Home crime ਸੜਕ ਹਾਦਸੇ ‘ਚ ਭਿਆਨਕ ਅੱਗ ਲੱਗਣ ਨਾਲ ਟਰਾਲਾ ਸੜ੍ਹ ਕੇ ਸੁਆਹ, ਬਾਲ-ਬਾਲ...

ਸੜਕ ਹਾਦਸੇ ‘ਚ ਭਿਆਨਕ ਅੱਗ ਲੱਗਣ ਨਾਲ ਟਰਾਲਾ ਸੜ੍ਹ ਕੇ ਸੁਆਹ, ਬਾਲ-ਬਾਲ ਬਚੀ ਡਰਾਈਵਰ ਦੀ ਜਾਨ

56
0


ਫਰੀਦਕੋਟ,30 ਮਾਰਚ (ਰਾਜ਼ਨ ਜੈਨ – ਮੋਹਿਤ ਜੈਨ) : ਸਥਾਨਕ ਸ੍ਰੀ ਮੁਕਤਸਰ ਸਾਹਿਬ ਰੋਡ ਵਿਖੇ ਸੜਕ ਹਾਦਸੇ ‘ਚ ਭਿਆਨਕ ਅੱਗ ਲੱਗਣ ਨਾਲ ਇਕ ਘੋੜਾ ਟਰਾਲਾ ਸੜ੍ਹ ਕੇ ਸੁਆਹ ਹੋ ਗਿਆ ਹੈ। ਇਸ ਘਟਨਾ ਚ ਖੁਸ਼ਕਿਸਮਤੀ ਨਾਲ ਡਰਾਈਵਰ ਦੀ ਜਾਨ ਬਚ ਗਈ । ਇਸ ਸਬੰਧੀ ਘੋੜਾ ਟਰਾਲਾ ਡਰਾਈਵਰ ਲਖਵੀਰ ਸਿੰਘ ਪੁੱਤਰ ਝਿਰਮਲ ਸਿੰਘ ਤਹਿਸੀਲ ਬਲਾਚੌਰ ਪਿੰਡ ਸਾਧੜਾ ਨੇ ਦੱਸਿਆ ਕਿ ਉਹ ਰੋਪੜ ਤੋਂ ਸੀਮਿੰਟ ਲੈ ਕੇ ਸ੍ਰੀ ਮੁਕਤਸਰ ਸਾਹਿਬ ਜਾ ਰਿਹਾ ਸੀ ਤਾਂ ਪਿਛੋਂ ਇਕ ਕਾਰ ਓਵਰਟੇਕ ਕਰਨ ਲੱਗੀ ਜਿਸ ਨੂੰ ਬਚਾਉਂਦਿਆਂ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਇਕਦਮ ਤੇਲ ਦੀ ਟੈਂਕੀ ਨੂੰ ਅੱਗ ਪੈ ਗਈ ਤੇ ਥੋੜ੍ਹੇ ਹੀ ਸਮੇਂ ਚ ਅੱਗ ਇੰਨੀ ਫੈਲ ਗਈ ਜਿਸ ਨੇ ਗੱਡੀ ਦੇ ਅਗਲੇ ਹਿੱਸੇ ਨੂੰ ਲਪੇਟ ਚ ਲੈ ਲਿਆ। ਉਸ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਬੜੀ ਮੁਸ਼ਕਿਲ ਨਾਲ ਉਸ ਨੇ ਗੱਡੀ ਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਮੌਕੇ ਤੇ ਇਕੱਤਰ ਹੋਏ ਲੋਕਾਂ ਨੇ ਫਾਇਰਬਿ੍ਗੇਡ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਮੁਲਾਜ਼ਮ ਸੁਖਵਿੰਦਰ ਸਿੰਘ ਤੇ ਸੁਰਿੰਦਰਪਾਲ ਸਿੰਘ ਨੇ ਕਾਫੀ ਜੱਦੋਜਹਿਦ ਅੱਗ ਤੇ ਕਾਬੂ ਪਾਇਆ।ਡਰਾਈਵਰ ਲਖਵੀਰ ਸਿੰਘ ਮੁਤਾਬਕ ਕਰੀਬ 30 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਸੂਚਨਾ ਮਿਲਦਿਆਂ ਥਾਣਾ ਸਿਟੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।

LEAVE A REPLY

Please enter your comment!
Please enter your name here