ਲੁਧਿਆਣਾ ਅਤੇ ਫ਼ਤਿਹਗੜ੍ਹ ਸਾਹਿਬ ਦੇ ਐਮ ਪੀ ਦੇ ਦਫ਼ਤਰਾਂ ਵੱਲ ਹੋਵੇਗਾ ਵਹੀਕਲਾ ਨਾਲ ਮਾਰਚ
ਲੁਧਿਆਣਾ 6 ਦਸੰਬਰ (ਜਗਜੀਤ ਸਿੰਘ ਬਾਰੂ ਸੱਗੂ) ਸੰਯੁਕਤ ਕਿਸਾਨ ਮੋਰਚੇ ਵਿੱਚ ਸਾਮਲ ਜਥੇਬੰਦੀਆਂ ਦੀ ਜਿਲ੍ਹਾ ਪੱਧਰੀ ਮੀਟਿੰਗ ਬੀ ਕੇ ਯੂ (ਲੱਖੋਵਾਲ) ਦੇ ਲੁਧਿਆਣਾ ਸਥਿਤ ਦਫ਼ਤਰ ਵਿੱਚ ਬਲਦੇਵ ਸਿੰਘ ਲਤਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 11 ਦਸੰਬਰ ਨੂੰ ਦੇਸ਼ ਭਰ ਵਿੱਚ ਪਾਰਲੀਮੈਂਟ ਦੇ ਮੈਂਬਰਾਂ ਨੂੰ ਦਿੱਤੇ ਜਾਣ ਵਾਲੇ ਮੰਗ ਪੱਤਰਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਰਘਵੀਰ ਸਿੰਘ ਬੈਨੀਪਾਲ, ਅਮਰਜੀਤ ਸਿੰਘ ਸਹਿਜਾਦ( ਜਮਹੂਰੀ ਕਿਸਾਨ ਸਭਾ), ਜੁਗਿਦੰਰ ਸਿੰਘ ਬਜ਼ੁਰਗ, ਗੁਰਪ੍ਰੀਤ ਸਿੰਘ ਸਿਧਵਾ ਬੇਟ, ਅਜੀਤ ਸਿੰਘ ( ਬੀ ਕੇ ਯੂ ਲੱਖੋਵਾਲ), ਦਰਬਾਰਾਂ ਸਿੰਘ ਬੀਰਮੀ, ਹਰਬੰਸ ਸਿੰਘ ਬੀਰਮੀ ( ਬੀ ਕੇ ਯੂ ਡਕੌਤਾ), ਜੱਸਦੇਵ ਸਿੰਘ ਲੱਲਤੋ ( ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ) ਚਮਕੌਰ ਸਿੰਘ ਬਰਮੀ ( ਕੁੱਲ ਹਿੰਦ ਕਿਸਾਨ ਸਭਾ), ਸ਼ਮਸ਼ੇਰ ਸਿੰਘ ਆਸੀ ( ਪੰਜਾਬ ਕਿਸਾਨ ਯੂਨੀਅਨ) ਕੀਤਾ। ਆਗੂਆ ਨੇ ਮੀਟਿੰਗ ਵਿੱਚ ਫੈਸਲਾ ਕੀਤਾ ਕਿ 11 ਦਸੰਬਰ ਨੂੰ ਲੁਧਿਆਣਾ ਜ਼ਿਲ੍ਹੇ ਦੇ ਕਿਸਾਨ ਐਮ ਪੀ ਰਵਨੀਤ ਸਿੰਘ ਬਿੱਟੂ ਦੇ ਦਫ਼ਤਰ ਰੋਜ ਗਾਰਡਨ ਲੁਧਿਆਣਾ ਤੇ ਐਮ ਪੀ ਫਤਿਹਗੜ੍ਹ ਸਾਹਿਬ ਦੇ ਰਾਏਕੋਟ ਸਥਿਤ ਦਫ਼ਤਰ ਵੱਲ ਵਹੀਕਲਾ ਨਾਲ ਮਾਰਚ ਕਰਕੇ ਮੰਗ ਪੱਤਰ ਦੇਣਗੇ। ਇਸ ਸਬੰਧੀ ਸਾਰੀਆਂ ਤਿਆਰੀਆਂ ਕਰਕੇ ਜ਼ੁੰਮੇਵਾਰੀਆਂ ਲੱਗਾ ਦਿੱਤੀ ਹਨ। ਇਸ ਐਕਸਨ ਵਿੱਚ ਸੈਂਕੜੇ ਕਿਸਾਨ ਮਜ਼ਦੂਰ ਸਾਮਲ ਹੋਣਗੇ।