ਜਗਰਾਉਂ, 6 ਦਸੰਬਰ ( ਵਿਕਾਸ ਮਠਾੜੂ, ਜੱਸੀ ਢਿੱਲੋਂ)-ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਦੇ ਅਧਿਆਪਕ (ਇਕਨੋਮਿਕਸ ਟੀਚਰ) ਮੈਡਮ ਅਮਨਦੀਪ ਕੌਰ ਨੂੰ ਫੈਡਰੈਸ਼ਨ ਆਫ ਆਲ ਪ੍ਰਾਈਵੇਟ ਸਕੂਲ ਐਂਡ ਅਸੈਸੋਈਏਸ਼ਨ ਵਲੋ ਬੈਸਟ ਟੀਚਰ ਦਾ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਇਹ ਸਮਾਗਮ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕੈਂਪਸ ਵਿੱਚ ਮਿਤੀ 04—12—2022 ਨੂੰ ਹੋਇਆ।ਇੱਥੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਗਜੀਤ ਸਿੰਘ ਧੂਰੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹਨਾਂ ਦਾ ਇਹ ਕੰਮ ਬਹੁਤ ਚੰਗਾ ਹੈ ਜਿਸ ਨਾਲ ਅਧਿਆਪਕਾਂ ਦਾ ਉਤਸ਼ਾਹ ਵੱਧ ਰਿਹਾ ਹੈ। ਮੈਡਮ ਅਮਨਦੀਪ ਕੌਰ ਦਾ ਸਕੂਲ ਪਹੁੰਚਣ ਤੇ ਪ੍ਰਿੰਸੀਪਲ, ਵਾਇਸ ਪ੍ਰਿੰਸੀਪਲ ਅਤੇ ਸਮੂਹ ਸਟਾਫ ਵਲੋ ਭਰਵਾਂ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਨਵਨੀਤ ਚੌਹਾਨ ਨੇ ਕਿਹਾ ਕਿ ਸਕੂਲ ਦੇ ਸਾਰੇ ਹੀ ਅਧਿਆਪਕ ਬਹੁਤ ਹੀ ਮਿਹਨਤੀ ਹਨ। ਜਿੰਨਾਂ ਦੀ ਮਿਹਨਤ ਸਦਕਾ ਹੀ ਹਰ ਸਾਲ ਸਕੂਲ ਦੇ ਵਿਦਿਆਰਥੀ ਵਧੀਆ ਪੜਾਈ ਕਰਕੇ ਸਕੂਲ ਦਾ ਨਾਮ ਰੋਸ਼ਨ ਕਰਦੇ ਹਨ। ਸਕੂਲ ਪ੍ਰਬੰਧਕੀ ਕਮੇਟੀ ਵਲੋ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ, ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ, ਮੈਨੇਜਰ ਮਨਦੀਪ ਚੌਹਾਨ ਵਲੋਂ ਅਮਨਦੀਪ ਕੌਰ ਨੂੰ ਵਧਾਈ ਦਿੱਤੀ ਗਈ ਅਤੇ ਅੱਗੇ ਤੋ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ
