ਥਾਣਾ ਮੁਖੀ ਸੁਧਾਰ ਦੀ ਦੋਸ਼ੀਆਂ ਨਾਲ ਮਿਲੀਭੁਗਤ ਹੋਣ ਅਤੇ ਕਾਰਵਾਈ ਨਾ ਕੀਤੇ ਜਾਣ ਖਿਲਾਫ ਥਾਣਾ ਮੁਖੀ ਖਿਲਾਫ ਸੁਧਾਰ ਵਿਖੇ ਰੋਸ਼ ਪ੍ਰਦਰਸ਼ਨ 16 ਨੂੰ
ਗੁਰੂਸਰ ਸੁਧਾਰ,13 ਦਸੰਬਰ (ਜਸਵੀਰ ਸਿੰਘ ਹੇਰਾਂ) ਬਲਾਕ ਸੁਧਾਰ ਦੇ ਪਿੰਡ ਰਾਜੋਆਣਾ ਕਲਾਂ ਦੀ ਇੱਕ ਨਾਬਾਲਿਗ ਨੂੰ ਇੱਕ ਵਿਅਕਤੀ ਵਲੋਂ ਵਰਗਲਾਕੇ ਲੈ ਜਾਣ ਸਬੰਧੀ ਥਾਣਾ ਸੁਧਾਰ ਵਿਖੇ ਦਰਜ ਮੁਕਦਮੇ ਤੇ ਕਾਰਵਾਈ ਨਾ ਕੀਤੇ ਜਾਣ ਸਬੰਧੀ ਸਾਬਕਾ ਵਿਧਾਇਕ ਤਰਸੇਮ ਜੋਧਾਂ ਅਤੇ ਕਾਮਰੇਡ ਪ੍ਰਕਾਸ਼ ਸਿੰਘ ਹਿੱਸੋਵਾਲ ਦੀ ਅਗਵਾਈ ਵਿੱਚ ਇੱਕ ਵਫਦ ਥਾਣਾ ਸੁਧਾਰ ਮੁਖੀ ਨੂੰ ਮਿਲਣ ਸੁਧਾਰ ਥਾਣੇ ਪੁੱਜਾ ਤੇ ਵਫਦ ਦੀ ਸੁਣਵਾਈ ਨਾ ਹੋਣ ਕਾਰਣ ਵਫਦ ਅਤੇ ਹੋਰ ਸਮਰਥਕਾਂ ਵਲੋਂ ਥਾਣਾ ਸੁਧਾਰ ਮੁਖੀ ਕਰਮਜੀਤ ਸਿੰਘ ਦੇ ਖਿਲਾਫ ਰੋਸ਼ ਮੁਜਾਹਿਰਾ ਕੀਤਾ।ਇਸ ਸਬੰਧੀ ਕਾਮਰੇਡ ਪ੍ਰਕਾਸ਼ ਸਿੰਘ ਹਿੱਸੋਵਾਲ ਨੇ ਦੱਸਿਆ ਕਿ ਐਸ.ਐਚ.ੳ. ਸੁਧਾਰ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਜਾਏ ਲੜਕੀ ਦੇ ਵਾਰਸਾਂ ਨੂੰ ਉਸੇ ਹੀ ਵਿਅਕਤੀ ਨਾਲ ਸ਼ਾਦੀ ਲਈ ਦਬਾਅ ਪਾਇਆ ਅਤੇ ਕਿਹਾ ਕਿ ਸ਼ਗੁਨ ਪਾ ਦਿੳ ਤੇ ਬਾਅਦ ਵਿੱਚ ਵਿਆਹ ਕਰ ਦਿੳ।ਐਸ.ਐਚ.ੳ. ਦੀ ਕੁਤਾਹੀ ਕਾਰਣ ਦੋਸ਼ੀ ਹੁਣ ਫਿਰ 11 ਦਸੰਬਰ ਲੜਕੀ ਦੀ ਭੁਆ ਦੇ ਘਰੋਂ ਵਰਗਲਾਕੇ ਲੈ ਗਿਆ।ਐਸ਼.ਐਸ.ਪੀ. ਜਗਰਾੳ ਨੂੰ ਮਿਲਣ ਗਏ ਵਫਦ ਨੂੰ ਐਸ.ਐਸ.ਪੀ. ਨੇ ਵਫਦ ਨੂੰ ਐਸ.ਐਚ.ੳ. ਸੁਧਾਰ ਨੂੰ ਮਿਲਣ ਭੇਜਿਆ ਤਾਂ ਐਸ.ਐਚ.ੳ. ਨੇ ਪ੍ਰੀਵਾਰ ਦੇ ਮੈਂਬਰਾਂ ਨੂੰ ਮਿਲਣ ਤੋਂ ਇੰਨਕਾਰ ਦਿੱਤਾ।ਐਸ.ਐਚ.ੳ. ਦੀ ਦੋਸ਼ੀਆਂ ਨਾਲ ਮਿਲੀਭੁਗਤ ਹੈ ਤੇ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।ਕਾਮਰੇਡ ਹਿੱਸੋਵਾਲ ਨੇ ਦੱਸਿਆ ਕਿ ਐਸ.ਐਚ.ੳ. ਦੀ ਧੱਕੇਸ਼ਾਹੀ ਅਤੇ ਮਿਲੀਭੁਗਤ ਦੇ ਖਿਲਾਫ 16 ਦਸੰਬਰ ਨੂੰ ਸੁਧਾਰ ਵਿਖੇ ਵਿਸ਼ਾਲ ਰੋਸ਼ ਮਾਰਚ ਕੀਤਾ ਜਾਵੇਗਾ ਅਤੇ ਅਗਲੇ ਅੰਦੋਲਣ ਦਾ ਐਲਾਨ ਕੀਤਾ ਜਾਵੇਗਾ।ਇਸ ਮੌਕੇ ਸਾਬਕਾ ਵਿਧਾਇਕ ਤਰਸੇਮ ਜੋਧਾਂ,ਕਾਮਰੇਡ ਪ੍ਰਕਾਸ਼ ਸਿੰਘ ਹਿੱਸੋਵਾਲ,ਸਰਵਿੰਦਰ ਸਿੰਘ ਸੁਧਾਰ, ਆਸ਼ਾ ਵਰਕਰ ਆਗੂ ਸਰਬਜੀਤ ਕੌਰ ਅਕਾਲਗੜ੍ਹ,ਰਮੇਸ਼ ਕੁਮਾਰ ਸੁਧਾਰ,ਸੁਨੀਲ ਕੁਮਾਰ,ਰਣਜੀਤ ਸਿੰਘ ਤੁਗਲ,ਬੰਤ ਸਿੰਘ ਐਤੀਆਣਾ,ਲਵੀ ਹਿੱਸੋਵਾਲ,ਬਲਵੀਰ ਸਿੰਘ ਹੇਰਾਂ,ਜਗਤਾਰ ਬੁਢੇਲ,ਹਲਪਾਲ ਸਿੰਘ ਹਿੱਸੋਵਾਲ,ਕੈਪਟਨ ਅਜੀਤ ਸਿੰਘ,ਮੋਹਨ ਸਿੰਘ ਸੂਜਾਪੁਰ ਸਮੇਤ ਹੋਰ ਬੀਬੀਆਂ ਤੇ ਸਮਰਥਕ ਮੌਜੂਦ ਸਨ।
ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਮੁਖੀ ਸੁਧਾਰ ਸਬ ਇੰਸਪੈਕਟਰ ਕਰਮਜੀਤ ਸਿੰਘ ਨੇ ਕਿਹਾ ਕਿ ਰੋਸ ਪ੍ਰਦਰਸ਼ਨ ਦੌਰਾਨ ਆਗੂਆਂ ਵਲੋਂ ਮੇਰੇ ਤੇ ਪੁਲਿਸ ’ਤੇ ਲਗਾਏ ਦੋਸ਼ ਬਿਲਕੁਲ ਬੇਬੁਨਿਆਦ ਤੇ ਝੂਠੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਆਪਣਾ ਕੰਮ ਜ਼ਿੰੰਮੇਵਾਰੀ ਨਾਲ ਕਰ ਰਹੀ ਹੈ ਤੇ ਜਲਦੀ ਇਸ ਨੂੰ ਹੱਲ ਕਰ ਲਿਆ ਜਾਵੇਗਾ।