ਮੋਗਾ (ਰਾਜੇਸ ਜੈਨ-ਮੋਹਿਤ ਜੈਨ)ਮਿਲੀ ਜਾਣਕਾਰੀ ਅਨੁਸਾਰ ਜ਼ੀਰਾ ਰੋਡ ‘ਤੇ ਸਥਿਤ ਸਿਟੀ ਪਾਰਕ ਮੈਰਿਜ ਪੈਲੇਸ ‘ਚ ਸ਼ੁੱਕਰਵਾਰ ਨੂੰ ਇਕ ਐਨਆਰਆਈ ਨੌਜਵਾਨ ਦੇ ਵਿਆਹ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਗਾਇਕ ਅੰਮ੍ਰਿਤ ਮਾਨ ਨਾਲ ਸੈਲਫੀ ਲੈਂਦੇ ਹੋਏ ਵਿਆਹ ‘ਚ ਪਹੁੰਚੇ ਪਰਿਵਾਰਕ ਮੈਂਬਰ ਦੀ ਬਾਊਂਸਰਾਂ ਨਾਲ ਝੜਪ ਹੋ ਗਈ। ਗਾਇਕ ਸਮਾਗਮ ਅੱਧ ਵਿਚਾਲੇ ਛੱਡ ਕੇ ਚਲਾ ਗਿਆ। ਦੇਰ ਰਾਤ ਜਦੋਂ ਗਾਇਕ ਦੀ ਟੀਮ ਨੇ ਆਪਣਾ ਡੀਜੇ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਪਰਿਵਾਰਕ ਮੈਂਬਰਾਂ ਨੇ ਵਿਰੋਧ ਕਰਦਿਆਂ ਕਿਹਾ ਕਿ ਗਾਇਕ ਛੇ ਲੱਖ ਰੁਪਏ ਲੈਣ ਦੇ ਬਾਵਜੂਦ ਪ੍ਰੋਗਰਾਮ ਅੱਧ ਵਿਚਾਲੇ ਛੱਡ ਗਿਆ, ਇਸ ਲਈ ਉਹ ਡੀਜੇ ਨਹੀਂ ਚੁੱਕਣ ਦੇਣਗੇ।
ਮਾਮਲੇ ਨੂੰ ਵਧਦਾ ਦੇਖ ਡੀਐਸਪੀ ਸਿਟੀ ਗੁਰਸ਼ਰਨਜੀਤ ਸਿੰਘ ਨੇ ਥਾਣਾ ਸਦਰ ਅਤੇ ਥਾਣਾ ਸਿਟੀ ਨੂੰ ਮੌਕੇ ’ਤੇ ਬੁਲਾਇਆ। ਪਰਿਵਾਰਕ ਮੈਂਬਰ ਪੁਲਿਸ ਨੂੰ ਦੱਸਦੇ ਰਹੇ ਕਿ ਪੂਰੀ ਰਕਮ ਲੈਣ ਦੇ ਬਾਵਜੂਦ ਗਾਇਕ ਪ੍ਰੋਗਰਾਮ ਅੱਧ ਵਿਚਾਲੇ ਛੱਡ ਕੇ ਚਲਾ ਗਿਆ। ਅਜਿਹੇ ‘ਚ ਜੇਕਰ ਰਕਮ ਵਾਪਸ ਕੀਤੀ ਜਾਂਦੀ ਹੈ ਤਾਂ ਹੀ ਡੀਜੇ ਸਿਸਟਮ ਨੂੰ ਚੁੱਕਣ ਦਿੱਤਾ ਜਾਵੇਗਾ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਦੇ ਇੱਕ ਮੰਤਰੀ ਦੇ ਫੋਨ ਤੇ ਪੁਲਿਸ ਨੇ ਅੱਧੀ ਰਾਤ ਨੂੰ ਸੈਲਫੀ ਲੈਣ ਪਹੁੰਚੇ ਵਿਅਕਤੀ ਸਮੇਤ ਤਿੰਨ ਖਿਲਾਫ ਮਾਮਲਾ ਦਰਜ ਕੀਤਾ ਹੈ।.ਦੂਜੇ ਪਾਸੇ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਇਕ ਮੰਤਰੀ ਦਾ ਫੋਨ ਆਉਣ ‘ਤੇ ਪੁਲਿਸ ਨੇ ਅੱਧੀ ਰਾਤ ਨੂੰ ਸੈਲਫੀ ਲੈਣ ਆਏ ਵਿਅਕਤੀ ਸਮੇਤ ਤਿੰਨ ਲੋਕਾਂ ‘ਤੇ ਮਾਮਲਾ ਦਰਜ ਕਰ ਕੇ ਦਬਾਅ ਪਾਇਆ ਤੇ ਗਾਇਕ ਦਾ ਸਾਊਂਡ ਸਿਸਟਮ ਚੁਕਵਾ ਦਿੱਤਾ।
