ਲੁਧਿਆਣਾ, 14 ਮਈ ( ਵਿਕਾਸ ਮਠਾੜੂ)-ਮੇਲਾ ਰੂਹਾਂ ਦਾ ਅੰਤਰਰਾਸ਼ਟਰੀ ਸਾਹਿਤਕ ਪ੍ਰੀਵਾਰ (ਮੁੰਬਈ)ਪੰਜਾਬੀ ਸਾਹਿਤ ਸਭਾ,ਸ੍ਰੀ ਮੁਕਤਸਰ ਸਾਹਿਬ ਵੱਲੋਂ ਸਾਂਝਾ ਸਾਹਿਤਕ ਸਮਾਗਮ ਪਿੰਡ ਮੱਲਣ (ਸ੍ਰੀ ਮੁਕਤਸਰ) ਵਿਖੇ ਕਰਵਾਇਆ ਗਿਆ ਇਸ ਸਮਾਗਮ ਵਿੱਚ ਪੰਜਾਬ ਦੇ ਉਚਕੋਟੀ ਦੇ ਕਵੀਆਂ
ਗੀਤ ਕਰਾ ਵੱਲੋਂ ਸ਼ਮੂਲੀਅਤ ਕੀਤੀ ਗਈ। ਪੰਥਕ ਕਵੀ ਡਾਕਟਰ ਹਰੀ ਸਿੰਘ ਜਾਚਕ ਸਹਿਬ,ਸ੍ਰ ਸੁਲੱਖਣ ਸਿੰਘ ਸਰਹੱਦੀ ਜੀ ਸਵਰਨ ਟਹਿਣਾ ਤੇ ਬੀਬਾ ਹਰਮਨ ਥਿੰਦ ਜੀ ਨੇ ਅਚੇਚੇ ਤੌਰ ਤੇ ਹਿੱਸਾ ਲਿਆ। ਇਸ ਸਾਹਿਤਕ ਸਮਾਗਮ ਵਿੱਚ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਚੋਂ ਆਏ ਲਿਖਾਰੀ ਨੇ ਆਪਣੀ ਰਚਨਾਵਾਂ ਸੁਣਕੇ ਰੰਗ ਬੰਨ੍ਹਿਆ ।ਆਖ਼ਰ ਵਿੱਚ ਮੈਡਮ ਮਨਪ੍ਰੀਤ ਸੰਧੂ (ਮੁੰਬਈ) ਤੇ ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਤੇ ਸਮੁੱਚੀ ਮਨੇਜਮੈਂਟ ਵੱਲੋਂ ਦੂਰ ਦਰੇਉਡੀ ਚੱਲ ਕੇ ਆਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ।ਵਿਸ਼ੇਸ਼ ਧੰਨਵਾਦ ਉਨ੍ਹਾਂ ਨਿਉ ਮਾਲਵਾ ਸੀਨੀਅਰ ਸੈਕੰਡਰੀ ਸਕੂਲ ਮੱਲਣ ਦੇ ਸਮੁੱਚੇ ਸਟਾਫ ਦਾ ਕੀਤਾ । ਇਸ ਸਮੇਂ ਸੀਨੀਅਰ ਪੱਤਰਕਾਰ ਜਗਜੀਤ ਬਾਰੂ ਸਿੰਘ ਸੱਗੂ ਦਾ ਵਿਸ਼ੇਸ਼ ਤੌਰ ਸਨਮਾਨ ਕੀਤਾ ਗਿਆ।