Home crime 75 ਸਾਲ ਦੇ ਬਾਬੇ ਨੇ 9 ਮਹੀਨੇ ਤੱਕ ਕੀਤਾ ਸਰੀਰਿਕ ਸੋਸ਼ਣ, ਚਾਰ...

75 ਸਾਲ ਦੇ ਬਾਬੇ ਨੇ 9 ਮਹੀਨੇ ਤੱਕ ਕੀਤਾ ਸਰੀਰਿਕ ਸੋਸ਼ਣ, ਚਾਰ ਸਾਲ ਬਾਅਦ ਹੋਇਆ ਮੁਕਦਮਾ ਦਰਜ

60
0

ਘਰ ਦੇ ਕੰਮ ਲਈ ਰੱਖੀ ਮਹਿਲਾ ਨੂੰ ਕੈਨੇਡਾ ਲੈ ਜਾਣ ਦਾ ਲਾਲਚ ਦੇ ਕੇ ਬਣਾਏ ਨਜਾਇਜ ਸੰਬੰਧ

ਬਿਮਾਰ ਪਤਨੀ ਦੀ ਮੌਤ ਤੋਂ ਬਾਅਦ ਵਿਆਹ ਕਰਵਾਉਣ ਅਤੇਜਮੀਨ ਨਾ ਲਗਵਾਉਣ ਦਾ ਵੀ ਦਿੱਤਾ ਝਾਂਸਾ

ਸਿੱਧਵਾਂਬੇਟ, 8 ਦਸੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ )-75 ਸਾਲ ਦੇ ਬਾਬੇ ਵਲੋਂ ਘਰੇਲੂ ਕੰਮ ਲਈ ਰੱਖੀ ਮਹਿਲਾ ਨੂੰ ਬਿਮਾਰੀ ਪਤਨੀ ਦੀ ਮੌਤ ਤੋਂ ਬਾਅਦ ਸ਼ਾਦੀ ਕਰਵਾਉਣ ਅਤੇ ਕੈਨੇਡਾ ਲੈ ਕੇ ਜਾਣ ਦਾ ਝਾਂਸਾ ਦੇ ਕੇ ਉਸ ਨਾਲ ਜਬਰਦਸਤੀ ਸੰਬੰਧ ਬਣਾਏ ਅਤੇ ਪੀੜਤ ਮਹਿਲਾ ਵਲੋਂ ਦਿਤੀ ਸ਼ਿਕਾਇਤ ਤੇ ਪੁਲਿਸ ਵਲੋਂ ਚਾਰ ਸਾਲ ਬਾਅਦ ਮੁਕਦਮਾ ਦਰਜ ਕਰਕੇ ਉਸਨੂੰ ਗਿਰਫਤਾਰ ਕੀਤਾ ਗਿਆ। ਏ ਐਸ ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਗਰਾਓਂ ਇਲਾਕੇ ਦੇ ਇਕ ਪਿੰਡ ਦੀ ਰਹਿਣ ਵਾਲ 40 ਸਾਲ ਦੀ ਮਹਿਲਾ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਕਿਹਾ ਕਿ ਉਸਨੂੰ ਸੁਧਾਰ ਦੀ ਰਹਿਣ ਵਾਲੀ ਉਸਦੀ ਜਾਣਕਾਰ ਮਹਿਲਾ ਵਲੋਂ ਮੈਨੂੰ ਕਿਸੇ ਵਿਦੇਸ਼ੀ ਪਰਿਵਾਰ ਦੀ ਦੇਖ-ਭਾਲ ਕਰਨ ਲਈ ਨੌਕਰੀ ਕਰਨ ਲਈ ਕਿਹਾ ਅਤੇ ਉਸਨੇ ਇਹ ਵੀ ਕਿਹਾ ਕਿ ਉਹ ਤੈਨੂੰ 20 ਹਜਾਰ ਰੁਪਏ ਮਹੀਨਾ ਦੇਣਗੇ ਅਤੇ ਰਾਤ ਸਮੇਂ ਵੀ ਉਥੇ ਹੀ ਰਹਿਣਾ ਪੈਣਾ ਹੈ, ਤੂੰ ਪਰਿਵਾਰ ਸਮੇਤ ਰਹਿ ਸਕਦੀ ਹੈ। ਤਨਖਾਹ ਚੰਗੀ ਹੋਣ ਕਰਕੇ ਇਕ ਦਿਨ ਮੈਂ ਮੇਰਾ ਛੋਟਾ ਲੜਕਾ ਜਸਕਰਨ ਸਿੰਘ ਅਤੇ ਦੂਸਰੀ ਮਹਿਲਾ ਪਿੰਡ ਰਾਊਵਾਲ ਵਿਖੇ ਗੁਰਦੇਵ ਸਿੰਘ ਦੇ ਘਰ ਆਏ ਸੀ। ਜਿੱਥੇ ਸਾਡੀ ਆਪਸੀ ਗੱਲ ਤੈਅ ਹੋ ਗਈ ਸੀ ਕਿ ਮੈਂ ਗੁਰਦੇਵ ਸਿੰਘ ਦੇ ਘਰ ਦਾ ਸਾਰਾ ਕੰਮਕਾਰ ਕਰਨਾ ਹੈ ਅਤੇ ਉਸ ਦੀ ਪਤਨੀ ਜੋ ਪੈਰਾਲਾਈਜ਼ ਦੀ ਬਿਮਾਰੀ ਤੋਂ ਪੀੜਤ ਸੀ, ਉਸ ਦੀ ਦੇਖ-ਭਾਲ ਵੀ ਕਰਨੀ ਸੀ। ਜਦ ਮੈਂ ਗੁਰਦੇਵ ਸਿੰਘ ਦੇ ਘਰ ਕੰਮ ਕਰਦੀ ਸੀ ਤਾਂ ਗੁਰਦੇਵ ਸਿੰਘ ਮੇਰੇ ਪਰ ਥੋੜੇ ਸਮੇਂ ਬਾਅਦ ਮਾੜੀ ਨਿਗਾ ਰੱਖਣ ਲੱਗ ਪਿਆ। ਜਦੋਂ ਮੈਂ ਗੁਰਦੇਵ ਸਿੰਘ ਦੇ ਘਰ ਕੰਮ ਕਰ ਰਹੀ ਸੀ ਤਾ ਗੁਰਦੇਵ ਸਿੰਘ ਨੇ ਮੈਨੂੰ ਜ਼ਬਰਦਸਤੀ ਫੜ ਲਿਆ ਤਾਂ ਮੈਂ ਰੌਲਾ ਪਾਇਆ। ਉਸ ਸਮੇਂ ਗੁਰਦੇਵ ਸਿੰਘ ਨੇ ਮੈਨੂੰ ਚੁੱਪ ਕਰਾ ਲਿਆ ਅਤੇ ਕਿਹਾ ਕਿ ਉਸ ਦੀ ਪਤਨੀ ਦੀ ਮੌਤ ਹੋਣ ਵਾਲੀ ਹੈ, ਉਹ ਆਪ ਹੀ ਆਪਣੇ ਪਤਨੀ ਦੇ ਮਰਨ ਤੋਂ ਬਾਅਦ ਉਹ ਮੇਰੇ ਨਾਲ ਵਿਆਹ ਕਰਵਾ ਲਵੇਗਾ ਅਤੇ ਮੈਨੂੰ ਵਿਦੇਸ਼ ਕੈਨੇਡਾ ਲੈ ਜਾਵੇਗਾ ਅਤੇ ਜੋ ਜ਼ਮੀਨ ਜਾਇਦਾਦ ਹੈ, ਉਹ ਵਿਆਹ ਕਰਾਉਣ ਤੋਂ ਬਾਅਦ ਮੇਰੇ ਨਾਲ ਲਵਾ ਦੇਵੇਗਾ ਅਤੇ ਤੇਰੇ ਬੱਚਿਆਂ ਦੀ ਦੇਖ-ਭਾਲ ਅਤੇ ਪੜ੍ਹਾਈ ਪਰ ਖਰਚਾ ਕਰੇਗਾ। ਮੈਂ ਆਪਣੀ ਅਤੇ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਦੀ ਮਜਬੂਰੀ ਵਿਚ ਕੁਝ ਨਹੀਂ ਬੋਲੀ ਅਤੇ ਲਾਲਚ ਵਿਚ ਆ ਗਈ। ਜਿਸ ਤੋਂ ਬਾਅਦ ਗੁਰਦੇਵ ਸਿੰਘ ਨੇ ਮੈਨੂੰ ਲਾਲਚ ਦੇ ਕੇ ਆਪਣੇ ਘਰ ਸਰੀਰਕ ਸਬੰਧ ਬਣਾਉਣਾ ਰਿਹਾ। ਪ੍ਰੰਤੂ ਬਾਅਦ ’ਚ ਮੈਂ ਗੁਰਦੇਵ ਸਿੰਘ ਨੂੰ ਸਰੀਰਕ ਸਬੰਧ ਬਣਾਉਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਸਨੇ ਮੈਨੂੰ ਡਰਾਇਆ ਅਤੇ ਧਮਕਾਇਆ ਕਿ ਉਹ ਮੇਰੇ ਪੇਕੇ ਅਤੇ ਸਹੁਰਾ ਪਰਿਵਾਰ ਵਿਚ ਬੇਇੱਜਤ ਕਰੇਗਾ ਅਤੇ ਮੇਰੇ ਬੱਚਿਆਂ ਨੂੰ ਮਰਵਾ ਦੇਵੇਗਾ ਅਤੇ ਮੈਨੂੰ ਬਲੈਕਮੇਲ ਕਰਨ ਲੱਗ ਪਿਆ। ਜਿਸ ਕਰਕੇ ਮੈਂ ਬਹੁਤ ਜਿਆਦਾ ਡਰ ਗਈ ਅਤੇ ਮੈਂ ਪੁਲਿਸ ਪਾਸ ਸ਼ਿਕਾਇਤ ਗੱਲ ਕਰਨ ਦੀ ਗੱਲ ਕਹੀ ਤਾਂ ਗੁਰਦੇਵ ਸਿੰਘ ਨੇ ਮੇਰਾ ਪਾਸਪੋਰਟ ਬਣਵਾ ਕੇ ਅਤੇ ਸਾਂਝਾ ਬੈਂਕ ਖਾਤਾ ਖੁਲਵਾਉਣ ਦਾ ਵਿਸ਼ਵਾਸ ਦਵਾਇਆ ਤੇ ਕਿਹਾ ਕਿ ਉਹ ਮੈਨੂੰ ਕੈਨੇਡਾ ਲੈ ਕੇ ਜਾਵੇਗਾ। ਜਿਸ ਤੋਂ ਬਾਅਦ ਫਿਰ ਗੁਰਦੇਵ ਸਿੰਘ ਨੇ ਮੈਨੂੰ ਗੁੰਮਰਾਹ ਕਰਕੇ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਜਦ ਮੈਂ ਗੁਰਦੇਵ ਸਿੰਘ ਨੂੰ ਕੈਨੇਡਾ ਦੀ ਫਾਇਲ ਬਾਰੇ ਪੁੱਛਣ ਲੱਗੀ ਤਾਂ ਉਹ ਟਾਲਮਟੋਲ ਕਰਦਾ ਰਿਹਾ। ਸਾਲ 2018 ਨੂੰ ਜਦ ਮੈਂ ਰਸੋਈ ਵਿਚ ਕੰਮ ਕਰ ਰਹੀ ਸੀ ਤਾਂ ਗੁਰਦੇਵ ਸਿੰਘ ਨੇ ਮੈਨੂੰ ਪਿੱਛੋਂ ਦੀ ਆ ਕੇ ਫੜ ਲਿਆ ਅਤੇ ਮੇਰੇ ਨਾਲ ਜਬਰਦਸਤੀ ਕੀਤੀ, ਮੇਰੇ ਕਪੜੇ ਫਾੜ ਦਿਤੇ। ਗੁਰਦੇਵ ਸਿੰਘ ਵਲੋਂ ਮੇਰੇ ਨਾਲ ਅਜਿਹੀ ਹਰਕਤ ਕਰਨ ਸਮੇਂ ਮੇਰਾ ਲੜਕਾ ਵੀ ਉਥੇ ਆ ਗਿਆ ਤਾਂ ਦੋਵਾਂ ਵਿਚਕਾਰ ਲੜਾਈ ਝਗੜਾ ਹੋ ਗਿਆ। ਗੱਲ ਪੰਚਾਇਤ ਵਿਚ ਚਲੀ ਗਈ ਸੀ। ਉਥੇ ਪੰਚਾਇਤ ਦੇ ਕਹਿਣ ’ਤੇ ਮੰਨੂ ਗੁਰਦੇਵ ਸਿੰਘ ਨੇ ਮੇਰੀ ਤਨਖਾਹ ਜੋ ਕਿ ਨਹੀਂ ਦੇ ਰਿਹਾ ਸੀ ਉਸ ਤਨਖਾਹ ਦੇ ਰੁਪਏ ਦੇ ਕੇ ਰਾਜੀਨਾਮੇ ਪਰ ਦਸਤਖ਼ਤ ਕਰਵਾ ਲਏ। ਜਿਸ ਤੋਂ ਬਾਅਦ ਮੈਂ ਚੁੱਪ ਰਹੀ। ਪਰ ਬਾਅਦ ਵਿਚ ਗੁਰਦੇਵ ਸਿੰਘ ਨੇ ਮੈਨੂੰ ਦੁਬਾਰਾ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਪੰਚਾਇਤ ਚ ਕਹਿਣ ’ਤੇ ਧੱਕੇ ਨਾਲ ਰਾਜੀਨਾਮਾ ਕਰਵਾ ਦਿੱਤਾ। ਪਰ ਮੈਂ ਇਸ ਰਾਜੀਨਾਮੇ ਦੇ ਬਿਲਕੁਲ ਖਿਲਾਫ ਸੀ। ਉਸ ਸਮੇਂ ਮੈਂ ਪਿੰਡ ਚ ਇਕੱਲੀ ਸੀ, ਮੇਰੇ ਨਾਲ ਮੇਰ ਬੱਚਿਆਂ ਬਿਨਾਂ ਕੋਈ ਨਹੀਂ ਸੀ। ਪਿੰਡ ਦੀ ਪੰਚਾਇਤ ਨੇ ਗੁਰਦੇਵ ਸਿੰਘ ਦੇ ਪਿੰਡ ਦਾ ਹੋਣ ਕਰਕੇ ਉਸ ਦਾ ਹੀ ਸਾਥ ਦੇ ਦਿੱਤਾ ਅਤੇ ਮੇਰੇ ਤੋਂ ਰਾਜੀਨਾਮਾ ਦੇ ਦਸਤਖਤ ਕਰਵਾ ਲਏ ਸਨ। ਮੈਂ ਪਹਿਲਾ ਵੀ ਗੁਰਦੇਵ ਸਿੰਘ ’ਤੇ ਐਸ. ਐਸ. ਪੀ. ਸਾਹਿਬ ਦੇ ਦਰਖਾਸਤ ਦਿੱਤੀ ਸੀ, ਜੇ ਵੋਮੈਨ ਸੈੱਲ ਤੇ ਡੀ. ਏ. ਲੀਗਲ ਦੀ ਰਿਪੋਟ ਤੇ ਗੁਰਦੇਵ ਸਿੰਘ ਤੇ ਪਰਚੇ ਲਈ ਮਾਰਕ ਹੋ ਚੁੱਕੀ ਸੀ। ਜਿਸ ਦੀ ਫਾਇਲ ਮੈਂ ਆਰ. ਟੀ. ਆਈ. ਰਾਹੀਂ ਕਢਵਾ ਕੇ ਨਾਲ ਨਵੀਂ ਦਰਖਾਸਤ ਐਸ ਐਸ ਪੀ ਜਗਰਾਓਂ ਪਾਸ ਦਿਤੀ। ਜਿਸਦੀ ਪੜਤਾਲ ਗੁਰਬਚਨ ਸਿੰਘ ਉਪ ਕਪਤਾਨ ਪੁਲਿਸ ਵਲੋਂ ਕੀਤੀ ਗਈ। ਪੜਤਾਲੀਆ ਅਫਸਰ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਗੁਰਦੇਵ ਸਿੰਘ ਨੇ ਦਰਖਾਸਤੀ ਮਹਿਲਾ ਨਾਲ ਆਪਣਾ ਸਾਂਝਾ ਅਕਾਉਂਟ ਖੁਲਵਾਉਣ ਦਾ ਲਾਲਚ ਦਿੰਦੇ ਹੋਏ ਖਾਤਾ ਆਈਸੀਆਈਸੀਆਈ ਬੈਂਕ ਸਿਧਵਾ ਬੇਟ ਖੁਲਵਾਇਆ। ਪਰ ਗੁਰਦੇਵ ਸਿੰਘ ਇਸ ਸਾਂਝੇ ਅਕਾਊਂਟ ਵਿੱਚ ਦਰਖਾਸਤੀ ਦੀ ਕੋਈ ਵੀ ਤਨਖਾਹ ਵਗੈਰਾ ਨਹੀਂ ਪਾਈ। ਗੁਰਦੇਵ ਸਿੰਘ ਨੇ ਦਰਖਾਸਤੀ ਨੂੰ ਇਹ ਵੀ ਕਿਹਾ ਕਿ ਉਸਦੀ ਪਤਨੀ ਜੋ ਬਿਮਾਰ ਰਹਿੰਦੀ ਹੈ, ਦੀ ਕਿਸੇ ਸਮੇਂ ਵੀ ਮੌੜ ਸਕਦੀ ਹੈ। ਉਸ ਤੋਂ ਬਾਅਦ ਉਹ ਤੇਰੇ ਨਾਲ ਪੱਕੇ ਤੌਰ ਪਰ ਵਿਆਹ ਕਰ ਲਵੇਗਾ। ਫਿਰ ਦਰਖਾਸਤੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਗੁਰਦੇਵ ਸਿੰਘ ਨੇ ਉਸਨੂੰ ਨੌਕਰਾਣੀ ਤੋਂ ਹਟਾ ਕੇ ਬਤੌਰ ਪਤਨੀ ਤੌਰ ਤੇ ਰੱਖ ਲਿਆ। ਜਿਸ ਨਾਲ ਉਹ ਕਰੀਬ 9 ਮਹੀਨੇ ਬਤੌਰ ਪਤਨੀ ਸੰਬੰਧ ਸਥਾਪਤ ਕਰਦਾ ਰਿਹਾ। ਪੀੜਤ ਮਹਿਲਾ ਦੀ ਸ਼ਿਕਾਇਤ ਤੇ ਗੁਰਦੇਵ ਸਿੰਘ ਦੇ ਖਿਲਾਫ ਥਾਣਾ ਸਿੱਧਵਾਂਬੇਟ ਵਿਖੇ ਧਾਰਾ 376 ਤਹਿਤ ਮੁਕਦਮਾ ਦਰਜ ਕਰਕੇ ਉਸਨੂੰ ਗਿਰਫਤਾਰ ਕਰ ਲਿਆ ਗਿਆ।

LEAVE A REPLY

Please enter your comment!
Please enter your name here