ਸਿੱਧਵਾਂਬੇਟ, 8 ਅਪ੍ਰੈਲ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਜਗਰਾਉਂ ਦੀ ਈਕਾਮ ਐਕਸਪ੍ਰੈਸ ਲਿਮਟਿਡ ਕੰਪਨੀ ਵਿੱਚ ਡਿਲੀਵਰੀ ਬੁਆਏ ਵਜੋਂ ਕੰਮ ਕਰਨ ਵਾਲੇ ਲੜਕੇ ਨੂੰ ਪਾਰਸਲ ਸਪਲਾਈ ਕਰਨ ਲਈ ਜਾਂਦੇ ਸਮੇਂ ਲੁਟੇਰਿਆਂ ਨੇ ਘੇਰ ਕੇ ਲੁੱਟ ਲਿਆ ਅਤੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਸਿੱਧਵਾਂਬੇਟ ਵਿੱਚ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਲੁੱਟ ਦੀ ਇਸ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਏਐਸਆਈ ਬਲਜਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਅਮਰਗੜ੍ਹ ਕਲੇਰ ਦੇ ਵਸਨੀਕ ਇੰਦਰਜੀਤ ਸਿੰਘ ਉਰਫ਼ ਕਾਕਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਈਕਾਮ ਐਕਸਪ੍ਰੈਸ ਲਿਮਟਿਡ ਕੰਪਨੀ ਜਗਰਾਉਂ ਵਿੱਚ ਡਲਿਵਰੀ ਬੁਆਏ ਵਜੋਂ ਕੰਮ ਕਰਦਾ ਹੈ। ਉਹ ਸਵੇਰੇ ਆਪਣੇ ਮੋਟਰਸਾਈਕਲ ’ਤੇ ਚੱਕੀਆਂ ਵਾਲਾ ਚੌਕ ਨਕੋਦਰ ਰੋਡ ਸਿੱਧਵਾਂ ਬੇਟ ਸਥਿਤ ਜਸਮੀਨ ਕੌਰ ਦੇ ਘਰ ਪਾਰਸਲ ਦੇਣ ਲਈ ਆਇਆ ਸੀ। ਬਾਅਦ ਦੁਪਹਿਰ ਜਦੋਂ ਉਹ ਜਸਮੀਨ ਕੌਰ ਦੇ ਘਰ ਦੇ ਬਾਹਰ ਆਪਣਾ ਪਾਰਸਲ ਦੇ ਰਿਹਾ ਸੀ ਤਾਂ ਉਸ ਸਮੇਂ ਮੋਟਰਸਾਇਕਿਲ ਤੇ ਦੋ ਲੜਕੇ ਜਿੰਨਾਂ ਦੇ ਸਿਰ ਤੇ ਦੁਪੱਟੇ ਬੰਨ੍ਹੇ ਹੋਏ ਸਨ ਉਹ ਉਸਦੇ ਕੋਲ ਦੀ ਅੱਗੇ ਲੰਘ ਗਏ। ਪਰ ਉਸ਼ੇ ਸਮੰੇਂ ਹੀ ਵਾਪਿਸ ਮੁੜ ਆਏ ਅਤੇ ਉਸਦੇ ਕੋਲ ਆ ਕੇ ਅਚਾਨਕ ਉਨ੍ਹਾਂ ਨੇ ਦਾਹ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੂਜੇ ਨੇ ਮੇਰਾ ਪਰਸ ਜਿਸ ਵਿਚ 30-32 ਹਜ਼ਾਰ ਰੁਪਏ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਪੈਨ ਕਾਰਡ, ਏ.ਟੀ.ਐਮ ਆਦਿ ਦਸਤਾਵੇਜ਼ ਅਤੇ ਉਸ ਦਾ ਮੋਬਾਈਲ ਫੋਨ ਸੀ ਖੋਹ ਲਿਆ ਅਤੇ ਫਰਾਰ ਹੋ ਗਏ। ਇਸ ਸਬੰਧੀ ਇੰਦਰਜੀਤ ਸਿੰਘ ਦੇ ਬਿਆਨਾਂ ’ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।