ਜਗਰਾਉਂ, 23 ਅਪ੍ਰੈਲ ( ਬੌਬੀ ਸਹਿਜਲ, ਧਰਮਿੰਦਰ )-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 17 ਕਿਲੋ ਭੁੱਕੀ, 1010 ਪਾਬੰਦੀਸ਼ੁਦਾ ਗੋਲੀਆਂ ਅਤੇ 50 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ। ਥਾਣਾ ਸਿੱਧਵਾਂਬੇਟ ਤੋਂ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਏਐਸਆਈ ਹਰਵਿੰਦਰ ਸਿੰਘ ਪਾਰਟੀ ਸਮੇਤ ਕਿਸ਼ਨਪੁਰਾ ਚੌਕ ਸਿੱਧਵਾਂਬੇਟ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਹੀ ਇਤਲਾਹ ਮਿਲੀ ਕਿ ਜੋਰਾ ਸਿੰਘ ਨਿਵਾਸੀ ਫਤਿਹਪੁਰ ਕੰਨੀਆਂ ਥਾਣਾ ਧਰਮਕੋਟ ਆਪਣੇ ਪਿੰਡ ਤੋਂ ਬੰਨ ਦਰਿਆ ਦੇ ਰਸਤੇ ਸਿੱਧਵਾਂਬੇਟ ਨੂੰ ਆ ਰਿਹਾ ਹੈ। ਇਸ ਸੂਚਨਾ ’ਤੇ ਸਫੀਪੁਰਾ ਚੌਕ ’ਤੇ ਨਾਕਾਬੰਦੀ ਦੌਰਾਨ ਜੋਰਾ ਸਿੰਘ ਨੂੰ 10 ਕਿਲੋ ਭੁੱਕੀ ਅਤੇ ਇਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਏ.ਐਸ.ਆਈ ਮਨਜੀਤ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਦਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਦੌਰਾਨ ਬਲਵਿੰਦਰ ਸਿੰਘ ਵਾਸੀ ਚੱਕਰਪੁਰ ਥਾਣਾ ਜ਼ਿਲ੍ਹਾ ਲਖੀਮਪੁਰ ਜ਼ਿਲ੍ਹਾ ਉੱਤਰਾਖੰਡ ਵਾਸੀ ਕੁਲ ਗਹਿਣਾ ਕੋਟਲੀ ਨੂੰ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਕੇ 7 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਗਿਆ। ਦੋਵਾਂ ਦੇ ਖ਼ਿਲਾਫ਼ ਥਾਣਾ ਸਿੰਗਵੰਬੇਟ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਸਦਰ ਰਾਏਕੋਟ ਤੋਂ ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਏਐਸਆਈ ਸੁਖਵਿੰਦਰ ਸਿੰਘ ਚੌਕੀ ਜਲਾਲਦੀਵਾਲ ਪੁਲਿਸ ਪਾਰਟੀ ਸਮੇਤ ਮੇਨ ਚੌਕ ਜਲਾਲਦੀਵਾਲ ਚੈਕਿੰਗ ਲਈ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਓਮਕਾਰ ਸਿੰਘ ਉਰਫ਼ ਉਮਾ ਵਾਸੀ ਪਿੰਡ ਜੌਹਲਾਂ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਕੇਸ ਦਰਜ ਹਨ। ਜੋ ਆਪਣੀ ਐਕਟਿਵਾ ਸਕੂਟੀ ’ਤੇ ਸਵਾਰ ਹੋ ਕੇ ਪਿੰਡ ਜੌਹਲਾ ਤੋਂ ਸੁਲਤਾਨ ਖਾਨ ਹੁੰਦੇ ਹੋਏ ਭੈਣੀ ਬਡਿੰਗਾ ਨੂੰ ਆ ਰਿਹਾ ਹੈ। ਇਸ ਸੂਚਨਾ ’ਤੇ ਪੁਲ ਸੂਆ ਜੌਹਲਾਂ ਨੇੜੇ ਨਾਕਾਬੰਦੀ ਕਰਕੇ ਇਕ ਐਕਟਿਵਾ ਸਕੂਟੀ ’ਤੇ ਸਵਾਰ ਓਮਕਾਰ ਸਿੰਘ ਨੂੰ 1010 ਪੇਟੀਆਂ ਸਮੇਤ ਕਾਬੂ ਕੀਤਾ ਗਿਆ। ਥਾਣਾ ਹਠੂਰ ਦੇ ਏਐਸਆਈ ਸੁਰਜੀਤ ਸਿੰਘ ਨੇ ਪਿੰਡ ਅੱਚਰਵਾਲ ਵਾਸੀ ਪਰਮਜੀਤ ਕੌਰ ਨੂੰ ਨਾਜਾਇਜ਼ ਸ਼ਰਾਬ ਕੱਢਣ ਲਈ ਪਾਏ ਹੋਏ 50 ਲੀਟਰ ਲਾਹਣ ਸਮੇਤ ਕਾਬੂ ਕੀਤਾ। ਇਸ ਸਬੰਧੀ ਥਾਣਾ ਹਠੂਰ ਵਿਖੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।