Home National ਕਸ਼ਮੀਰ ’ਚ ਕੰਟਰੋਲ ਰੇਖਾ ’ਤੇ ਥਲ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ

ਕਸ਼ਮੀਰ ’ਚ ਕੰਟਰੋਲ ਰੇਖਾ ’ਤੇ ਥਲ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ

76
0


ਕਸ਼ਮੀਰ 11ਮਾਰਚ (ਬਿਊਰੋ)ਭਾਰਤੀ ਫੌਜ ਦਾ ਇੱਕ ਚੀਤਾ ਹੈਲੀਕਾਪਟਰ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਗੁਰੇਜ਼ ਸੈਕਟਰ ਦੇ ਬਰੌਮ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਗੱਲ ਦਾ ਪ੍ਰਗਟਾਵਾ ਆਰਮੀ ਦੇ ਅਧਿਕਾਰੀਆਂ ਨੇ ਕੀਤਾ ਹੈ। ਹੈਲੀਕਾਪਟਰ ਦੇ ਚਾਲਕ ਦਲ ਦੇ ਬਚਾਅ ਲਈ ਸੁਰੱਖਿਆ ਬਲਾਂ ਦੀਆਂ ਸਰਚ ਪਾਰਟੀਆਂ ਬਰਫਬਾਰੀ ਵਾਲੇ ਖੇਤਰ ਵਿੱਚ ਪਹੁੰਚ ਰਹੀਆਂ ਹਨ।ਅਧਿਕਾਰੀਆਂ ਨੇ ਅੱਗੇ ਕਿਹਾ “ਬਚਾਅ ਮੁਹਿੰਮ ਚੱਲ ਰਹੀ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪਾਇਲਟ ਅਤੇ ਸਹਿ-ਪਾਇਲਟ ਸੁਰੱਖਿਅਤ ਬਾਹਰ ਨਿਕਲ ਗਏ, ਪਰ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ।ਪਾਇਲਟ ਅਤੇ ਸਹਿ-ਪਾਇਲਟ ਲਈ ਬਚਾਅ ਮੁਹਿੰਮ ਚਲਾਈ ਗਈ ਹੈ, ਜੋ ਮੰਨਿਆ ਜਾ ਰਿਹਾ ਹੈ ਕਿ ਸੁਰੱਖਿਅਤ ਬਾਹਰ ਨਿਕਲ ਗਏ ਹਨ ਪਰ ਫੌਜ ਦੇ ਅਧਿਕਾਰੀਆਂ ਨੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ।ਐਸਡੀਐਮ ਗੁਰੇਜ਼ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।ਜਿਸ ਇਲਾਕੇ ‘ਚ ਇਹ ਘਟਨਾ ਵਾਪਰੀ ਹੈ, ਉਹ ਬਾਂਦੀਪੁਰ ਜ਼ਿਲ੍ਹੇ ਦਾ ਹੈ।

LEAVE A REPLY

Please enter your comment!
Please enter your name here