ਮੋਗਾ, 6 ਦਸੰਬਰ ( ਕੁਲਵਿੰਦਰ ਸਿੰਘ) -ਪੰਜਾਬ ਸਰਕਾਰ ਵੱਲੋਂ ਨਿਯੁਕਤ ਨਗਰ ਸੁਧਾਰ ਟਰੱਸਟ ਮੋਗਾ ਦੇ ਚੇਅਰਮੈਨ ਨਿਯੁਕਤ ਹੋਏ ਦੀਪਕ ਅਰੋੜਾ 7 ਦਸੰਬਰ ਨੂੰ ਆਪਣੇ ਕਾਰਜਭਾਰ ਦਾ ਅਹੁਦਾ ਰੱਖੇ ਸਮਾਰੋਹ ਦੌਰਾਨ ਸੰਭਾਲਣਗੇ। ਦੀਪਕ ਸਮਾਲਸਰ ਵੱਲੋਂ ਮੋਗਾ ਜਿਲੇ ਦੇ ਸਾਰੇ ਅਹੁਦੇਦਾਰਾਂ ਅਤੇ ਵਲੰਟੀਅਰ ਨੂੰ ਹਾਰਦਿਕ ਸੱਦਾ ਦਿੱਤਾ ਗਿਆ। ਦੀਪਕ ਸਮਾਲਸਰ 7 ਦਸੰਬਰ ਨੂੰ ਸਵੇਰੇ 9 ਵਜੇ ਸਮਾਲਸਰ ਤੋਂ ਆਪਣੇ ਸਾਥੀਆਂ ਸਮੇਤ ਕਾਫਲੇ ਦੇ ਰੂਪ ਵਿਚ ਚਲਗੇ ਅਤੇ ਬਾਘਾਪੁਰਾਣਾ ਹੁੰਦੇ ਹੋਏ ਮੋਗਾ ਇਮਪਰੋਵਮੈਂਟ ਟਰੱਸਟ ਦੇ ਦਫਤਰ ਪਹੁੰਚਣਗੇ।
