ਡਾ. ਓਮਕਾਰਵੀਰ ਵੱਲੋਂ ਲੈਪਰੋਸਕੋਪਿਕ ਤਰੀਕੇ ਨਾਲ ਕੀਤੇ ਜਾ ਰਹੇ ਨੇ ਸਫਲ ਆਪ੍ਰੇਸ਼ਨ
ਫਤਿਹਗੜ੍ਹ ਸਾਹਿਬ, 21 ਐਪ੍ਰਲ ( ਬੌਬੀ ਸਹਿਜਲ, ਧਰਮਿੰਦਰ ) -“ਡਾਕਟਰ ਸਾਹਿਬ ਜੀ, ਆਪ ਜੀ ਦਾ ਤਹਿ ਦਿਲੋਂ ਧੰਨਵਾਦ, ਤੁਸੀਂ ਬਹੁਤ ਚੰਗੇ ਦਿਲੋਂ ਦਿਆਲੂ ਹੋ, ਤੁਸੀਂ ਸਹੀ ਸਲਾਹ ਦੇਣ ਵਾਲੇ ਤੇ ਸਹਿਯੋਗ ਕਰਨ ਵਾਲੇ ਹੋ, ਮੈਨੂੰ ਮਿਲੇ ਸਭ ਤੋਂ ਵਧੀਆਂ ਡਾਕਟਰਾਂ ਵਿਚ ਇਕ ਤੁਸੀਂ ਹੋ” ਅਜਿਹੇ ਸ਼ਬਦਾ ਲਿਖੇ ਪੱਤਰ, ਵੀਡਿਓਜ਼ ਰੋਜ਼ਾਨਾ ਸਿਵਲ ਹਸਪਤਾਲ ਵਿਚ ਕੰਮ ਕਰਦੇ ਡਾ. ਓਮਕਾਰਵੀਰ ਨੂੰ ਪ੍ਰਾਪਤ ਹੋ ਰਹੇ ਹਨ, ਮਰੀਜ ਉਨ੍ਹਾਂ ਦੇ ਕੰਮ ਨੂੰ ਸਲਾਮ ਕਰਦੇ ਨਹੀਂ ਥੱਕਦੇ।ਡਾਕਟਰ ਓਮਕਾਰਵੀਰ ਦੀ ਅਣਥੱਕ ਮਿਹਨਤ ਸਦਕਾ ਹੀ ਸਰਕਾਰੀ ਹਸਪਤਾਲ ਵਿਚ ਮਰੀਜ਼ਾ ਨੂੰ ਹਰ ਤਰ੍ਹਾਂ ਦੀ ਸਰਜਰੀ ਦਾ ਲਾਭ ਮਿਲਣ ਲੱਗ ਗਿਆ ਹੈ ਤੇ ਮਰੀਜ਼ਾ ਦੇ ਹਜ਼ਾਰਾ ਰੁਪਏ ਦੀ ਬਚਤ ਹੋ ਰਹੀ ਹੈੇ, ਜਿਸ ਕਾਰਨ ਸਿਵਲ ਹਸਪਤਾਲ ਦਾ ਸਰਜਰੀ ਵਿਭਾਗ ਮਰੀਜ਼ਾਂ ਲਈ ਵਰਦਾਨ ਸਿੱਧ ਹੋ ਰਿਹੈ।ਜਿਕਰਯੋਗ ਹੈ ਕਿ ਇਨ੍ਹਾਂ ਵੱਲੋਂ ਲੈਪਰੋਸਕੋਪਿਕ ਤਰੀਕੇ ਨਾਲ ਹਰਨੀਆਂ, ਪਿਤੇ ਦੀਆਂ ਪਥਰੀਆਂ, ਗੁਰਦੇ ਦੀਆਂ ਪਥਰੀਆਂ, ਨਲਬੰਦੀ ਆਦਿ ਦੇ ਆਪ੍ਰੇਸ਼ਨ ਸਫਲਤਾ ਪੂਰਵਕ ਕੀਤੇ ਜਾ ਰਹੇ ਹਨ। ਸਰੀਰ ਵਿਚ ਕਿਸੇ ਵੀ ਤਰ੍ਹਾਂ ਦੀਆਂ ਗਿਲਟੀਆਂ, ਗੱਠਾਂ ਦੇ ਆਪ੍ਰੇਸ਼ਨ ਵੀ ਸਫਲਤਾ ਪੂਰਵਕ ਕੀਤੇ ਜਾ ਰਹੇ ਹਨ।ਇਸ ਸਬੰਧੀ ਡਾ. ਓਮਕਾਰਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲਈ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਤੇ ਕਰਦੇ ਰਹਿਣਗੇ ਤੇ ਮਰੀਜ਼ਾ ਦੀ ਸੇਵਾ ਕਰਨਾ ਉਨ੍ਹਾਂ ਦਾ ਪਰਮ ਧਰਮ ਹੈ, ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸਰਜਰੀ ਨਾਲ ਸਬੰਧੀ ਕੋਈ ਸਮੱਸਿਆ ਹੈ ਤਾਂ ਉਹ ਸਿਵਲ ਹਸਪਤਾਲ ਵਿਚ ਆਪਣਾ ਇਲਾਜ਼ ਕਰਵਾਉਣ ਤੇ ਸਰਕਾਰੀ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ।