Home crime ਵਿਅਕਤੀ ਦੀ ਸ਼ੱਕੀ ਹਾਲਾਤਾਂ ’ਚ ਮੌਤ, ਅਣਪਛਾਤੇ ਖਿਲਾਫ ਮਾਮਲਾ ਦਰਜ

ਵਿਅਕਤੀ ਦੀ ਸ਼ੱਕੀ ਹਾਲਾਤਾਂ ’ਚ ਮੌਤ, ਅਣਪਛਾਤੇ ਖਿਲਾਫ ਮਾਮਲਾ ਦਰਜ

42
0


ਜੋਧਾਂ, 27 ਅਪ੍ਰੈਲ (ਲਿਕੇਸ਼ ਸ਼ਰਮਾਂ, ਅਸ਼ਵਨੀ )-ਕੰਬਾਈਨ ’ਤੇ ਡਰਾਈਵਰ ਵਜੋਂ ਨੌਕਰੀ ਕਰ ਰਹੇ ਵਿਅਕਤੀ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ। ਉਸਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਥਾਣਾ ਜੋਧਾ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਏ.ਐਸ.ਆਈ ਬਲਜੀਤ ਸਿੰਘ ਨੇ ਦੱਸਿਆ ਕਿ ਚਿਮਨ ਸਿੰਘ ਵਾਸੀ ਪਿੰਡ ਅੱਕੂਵਾਲ ਥਾਣਾ ਸਿੱਧਵਾਂਬੇਟ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਸ ਦਾ ਭਰਾ ਦੁੱਲਾ ਸਿੰਘ ਜੋ ਕਿ ਹਰਦੀਪ ਸਿੰਘ ਵਾਸੀ ਗੁੱਜਰਵਾਲ ਦੀ ਕੰਬਾਈਨ 10-15 ਦਿਨਾਂ ਤੋਂ ਚਲਾਉਂਦਾ ਸੀ ਅਤੇ ਜੋਗਾ ਸਿੰਘ ਵਾਸੀ ਰਹੋਨੇ ਕਲਾਂ ਥਾਣਾ ਸਦਰ ਖੰਨਾ ਉਸਦੇ ਨਾਲ ਸਹਾਇਕ ਵਜੋਂ ਕੰਮ ਕਰਦਾ ਸੀ। ਦੁੱਲਾ ਸਿੰਘ ਅਤੇ ਉਸ ਦਾ ਸਹਾਇਕ ਜੋਗਾ ਸਿੰਘ ਨੂੰ ਬੀਤੀ 24 ਅਪਰੈਲ ਨੂੰ ਮਨਮੀਤ ਸਿੰਘ ਵਾਸੀ ਪਿੰਡ ਗੁੱਜਰਵਾਲ ਦੇ ਖੇਤ ਵਿੱਚ ਕੰਬਾਈਨ ਨਾਲ ਕਣਕ ਦੀ ਕਟਾਈ ਕਰ ਰਹੇ ਤਾਂ ਰਾਤ ਕਰੀਬ 10.30 ਵਜੇ ਮੇਰੇ ਵੱਡੇ ਭਰਾ ਬਲਵੀਰ ਸਿੰਘ ਨੂੰ ਫੋਨ ਆਇਆ ਕਿ ਦੁੱਲਾ ਸਿੰਘ ਨੂੰ ਦਿਲ ਦਾ ਦੌਰਾ ਪਿਆ ਹੈ। ਅਸੀਂ ਉਸਨੂੰ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਲੈ ਜਾ ਰਹੇ ਹਾਂ। ਤੁਸੀਂ ਸਿਵਲ ਹਸਪਤਾਲ ਲੁਧਿਆਣਾ ਪਹੁੰਚੋ। ਉਸ ਤੋਂ ਬਾਅਦ 11 ਵਜੇ ਦੇ ਕਰੀਬ ਦੁਬਾਰਾ ਫਿਰ ਫ਼ੋਨ ਆਇਆ ਕਿ ਦੁੱਲਾ ਸਿੰਘ ਦੀ ਮੌਤ ਹੋ ਗਈ ਹੈ ਅਤੇ ਦੁੱਲਾ ਸਿੰਘ ਦੀ ਲਾਸ਼ ਨੂੰ ਲੁਧਿਆਣਾ ਦੇ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਜਦੋਂ ਉਹ 25 ਅਪ੍ਰੈਲ ਨੂੰ ਥਾਣਾ ਜੋਧਾ ਵਿਖੇ ਦੁੱਲਾ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਲਈ ਧਾਰਾ 174 ਸੀ.ਆਰ.ਪੀ.ਸੀ ਤਹਿਤ ਕਾਰਵਾਈ ਲਈ ਬਿਆਨ ਦਰਜ ਕਰਵਾ ਰਹੇ ਸੀ ਤਾਂ ਕੰਬਾਈਨ ਦੇ ਮਾਲਕ ਹਰਦੀਪ ਸਿੰਘ ਨੇ ਸਾਨੂੰ ਕਿਹਾ ਕਿ ਤੁਸੀਂ ਮੌਤ ਦਾ ਕਾਰਨ ਦਿਲ ਦਾ ਦੌਰਾ ਪਿਆ ਲਿਖਵਾਉਣਾ ਹਗੈ। ਜਦੋਂ ਕਿ ਡਾਕਟਰ ਵੱਲੋਂ ਪੋਸਟ ਮਾਰਟਮ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਦੁੱਲਾ ਸਿੰਘ ਦੀ ਮੌਤ ਹਾਰਟ ਅਟੈਕ ਨਾਲ ਨਹੀਂ ਸਗੋਂ ਕੁੱਟ ਮਾਰ ਕਰਨ ਨਾਲ ਹੋਈ ਹੈ। ਸ਼ਿਕਾਇਤਕਰਤਾ ਨੇ ਦੁੱਲਾ ਸਿੰਘ ਦੀ ਮੌਤ ਦੀ ਜਾਂਚ ਕਰਕੇ ਅਸਲ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਜਿਸ ’ਤੇ ਚਿਮਨ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here