Home crime ਬਠਿੰਡਾ ਚ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਦੋ ਵਿਅਕਤੀਆਂ ਖ਼ਿਲਾਫ਼ ਮੁਕਦਮਾ

ਬਠਿੰਡਾ ਚ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਦੋ ਵਿਅਕਤੀਆਂ ਖ਼ਿਲਾਫ਼ ਮੁਕਦਮਾ

50
0


ਬਠਿੰਡਾ, 4 ਦਸੰਬਰ ( ਬਿਊਰੋ)- ਬਠਿੰਡਾ ਜ਼ਿਲ੍ਹੇ ਦੇ  ਪਿੰਡ ਮਹਾਂ ਸਿੰਘ ਵਾਲਾ ਮਹਿਰਾਜ ਵਿਖੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਦੋ ਸੰਚਾਲਕਾਂ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕੀਤਾ ਹੈ। ਜਿੰਨਾ ਦੀ ਪਹਿਚਾਣ ਬਠਿੰਡਾ ਦੇ ਪਿੰਡ ਸੂਚ ਦੇ ਵਾਸੀ ਰਣਜੀਤ ਸਿੰਘ ਅਤੇ ਕੁਲਦੀਪ ਸਿੰਘ ਵਜੋਂ ਹੋਈ ਹੈ। ਦੋਵਾਂ ਖਿਲਾਫ ਥਾਣਾ ਸਿਟੀ ਰਾਮਪੁਰਾ ਵਿਖੇ ਇੰਡੀਅਨ ਮੈਡੀਕਲ ਕੌਂਸਲ ਐਕਟ 1956 ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਵੇਂ ਦੋਸ਼ੀ ਫਰਾਰ ਹਨ ਅਤੇ ਪੁਲਸ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ‘ਚ ਲੱਗੀ ਹੋਈ ਹੈ। ਜ਼ਿਕਰਯੋਗ ਹੈ ਕਿ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਦੀ ਸੂਚਨਾ ਮਿਲਣ ’ਤੇ ਡੀਸੀ ਬਠਿੰਡਾ ਅਤੇ ਸਿਵਲ ਸਰਜਨ ਦੇ ਹੁਕਮਾਂ ’ਤੇ ਪ੍ਰਸ਼ਾਸਨਿਕ ਤੇ ਪੁਲੀਸ ਟੀਮ ਨੇ ਛਾਪਾ ਮਾਰਿਆ ਸੀ। ਇਸ ਦੌਰਾਨ ਸੈਂਟਰ ਵਿੱਚ ਬੰਦੀ ਬਣਾਏ 20 ਮਰੀਜ਼ ਮਿਲੇ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਸਾਲ-ਸਾਲ ਤੋਂ ਉੱਥੇ ਰਹਿ ਰਹੇ ਸਨ। ਇੱਥੋਂ ਤੱਕ ਕਿ ਸੈਂਟਰ ਵਿੱਚ ਸਟਾਫ਼ ਵਜੋਂ ਕੰਮ ਕਰਦੇ 10 ਵਿਅਕਤੀ ਵੀ ਮਿਲੇ ਸਨ, ਜੋ ਖ਼ੁਦ ਨਸ਼ੇ ਦੇ ਆਦੀ ਸਨ। ਇਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਸੀ ਕਿ ਉਹ ਨਸ਼ੇੜੀਆਂ ਆਦਿ ‘ਤੇ ਨਜ਼ਰ ਰੱਖਣ। ਪ੍ਰਸ਼ਾਸਨਿਕ ਟੀਮ ਨੂੰ ਮੌਕੇ ’ਤੇ ਕੋਈ ਡਾਕਟਰ ਜਾਂ ਅਪਰੇਟਰ ਨਹੀਂ ਮਿਲਿਆ ਸੀ।

LEAVE A REPLY

Please enter your comment!
Please enter your name here