਚ ਮਜਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।  ਮੀਟਿੰਗ ਚ ਹਾਜਰ ਅਧਿਆਪਕ ਨੁਮਾਇੰਦਿਆਂ ਨੇ ਸਾਰੀਆਂ ਹੀ ਕੈਟਾਗਰੀਆਂ ਦੇ ਕੱਚੇ ਅਧਿਆਪਕਾਂ ਨੂੰ ਪਹਿਲ ਦੇ ਆਧਾਰ ਤੇ ਪੱਕੇ ਕਰਨ ਤੇ ਸੇਵਾ ਸੁਰੱਖਿਆ ਦੇਣ ਦੀ ਪੁਰਜੋਰ ਮੰਗ ਕੀਤੀ। ਉਨਾਂ ਨੇ ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਨੋਟੀਫਿਕੇਸ਼ਨ ਦਾ  ਬਿਨਾਂ ਕਿਸੇ ਕਟੌਤੀ ਦੇ ਵਿਸਤਾਰ,  ਸ਼ਰਤਾਂ ਤੇ ਨਿਯਮ ਜਾਰੀ ਕਰਨ ਦੀ ਮੰਗ ਕੀਤੀ।ਇਸ ਸਮੇਂ ਸੰਗਰੂਰ ਜਿਲੇ ਦੇ ਪੰਜ ਅਧਿਆਪਕ ਆਗੂਆਂ ਤੇ ਬਦਲੇ ਦੀ ਭਾਵਨਾ ਨਾਲ ਮੜੇ ਗਏ ਪੁਲਿਸ ਪਰਚੇ ਰੱਦ ਕਰਨ ਦੀ ਜੋਰਦਾਰ ਮੰਗ ਕੀਤੀ ਹੈ। ਮੀਟਿੰਗ ਵਿੱਚ ਲੈਕਚਰਾਰ ਸੁਖਚਰਨ ਪ੍ਰੀਤ ਸਿੰਘ ਝੋਰੜਾਂ ਨੂੰ ਜਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਦੀ ਜਿੰਮੇਵਾਰੀ ਸੋੰਪੀ ਗਈ। ਮੀਟਿੰਗ ਵਿੱਚ ਵਖਵਖ ਬਲਾਕਾਂ ਦੇ ਸਰਕਾਰੀ ਸਕੂਲਾਂ ਵਿੱਚ ਜਥੇਬੰਦੀ ਦੀ ਮੈਂਬਰਸ਼ਿਪ ਮੁਹਿੰਮ ਚਲਾਉਣ ਦੀ ਯੋਜਨਾਬੰਦੀ ਤਿਆਰ ਕਰਕੇ ਟੀਮਾਂ ਦੀ ਡਿਉਟੀ ਵੰਡ ਕੀਤੀ ਗਈ। ਫੈਸਲਾ ਕੀਤਾ ਗਿਆ ਕਿ ਇਕ ਦਿਸੰਬਰ ਤੋਂ 10 ਦਿਸੰਬਰ ਤਕ ਦੇ ਸਮੇਂ ਦੋਰਾਨ ਇਹ ਮੁਹਿੰਮ ਸਿਰੇ ਲਗਾਈ ਜਾਵੇਗੀ। ਇਸ ਮੁਹਿੰਮ ਦੋਰਾਨ ਅਧਿਆਪਕਾਂ ਨੂੰ ਉਨਾਂ ਦੀਆਂ ਮੰਗਾਂ ਵਿਸ਼ੇਸ਼ਕਰ  ਲੋਕ ਵਿਰੋਧੀ ਨਵੀਂ ਸਿਖਿਆ ਨੀਤੀ 2020 ਬਾਰੇ ਜਾਗਰੂਕ ਕਰਨ ਲਈ ਸਕੂਲਾਂ ਚ ਅਧਿਆਪਕ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਸਮੇਂ ਉਪਰੋਕਤ ਤੋਂ ਬਿਨਾਂ ਮੀਤ ਪ੍ਰਧਾਨ ਕੁਲਦੀਪ ਸਿੰਘ ਗੁਰੂਸਰ, ਦੀਪਕ ਰਾਏ, ਭਾਰਤ ਭੂਸ਼ਣ, ਕੁਲਵਿੰਦਰ ਸਿੰਘ ਛੋਕਰਾਂ, ਗੁਰਮੀਤ ਸਿੰਘ ਧਨੋਆ, ਅਵਤਾਰ ਸਿੰਘ ਖਾਲਸਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here