ਜਗਰਾਉਂ, 8 ਅਪ੍ਰੈਲ ( ਭਗਵਾਨ ਭੰਗੂ)-ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਜਮਾਤ ਪੰਜਵੀਂ ਦਾ ਨਤੀਜਾ ਸਤ ਪ੍ਰਤੀਸ਼ਤ ਰਿਹਾ | ਜਮਾਤ ਪੰਚਮੀ ਵਿਚੋਂ 90% ਤੋਂ ਉੱਪਰ ਪੰਜ ਬੱਚੇ, 80% ਤੋਂ ਉਪਰ 14 ਬੱਚੇ ਅਤੇ 70 %ਪ੍ਰਤੀਸ਼ਤ ਤੋਂ ਉੱਪਰ 13 ਬੱਚਿਆਂ ਨੇ ਪੁਜੀਸ਼ਨਾਂ ਹਾਸਲ ਕੀਤੀਆਂ| ਓਵਰ ਆਲ ਜਮਾਤ ਪੰਜਵੀ ਦਾ ਨਤੀਜਾ ਸ਼ਤ ਪ੍ਰਤਿਸ਼ਤ ਰਿਹਾ, ਜੋ ਕਿ ਬਹੁਤ ਹੀ ਲਾਸਾਨੀ ਉਪਲੱਬਧੀ ਹੈ |ਇਸ ਮੌਕੇ ‘ਤੇ ਸਕੂਲ ਦੇ ਪੈਟਰਨ ਰਵਿੰਦਰ ਸਿੰਘ ਵਰਮਾ, ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ,ਵਿਭਾਗ ਸਚਿਵ ਦੀਪਕ ਗੋਇਲ, ਦਰਸ਼ਨ ਲਾਲ ਸ਼ਮੀ ਅਤੇ ਪ੍ਰਿੰਸੀਪਲ ਨੀਲੂ ਨਰੂਲਾ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਵਧਾਈਆਂ ਦਿੱਤੀਆਂ ਅਤੇ ਭਵਿੱਖ ਵਿੱਚ ਹੋਰ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ।