ਵੱਖ ਜਥੇਬੰਦੀਆਂ ਵਲੋਂ ਸੜਕ ਤੋਂ ਬਾਰਸ਼ ਦੇ ਪਾਣੀ ਦੀ ਨਿਕਾਸ ਲਈ ਸੜਕ ਤੇ ਬੋਰ ਕਰਨ ਦਾ ਕੀਤਾ ਸੀ ਭਾਰੀ ਵਿਰੋਧ
ਜਗਰਾਉਂ, 14 ਮਈ ( ਰਾਜੇਸ਼ ਜੈਨ, ਭਗਵਾਨ ਭੰਗੂ)-ਨੈਸ਼ਨਲ ਹਾਈਵੇ ਅਥਾਰਟੀ ਵਲੋਂ ਤਹਿਸੀਲ ਕੰਪਲੈਕਸ ਦੇ ਬਾਹਰ ਲੰਬੇ ਸਮੇਂ ਤੋਂ ਖੜ੍ਹਦੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਕਰਨ ਦੀ ਬਜਾਏ ਮੇਨ ਜੀ ਟੀ ਪੋਡ ਤੇ ਹੀ ਵੱਡੇ ਡੂੰਘਏ ਬੋਰ ਕਰਕੇ ਪਾਣੀ ਬਿਨ੍ਹਾਂ ਫਿਲਟਰ ਕੀਤੇ ਸਿਧੇ ਤੌਰ ਤੇ ਹੀ ਧਰਤੀ ਦੇ ਹੇਠਲੇ ਪੱਤਣ ਤੱਕ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਜਿਸਦਾ ਵਿਰੋਧ ਕਰਦਿਆਂ ਪਿਛਲੇ ਦਿਨੀਂ ਇਨਕਲਾਬੀ ਕੇਂਦਰ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਵਫਦ ਕੰਵਲਜੀਤ ਖੰਨਾ ਦੀ ਅਗਵਾਈ ਚ ਸਥਾਨਕ ਐਸ ਡੀ ਐਮ ਨੂੰ ਮਿਲਣ ਗਿਆ ਸੀ ਪਰ ਉਨਾਂ ਤੋਂ ਬਿਨਾਂ ਵਧੀਕ ਡਿਪਟੀ ਕਮਿਸ਼ਨਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਦੇ ਦਫਤਰ ਚ ਨਾ ਹੋਣ ਕਾਰਨ ਮੰਗ ਪੱਤਰ ਐਸ ਡੀ ਐਮ ਦਫਤਰ ਚ ਰੀਡਰ ਮੈਡਮ ਨੂੰ ਸੌਂਪਿਆ ਦਿਤਾ ਗਿਆ ਸੀ। ਵਫਦ ਨੇ ਲਿਖਤੀ ਮੰਗ ਪੱਤਰ ਰਾਹੀਂ ਸਿਵਲ ਪ੍ਰਸ਼ਾਸਨ ਤੋਂ ਜੋਰਦਾਰ ਮੰਗ ਕੀਤੀ ਸੀ ਕਿ ਕੋਰਟ ਕੰਪਲੈਕਸ ਦੇ ਮੂਹਰਲੀ ਬਾਈਲੇਨ ਸੜਕ ਤੇ ਬਾਰਿਸ਼ ਦੇ ਪਾਣੀ ਦੇ ਨਿਕਾਸ ਲਈ ਧਰਤੀ ਚ ਪਾਣੀ ਸੁਟਣ ਲਈ ਕੀਤੇ ਜਾ ਰਹੇ ਬੋਰਾਂ ਦਾ ਚਰ ਰਿਹਾ ਕੰਮ ਤੁਰੰਤ ਰੋਕਿਆ ਜਾਵੇ। ਵਫਦ ਨੇ ਕਿਹਾ ਕਿ ਇਨਾਂ ਬੋਰਾ ਰਾਹੀਂ ਬਿਨਾਂ ਟਰੀਟ ਕੀਤਾ ਜਹਿਰੀਲੀ ਪਾਣੀ ਹੇਠਾਂ 150 ਫੁੱਟ ਤੇ ਬਾਰਾਂ ਇੰਨੀ ਪਾਇਪਾਂ ਰਾਹੀਂ ਸੁੱਟਿਆ ਜਾਣਾ ਹੈ ਜੋ ਕਿ ਹੇਠਾਂ ਜਾ ਕੇ ਹੇਠਲੇ ਪੱਤਣ ਤੇ ਪੀਣ ਲਈ ਕੱਢੇ ਜਾਂਦੇ ਤੇ ਘਰਾਂ ਚ ਵਰਤੇ ਜਾਂਦੇ ਪਾਣੀ ਚ ਰਲ ਕੇ ਇਲਾਕੇ ਦੇ ਲੋਕਾਂ ਦੀ ਜਾਨ ਦਾ ਖੋਅ ਬਣੇਗਾ। ਅਨੇਕਾਂ ਕਿਸਮ ਦੀ ਜਾਨਲੇਵਾ ਬੀਮਾਰੀਆਂ ਨੂੰ ਸੱਦਣ ਲਈ ਕੀਤੇ ਜਾ ਰਹੇ ਬੋਰ ਤੁਰੰਤ ਬੰਦ ਕੀਤੇ ਜਾਣ। ਜਥੰਬੇਦੀਆਂ ਨੇ ਕਿਹਾ ਕਿ ਇਹ ਬਾਰਸ਼ ਦਾ ਪਾਣੀ ਸੜਕ ਦੇ ਨਾਲ ਬਣਾਏ ਗਏ ਨਾਲਿਆਂ ਰਾਹੀਂ ਪਹਿਲਵਾਨ ਢਾਬੇ ਕੋਲ ਸੇਮ ਚ ਪਾਇਆ ਜਾਣਾ ਬਣਦਾ ਹੈ। ਉਸ ਸਮੇਂ ਵਫਦ ਨੇ ਸਮੂਹ ਨਗਰ ਕੌਂਸਲਰਾਂ, ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਸਮੇਤ ਹਲਕਾ ਵਿਧਾਇਕਾ ਨੂੰ ਇਸ ਮਾਮਲੇ ਚ ਫੋਜੀ ਦਖਲ ਦੇ ਕੇ ਸਾਂਝਾ ਦਬਾਅ ਬਨਾਉਣ ਦੀ ਅਪੀਲ ਵੀ ਕੀਤੀ ਸੀ ਕਿਉਂਕਿ ਵਾਟਰ ਫਿਲਟਰ ਗਰੀਬ ਘਰਾਂ ਚ ਉਪਲਬਧ ਨਾ ਹੋਣ ਕਾਰਨ ਵੱਡੀ ਗਿਣਤੀ ਚ ਲੋਕ ਜਾਨਾਂ ਤੋਂ ਹਥ ਧੋਣੇ ਪੈ ਸਕਦੇ ਹਨ। ਭਾਰੀ ਰੋਸ ਪ੍ਰਦਕਸ਼ਨ ਕਰਕੇ ਪ੍ਰਸਾਸ਼ਨ ਨੂੰ ਮੰਗ ਪੱਤਰ ਦੇਣ ਤੋਂ ਬਾਅਆਦ ਇਹ ਗੈਰ ਕਾਨੂੰਨੀ ਕੰਮ ਰੁਕ ਜਾਣਾ ਚਾਹੀਦਾ ਸੀ ਪਰ ਸੰਬੰਧਤ ਅਥਾਰਟੀ ਵੋਲੰ ਇਹ ਕੰਮ ਪਹਿਲਾਂ ਨਾਲੋਂ ਵੀ ਤੇਜੀ ਨਾਲ ਕਰਨਾ ਸ਼ੁਰੂ ਕਰ ਦਿਤਾ ਗਿਆ।