Home Chandigrah ਬਾਬੇ ਨਾਨਕ ਦੇ ਉਪਦੇਸ਼ ਕਿਰਤ ਕਰੋ, ਵੰਡ ਸ਼ਕੋ ਅਤੇ ਨਾਮ ਜਪੋ ਨੂੰ...

ਬਾਬੇ ਨਾਨਕ ਦੇ ਉਪਦੇਸ਼ ਕਿਰਤ ਕਰੋ, ਵੰਡ ਸ਼ਕੋ ਅਤੇ ਨਾਮ ਜਪੋ ਨੂੰ ਕਿਉਂ ਵਿਸਾਰ ਰਹੇ ਹਨ ਪੰਜਾਬੀ

69
0

ਹਾਦਸਾਦ੍ਰਸਤ ਟਰੱਕ ਦੀਆਂ 1265 ਪੇਟੀਆਂ ਸੇਬ ਲੁੱਟਣ ਦੀ ਘਟਨਾ ਨੇ ਕੀਤਾ ਪੂਰੀ ਕੌਮ ਨੂੰ ਸ਼ਰਮਸਾਰ

ਦੁਨੀਆਂ ਭਰ ਵਿੱਚ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸ ਦੇ ਨਿਵਾਸੀ ਨਿਰਸਵਾਰਥ ਸੇਵਾ ਲਈ ਦੁਨੀਆਂ ਭਰ ਵਿੱਚ ਮਸ਼ਹੂਰ ਹਨ। ਭਾਵੇਂ ਉਹ ਦੇਸ਼ ਦੀ ਅਜ਼ਾਦੀ ਲਈ ਲੜਿਆ ਗਿਆ ਸੰਘਰਸ਼ ਹੋਵੇ ਜਾਂ ਸਰਹੱਦਾਂ ਉੱਤੇ ਦੇਸ਼ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਦਾ ਮੌਕਾ ਹੋਵੇ। ਇਨ੍ਹਾਂ ਮੋਰਚਿਆਂ ਤੇ ਹਮੇਸ਼ਾ ਪੰਜਾਬ ਨੇ ਸਭ ਤੋਂ ਅੱਗੇ ਕੇ ਯੋਗਦਾਨ ਦਿਤਾ ਹੈ। ਇਸ ਤੋਂ ਇਲਾਵਾ ਦੇਸ਼ ਜਾਂ ਵਿਦੇਸ਼ ’ਚ ਜਦੋਂ ਵੀ ਕੋਈ ਆਫ਼ਤ ਦੀ ਘੜੀ ਆਈ ਤਾਂ ਪੰਜਾਬੀਆਂ ਨੇ ਹਰ ਤਰ੍ਹਾਂ ਦੀ ਮਦਦ ਸਭ ਤੋਂ ਪਹਿਲਾਂ ਅਤੇ ਦਿਲ ਖੋਲ੍ਹ ਕੇ ਕੀਤੀ। ਜੇਕਰ ਨਿਸ਼ਕਾਮ ਭਾਵਨਾ ਨਾਲ ਪੰਜਾਬੀਅਆਾਂ ਵਲੋਂ ਕੀਤੀਆਂ ਗਈਆਂ ਬਹੁਤਪਿੱਛੇ ਦੀਆਂ ਸੇਵਾਵਾਂ ਨੂੰ ਇਕ ਪਾਸੇ ਵੀ ਰੱਖ ਦੇਈਏ ਤਾਂ ਹਾਲ ਹੀ ਵਿਚ ਪੂਰੀ ਦੁਨੀਆਂ ਤੇ ਆਏ ਕਰੋਨਾ ਸੰਕਟ ਵਿਚ ਜੋ ਪੰਜਾਬੀਆਂ ਨੇ ਦੇਸ਼ ਅਤੇ ਵਿਦੇਸ਼ ਇ੍ਹਚ ਬੇਮਿਸਾਲ ਸੇਵਾ ਕੀਤੀ ਉਸਦੀ ਚਰਚਾ ਪੂਰੀ ਦੁਨੀਆਂ ਵਿਚ ਹੋਈ। ਪੰਜਾਬੀਆਂ ਵੱਲੋਂ ਕਰੋਨਾ ਤੋਂ ਪੀੜਤ ਮਰੀਜ਼ਾਂ ਦੀ ਸੇਵਾ, ਕਰੋਨਾ ਨਾਲ ਮਰੇ ਲੋਕਾਂ ਦਾ ਅੰਤਿਮ ਸੰਸਕਾਰ, ਕਾਰੋਬਾਰ ਠੱਪ ਹੋਣ ਤੋਂ ਬਾਅਦ ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ ਹੋ ਚੁੱਕੇ ਲੋਕਾਂ ਦੀ ਕਰਨ ਦਾ ਮਾਮਲਾ ਹੋਵੇ ਤਾਂ ਪੰਜਾਬੀਆਂ ਦੀ ਸੇਵਾ ਦੀ ਮਿਸਾਲ ਦੁਨੀਆਂ ਵਿੱਚ ਕਿਧਰੇ ਨਹੀਂ ਮਿਲਦੀ। ਇਹ ਸਭ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਡੇ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਸਿੱਖਿਆਵਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਪੂਰੀ ਦੁਨੀਆਂ ਲਈ ਸੰਕਟ ਸਮੇਂ ਸੰਕਟਮੋਚਨ ਬਣ ਕੇ ਖੜ੍ਹੇ ਪੰਜਾਬੀਅਆੰ ਦਾ ਸਿਰ ਸ਼ਰਮ ਨਾਲ ਪੰਜਾਬ ਦੇ ਹੀ ਕੁਝ ਪੰਜਾਬੀਆਂ ਵਲੋਂ ਉਸ ਸਮੇਂ ਕਰ ਦਿਤਾ ਗਿਆ ਜਦੋਂ ਰਾਜਪੁਰਾ ਨੇੜੇ ਹੋਏ ਇਕ ਸੜਕ ਹਾਦਸੇ ਵਿਚ ਸੇਬਾਂ ਨਾਲ ਭਰਿਆ ਹੋਇਆ ਇਕ ਟਰੱਕ ਪਲਟ ਗਿਆ ਅਤੇ ਉਸ ਟਰੱਕ ਦੇ ਡਰਾਇਵਰ ਦੀ ਸੰਭਾਲ ਕਰਨ ਦੀ ਬਜਾਏ ਉਥੋਂ ਦੇ ਕੁਝ ਲੋਕ ਸੇਬਾਂ ਦੀਆਂ ਪੇਟੀਆਂ ਨੂੰ ਲੁੱਟਣ ਵੱਲ ਲੱਗ ਗਏ। ਥੋੜੇ ਹੀ ਸਮੇਂ ਵਿਚ ਉਛੋਂ 1265 ਸੇਬਾਂ ਦੀਆਂ ਪੇਟੀਆਂ ਲੁੱਟ ਕੇ ਲੈ ਗਏ। ਗੁਰੂ ਸਾਹਿਬ ਨੇ ਆਪਣੇ ਉਪਦੇਸ਼ ਕਿਰਤ ਕਰੋ, ਨਾਮ  ਜਪੋ ਅਤੇ ਵੰਡ ਸ਼ਕੋ ਦੀ ਮਿਸਾਲ ਪਹਿਲਾਂ ਖੁਦ ਦੇ ਜੀਵਨ ਵਿਚ ਇਨ੍ਹ ਤਿੰਨਮਾਂ ਗੱਲਾਂ ਨੂੰ ਅਮਲੀ ਜਾਮਾ ਪਹਿਨਾ ਕੇ ਕੀਤੀ। ਜਗਤ ਗੁਰੂ ਬਾਬਾ ਨਾਨਕ ਨੇ ਤੇਰਾਂ ਤੇਰਾਂ ਤੋਲਿਆ, ਖੁਦ ਹੱਥੀਂ ਕਿਰਤ ਕੀਤੀ ਅਤੇ ਲੰਗਰ ਪ੍ਰਥਾ ਸ਼ੁਰੂ ਕੀਤੀ। ਪਰ ਹੁਣ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਗੁਰੂ ਸਾਹਿਬ ਦੇ ਇਸ ਉਪਦੇਸ਼ ਨੂੰ ਵਿਸਾਰ ਰਹੇ ਹਨ। ਹਾਲ ਹੀ ਵਿੱਚ ਰਾਜਪੁਰਾ ਨੇੜੇ ਸੇਬਾਂ  ਨਾਲ ਭਰਿਆ ਟਰੱਕ ਪਲਟਣ ਕਾਰਨ ਜੋ ਲੁੱਟ ਖਸੁੱਟ ਉਥੇ ਚੰਗੇ ਮੰਹਿਗੀਅਆੰ ਗੱਡੀਆਂ ਵਾਲੇ ਅਤੇ ਪੜ੍ਹੇ ਲਿਖੇ ਲੋਕਾਂ ਨੂੰ ਕੀਤੀ ਉਸ ਨਾਲ ਸਮੱੁਚੇ ਪੰਜਾਬੀਆਂ ਜਦਾ ਚਾਗਹੇ ਉਹ ਦੇਸ਼ ਵਿਚ ਚਾਹੇ ਵਿਦੇਸ਼ ਵਿਚ ਕਿਸੇ ਵੀ ਕੋਨੇ ਤੇ ਬੈਠੇ ਹੋਣ, ਸਭ ਦਾ ਸਿਰ ਸ਼ਰਮ ਨਾਲ ਝੁੱਕ ਗਿਆ। ਹੁਣ ਤੋਂ 25 ਸਾਲ ਪਹਿਲਾਂ ਵੀ ਇਸੇ ਇਲਾਕੇ ਵਿੱਚ ਰੇਲ ਗੱਡੀ ਦੇ ਡੱਬੇ ਪਟੜੀ ਤੋਂ ਉਤਰ ਗਏ ਸਨ, ਉਸ ਸਮੇਂ ਰਾਤ ਦੇ 2 ਵਜੇ ਦਾ ਸਮਾਂ ਸੀ। ਲੋਕਾਂ ਨੇ ਉਸ ਮੌਕੇ ਜੋ ਸੇਵਾ ਦੀ ਭਾਵਨਾ ਨਾਲ ਹਰ ਤਰ੍ਹਾਂ ਨਾਲ ਕੰਮ ਕੀਤਾ, ਉਸ ਦੀ ਪ੍ਰਸ਼ੰਸਾ ਵਿੱਚ ਮੱਧ ਪ੍ਰਦੇਸ਼ ਤੋਂ ਇੱਕ ਬਿਗਰੇਡੀਅਰ ਵੱਲੋਂ ਇੱਕ ਲੇਖ ਵੀ ਲਿਖਿਆ ਗਿਆ ਸੀ, ਜਿਸ ਵਿੱਚ ਪੰਜਾਬੀਆਂ ਨੂੰ ਜਿੰਦਾਦਿਲ ਅਤ ਜਾਗਦੀ ਜਮੀਰ ਵਾਲੇ ਲੋਕ ਕਿਹਾ ਗਿਆ ਸੀ। ਹੁਣ ਜਦੋਂ ਸੇਬ ਦਾ ਟਰੱਕ ਪਲਟਣ ਤੋਂ ਬਾਅਦ ਸੇਬ ਚੁੱਕ ਕੇ ਭੱਜ ਰਹੇ ਲੋਕਾਂ ਦੀ ਵੀਡੀਓ ਵਾਇਰਲ ਹੋ ਰਹੀ ਸੀ ਤੇ ਸੋਸ਼ਲ ਮੀਡੀਆ ’ਤੇ ਚਰਚਾ ਹੋ ਰਹੀ ਸੀ ਤਾਂ ਉਸ ਸਮੇਂ ਉਹ 25 ਸਾਲ ਪਹਿਲਾਂ ਬਿਗਰੇਡੀਅਰ ਵਲੋਂ ਲਿਖਿਆ ਇੱਕ ਲੇਖ ਵੀ ਚਰਚਾ ਵਿੱਚ ਸੀ। ਕੀ ਹੁਣ ਸਾਡੀ ਜ਼ਮੀਰ ਨੂੰ ਜੰਗ ਲੱਗ ਗਈ ਹੈ। ਸਿਰਫ ਚਾਰ ਪੰਜ ਸੌ ਦਾ ਸੇਬ ਦਾ ਡੱਬਾ ਚੁੱਕ ਕੇ, ਵੱਡੇ ਪੈਸੇ ਵਾਲੇ ਪੜ੍ਹੇ ਲਿਖੇ ਲੈ ਕੇ ਜਾਣ ਵਾਲੇ ਲੋਕਾਂ ਨੇ ਕੀ ਦੁਨੀਆਂ ਭਰ ਵਿੱਚ ਪੰਜਾਬ ਨੂੰ ਬਦਨਾਮ ਨਹੀਂ ਕੀਤਾ ? ਗੁਰੂ ਪੀਰਾਂ ਦੇ ਦਰਸਾਏ ਮਾਰਗ ’ਤੇ ਚੱਲਣ ਲਈ ਹਮੇਸ਼ਾ ਜਾਣੇ ਜਾਂਦੇ ਪੰਜਾਬੀਆਂ ਦੀ ਸੇਵਾ ਵੀ ਕਿਸੇ ਤੋਂ ਲੁਕੀ ਨਹੀਂ ਹੈ, ਫਿਰ ਵੀ ਅਜਿਹੇ ਲੋਕਾਂ ਨੂੰ ਨੰਗਾ ਜਰੂਰ ਕਰਨਾ ਚਾਹੀਦਾ ਹੈ। ਭਾਵੇਂ ਕਿ ਟਰੱਕ ਦੇ ਡਰਾਇਵਰ ਕੁਲਜਿੰਦਰ ਸਿੰਘ ਨਿਵਾਸੀ ਪਿੰਡ ਤਾਦਰਾਬਾਦ ਖੁਰਦ ਥਾਣਆ ਕੱਥੂ ਨੰਗਲ ਜਿਲਾ ਅਮਿ੍ਰਤਸਰ ਦੇ ਬਿਆਨਾਂ ਤੇ ਪੁਲਿਸ ਵਲੋਂ ਹਾਦਸਾਗ੍ਰਸਤ ਟਰੱਕ ਤੋਂ ਸੇਬ ਦੀਆਂ 1265 ਪੇਟੀਆਂ ਲੱੁਟਣ ਵਾਲੇ ਲੋਕਾਂ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ ਪਰ ਅਜਿਹੇ ਲੋਕਾਂ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ ਜੋ ਸਮੁੱਚੀ ਕੌਮ ਨੂੰ ਸ਼ਰਮਸਾਰ ਕਰਦੇ ਹਨ। ਇਨਾਂ ਲੋਕਾਂ ਵਲੋਂ ਪੰਜਾਬੀਆਂ ਦੀ ਸੇਵਾ ਭਾਵਨਾ ਦੇ ਅਕਸ ਨੂੰ ਠੇਸ ਪਹੁੰਚਾਈ ਹੈ। ਕਿੰਨਾਂ ਚੰਗਾ ਹੁੰਦਾ ਜੇ ਇਹ ਲੋਕ ਉਥੋਂ ਸੇਬਾਂ ਦੀਆਂ ਪੇਟੀਆਂ ਨੂੰ ਲੁੱਟ ਕੇ ਭੱਜਣ ਦੀ ਬਜਾਏ ਉਥੇ ਉਸ ਟਰੱਕ ਦਾ ਡਰਾਈਵਰ ਦੀ ਸੰਭਾਲ ਕਰਦੇ। ਇਹ ਵੀ ਸਭ ਨੂੰ ਭਲੀਭਾਂਤੀ ਪਤਾ ਹੋਵੇਗਾ ਕਿ ਜੋ ਉਹ ਲੁੱਟ ਰਹੇ ਹਨ ਉਸਦੀ ਭਰਪਾਈ ਇਸੇ ਗਰੀਬ ਡਰਾਇਵਰ ਤੋਂ ਕੀਤੀ ਜਾਵੇਗੀ। ਜੇਕਰ ਉਥੋਂ ਸੇਬਾਂ ਦੀਆਂ ਪੇਟੀਆਂ ਨੂੰ ਲੁੱਟਣ ਦੀ ਬਜਾਏ ਇਕੱਠੇ ਕਰਕੇ ਉਥੇ ਸੰਭਾਲ ਦਿਤੀਅਆੰ ਜਾਂਦੀਆਂ ਤਾਂ ਡਰਾਇਵਰ ਆਰਥਿਕ ਨੁਕਸਾਨ ਤੋਂ ਬਚ ਸਕਦਾ ਸੀ ਅਤੇ ਸਾਡੀ ਸ਼ਾਨ ਵੀ ਬਰਕਰਾਰ ਰਹਿੰਦੀ।  ਹੁਣ ਪੇਟੀਅਆੰ ਲੱੁਟਣ ਵਾਲੇ ਲੋਕਾਂ ਤੇ ਭਾਵੇਂ ਮੁਕਦਮਾ ਦਰਜ ਹੋ ਗਿਆ ਹੈ ਪਰ ਉਨ੍ਹਾਂ ਦੀ ਪਛਾਣ ਨਹੀਂ ਹੈ। ਇਸ ਲਈ ਉਸ ਇਲਾਕੇ ਦੇ ਲੋਕ ਆਪਣਾ ਫਰਜਡ ਅਦਾ ਕਰਨ ਅਤੇ ਜਿੰਨ੍ਹਾਂ ਪਾਸ ਸੇਬ ਲੁੱਟਣ ਵਾਲਿਆਂ ਦੀਆਂ ਫੋਟੋਆਂ ਅਤੇ ਵੀਡੀਓ ਮੌਜੂਦ ਹੈ ਉਹ ਉਨ੍ਹਾਂ ਦੀ ਪਛਾਣ ਪੁਲਿਸ ਨੂੰ ਕਰਵਾਉਣ ਅਤੇ ਅਜਿਹੇ ਲੋਕਾਂ ਨੂੰ ਸਮਾਜ ਵਿਚ ਨੰਗਾ ਕੀਤਾ ਜਾਵੇ ਤਾਂ ਅਆਜਿਹੇ ਲਾਲਚੀ ਲੋਕ ਫਿਰ ਕਦੇ ਪੂਰੀ ਕੌਮ ਲਈ ਨਮੋਸ਼ੀ ਦਾ ਕਾਰਨ ਨਾ ਬਨਣ।

ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here